ਟਵਿਟਰ ਦੀ ਟੱਕਰ ’ਚ ਟਰੰਪ ਨੇ ਲਾਂਚ ਕੀਤਾ ਖ਼ੁਦ ਦਾ ਐਪ, ਲਾਂਚ ਹੁੰਦੇ ਹੀ ਬਣਾਇਆ ਇਹ ਰਿਕਾਰਡ

Tuesday, Feb 22, 2022 - 05:09 PM (IST)

ਟਵਿਟਰ ਦੀ ਟੱਕਰ ’ਚ ਟਰੰਪ ਨੇ ਲਾਂਚ ਕੀਤਾ ਖ਼ੁਦ ਦਾ ਐਪ, ਲਾਂਚ ਹੁੰਦੇ ਹੀ ਬਣਾਇਆ ਇਹ ਰਿਕਾਰਡ

ਗੈਜੇਟ ਡੈਸਕ– ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਨੀਆ ਦੀਆਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਨੇ ਬੈਨ ਕੀਤਾ ਹੋਇਆ ਹੈ। ਪਿਛਲੇ ਇਕ ਸਾਲ ਤੋਂ ਟਰੰਪ ਕਿਸੇ ਵੀ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਐਕਟਿਵ ਨਹੀਂ ਹਨ ਜਿਸ ਨੂੰ ਦੁਨੀਆ ਭਰ ਦੇ ਲੋਕ ਇਸਤੇਮਾਲ ਕਰ ਰਹੇ ਹਨ। ਤਮਾਮ ਸਾਈਟਾਂ ’ਤੇ ਪਾਬੰਦੀਆਂ ਤੋਂ ਬਾਅਦ ਟਰੰਪ ਦਾ ਖੁਦਾ ਦਾ ਐਪ Truth social app ਨਾਮ ਨਾਲ ਲਾਂਚ ਹੋ ਗਿਆ ਹੈ। ਲਾਂਚਿੰਗ ਦੇ ਇਕ ਦਿਨ ਬਾਅਦ ਹੀ Truth social ਐਪ ਐਪਲ ਐਪ ਸਟੋਰ ’ਤੇ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਹੈ। 

ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

21 ਫਰਵਰੀ ਨੂੰ ਐਪ ਸਟੋਰ ’ਤੇ ਸੋਸ਼ਲ ਮੀਡੀਆ ਕੈਟਾਗਰੀ ਦੇ ਟਾਪ ਫ੍ਰੀ ਐਪ ਦੀ ਲਿਸਟ ’ਚ Truth ਤੀਜੇ ਨੰਬਰ ’ਤੇ ਸੀ। ਲਾਂਚਿੰਗ ਤੋਂ ਪਹਿਲਾਂ Truth ਲਈ ਪ੍ਰੀ-ਆਰਡਰ ਦੀ ਸੁਵਿਧਾ ਦਿੱਤੀ ਗਈ ਸੀ। Truth ਭਲੇ ਹੀ ਟਾਪ ਐਪ ਦੀ ਲਿਸਟ ’ਚ ਆ ਗਿਆ ਹੈ ਪਰ ਯੂਜ਼ਰਸ ਇਸ ਵਿਚ ਕਈ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਐਰਰ ਆਉਣ ਤੋਂ ਬਾਅਦ ਐਪ ਦੀ ਡਾਊਨਲੋਡਿੰਗ ਬੰਦ ਕਰ ਦਿੱਤੀ ਗਈ ਹੈ। ਯੂਜ਼ਰਸ ਨੂੰ ਵੇਟਿੰਗ ਦਾ ਨੋਟੀਫਿਕੇਸ਼ਨ ਮਿਲ ਰਿਹਾ ਹੈ। 

ਇਹ ਵੀ ਪੜ੍ਹੋ– ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ

ਟਰੁੱਥ ਸੋਸ਼ਲ ਐਪ ਦੇ ਸੀ.ਈ.ਓ. ਡੇਵਿਨ ਨੂਨਸ ਅਤੇ ਰਿਪਬਲਿਕ ਪਾਰਟੀ ਦੇ ਸਾਬਕਾ ਮੈਂਬਰ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਟਰੁੱਥ ਜਲਦ ਹੀ ਐਪ ਸਟੋਰ ’ਤੇ ਜ਼ਿਆਦਾ ਲੋਕਾਂ ਲਈ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਅਸੀਂ ਐਪਲ ਐਪ ਸਟੋਰ ’ਤੇ ਐਪ ਨੂੰ ਅਪਡੇਟ ਕਰਾਂਗੇ। ਇਹ ਬਹੁਤ ਚੰਗਾ ਹੋਣ ਵਾਲਾ ਹੈ ਕਿਉਂਕਿ ਸਾਨੂੰ ਹੋਰ ਵੀ ਬਹੁਤ ਸਾਰੇ ਲੋਕ ਮਿਲਣਗੇ ਜੋ ਐਪ ’ਤੇ ਆਉਣ ਵਾਲੇ ਹਨ। 

ਕੀ ਹੈ Truth social ਐਪ
ਡੋਨਾਲਡ ਟਰੰਪ ਦਾ ਇਹ ਐਪ ਵੀ ਇਕ ਸੋਸ਼ਲ ਮੀਡੀਆ ਐਪ ਹੈ ਜੋ ਕਿ ਕਾਫੀ ਹੱਦ ਤਕ ਟਵਿਟਰ ਵਰਗਾ ਹੈ। ਇਸ ਵਿਚ ਵੀ ਟਵਿਟਰ ਦੀ ਤਰ੍ਹਾਂ ਫਾਲੋ ਬਟਨ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਮੈਸੇਜਿੰਗ ਦੀ ਵੀ ਸੁਵਿਧਾ ਹੈ। ਜਿਸ ਤਰ੍ਹਾਂ ਟਵਿਟਰ ’ਚ ਰੀ-ਟਵੀਟ ਦਾ ਆਪਸ਼ਨ ਮਿਲਦਾ ਹੈ, ਉਸੇ ਤਰ੍ਹਾਂ ਟਰੁੱਥ ’ਚ ਰੀ-ਪੋਸਟ ਦਾ ਆਪਸ਼ਨ ਮਿਲਦਾ ਹੈ। ਐਪ ਦੇ ਨਾਲ ਡਾਰਕ ਮੋਡ ਵੀ ਹੈ। ਇਸ ਵਿਚ ਹੈਸ਼ਟੈਗ ਟ੍ਰੈਂਡ ਵੀ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਟਰੁੱਥ, ਟਵਿਟਰ ਦਾ ਇਕ ਕਲੋਨ ਐਪ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ


author

Rakesh

Content Editor

Related News