ਨਾਈਟ ਵਿਜ਼ਨ ਕੈਮਰਾ ਤੇ ਮਿਲਟਰੀ ਗ੍ਰੇਡ ਮਜਬੂਤੀ ਨਾਲ ਲਾਂਚ ਹੋਇਆ ਇਹ ਸਮਾਰਟਫੋਨ

06/24/2022 2:15:59 PM

ਗੈਜੇਟ ਡੈਸਕ– ਡੂਗੀ (Doogee) ਨੇ ਦੋ ਨਵੇਂ ਰਗਡ ਸਮਾਰਟਫੋਨ Doogee S61 ਅਤੇ Doogee S61 Pro ਨੂੰ ਲਾਂਚ ਕਰ ਦਿੱਤਾ ਹੈ। ਡੂਗੀ ਦੇ ਇਨ੍ਹਾਂ ਦੋਵਾਂ ਫੋਨਾਂ ਦੇ ਨਾਲ ਮਿਲਟਰੀ ਗ੍ਰੇਡ ਦੀ ਮਜਬੂਤੀ ਦਿੱਤੀ ਗਈ ਹੈ ਅਤੇ ਦੋਵੇਂ ਫੋਨ ਵਾਟਰਪਰੂਫ ਹਨ। ਡੂਗੀ ਦੇ ਇਨ੍ਹਾਂ ਦੋਵਾਂ ਫੋਨਾਂ ’ਚ 20 ਮੈਗਾਪਿਕਸਲ ਦਾ ਨਾਈਟ ਵਿਜ਼ਨ ਕੈਮਰਾ ਦਿੱਤਾ ਗਿਆ ਹੈ ਜਿਸਦੇ ਨਾਲ 8 ਆਈ.ਆਰ. ਅਤੇ ਫਲੈਸ਼ ਐੱਲ.ਈ.ਡੀ. ਲਾਈਟਾਂ ਹਨ। ਫੋਨ ’ਚ 6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦੀ ਬ੍ਰਾਈਟਨੈੱਸ 500 ਨਿਟਸ ਹੈ। ਦੋਵਾਂ ਫੋਨਾਂ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਅਜੇ ਜਾਣਕਾਰੀ ਨਹੀਂ ਮਿਲੀ। 

Doogee S61 ਅਤੇ Doogee S61 Pro ਦੇ ਫੀਚਰਜ਼
Doogee S61 ਅਤੇ Doogee S61 Pro ਇਨ੍ਹਾਂ ਦੋਵਾਂ ਫੋਨਾਂ ’ਚ ਕੀ ਫਰਕ ਹੈ, ਇਸਨੂੰ ਲੈ ਕੇ ਫਿਲਹਾਲ ਜਾਣਕਾਰੀ ਨਹੀਂ ਮਿਲੀ ਪਰ ਕਿਹਾ ਜਾ ਰਿਹਾ ਹੈਕਿ ਫੋਨ ’ਚ 6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ35 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ LPDDR4 ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। 

Doogee S61 ਸੀਰੀਜ਼ ਦੇ ਫੋਨ ਨੂੰ ਐਂਡਰਾਇਡ 12 ਅਤੇ 5180mAh ਦੀ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। Doogee S61 ਅਤੇ Doogee S61 Pro ’ਚ ਡਿਊਲ ਰੀਅਰ ਕੈਮਰਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 20 ਮੈਗਾਪਿਕਸਲ ਦਾ ਨਾਈਟ ਵਿਜ਼ਨ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਮਿਲਟਰੀ ਗ੍ਰੇਡ ਲਈ MIL-STD-810H ਸਰਟੀਫਿਕੇਸ਼ਨ ਮਿਲਿਆ ਹੈ। ਫੋਨ ਨੂੰ ਵਾਟਰ ਰੈਸਿਸਟੈਂਟ ਅਤੇ ਵਾਟਰ ਰੈਸਿਸਟੈਂਟ ਡਿਜ਼ਾਈਨ ਲਈ IP68 ਅਤੇ IP69K ਦੀ ਰੇਟਿੰਗ ਮਿਲੀ ਹੈ। 

ਦੱਸ ਦੇਈਏ ਕਿ ਪਿਛਲੇ ਮਹੀਨੇ ਹੀ DOOGEE S98 Pro ਨੂੰ ਕੰਪਨੀ ਨੇ ਲਾਂਚ ਕੀਤਾ ਹੈ। ਫੋਨ ਦੀ ਕੀਮਤ 439 ਡਾਲਰ (ਕਰੀਬ 27,060 ਰੁਪਏ ਹੈ। DOOGEE S98 Pro ਦਾ ਡਿਜ਼ਾਈਨ ਏਲੀਅਨ ਤੋਂ ਪ੍ਰੇਰਿਤ ਹੈ। ਲਾਂਚਿੰਗ ਤੋਂ ਪਹਿਲਾਂ DOOGEE S98 Pro ਨੂੰ ਡਿਜ਼ਾਈਨ ਲਈ ਅਵਾਰਡ ਵੀ ਮਿਲ ਚੁੱਕਾ ਹੈ। ਫੋਨ ਦਾ ਰੀਅਰ ਪੈਨਲ ਏਲੀਅਨ ਦੇ ਸਿਰ ਦੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਫੋਨ ਦੇ ਨਾਲ ਕੰਪਨੀ ਨੇ ਏਲੀਅਨ ਤੋਂ ਪ੍ਰੇਰਿਤ ਹੋ ਕੇ ਇਕ ਕਵਰ ਵੀ ਪੇਸ਼ ਕੀਤਾ ਸੀ। 


Rakesh

Content Editor

Related News