ਉਡਦੇ ਹੋਏ ਘਰ ਪਹੁੰਚੇਗਾ Dominos ਦਾ ਪਿੱਜ਼ਾ

08/27/2016 5:10:41 PM

ਜਲੰਧਰ : ਦੁਨੀਆ ਦੀਅ ਕੁਝ ਸਭ ਤੋਂ ਵੱਡੀਆਂ ਕੰਪਨੀਆਂ ਜਿਵੇਂ ਗੂਗਲ ਤੇ ਐਮੇਜ਼ਾਨ ਡ੍ਰੋਨ ਨਾਲ ਪ੍ਰਾਡਕ ਡਲਿਵਰ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਸ਼ਾਇਦ ਪਿੱਜ਼ਾ ਰੈਸਟੋਰੈਂਟ ਇਨ੍ਹਾਂ ਸਭ ਨੂੰ ਪਿੱਛੇ ਛੱਡ ਤੇ ਡ੍ਰੋਨ ਦੀ ਮਦਦ ਨਾਲ ਪਿੱਜ਼ਾ ਡਲਿਵਰੀ ਸ਼ੁਰੂ ਕਰਨ ਜਾ ਰਹੇ ਹਨ। ਵੀਰਵਾਰ ਨੂੰ ਡੋਮਿਨੋਜ਼ ਪਿੱਜ਼ਾ ਇੰਟਰਪ੍ਰਾਈਜ਼ਿਜ਼ ਵੱਲੋਂ ਪਿੱਜ਼ਾ ਡਲਿਵਰੀ ਲਈ ਇਕ ਡ੍ਰੋਨ ਦੀ ਮਦਦ ਲਈ ਗਈ ਤੇ ਇਸ ਦਾ ਡੈਮੋਂਸਟ੍ਰੇਸ਼ਨ ਕਰ ਰੇ ਦਿਖਾਇਆ ਗਿਆ। ਇਹ ਡੈਮੋਂਸਟ੍ਰੇਸ਼ਨ ਓਕਲੈਂਡ, ਨਿਊਜ਼ੀਲੈਂਡ ''ਚ ਕਰ ਕੇ ਡੋਮਿਨੋਜ਼ ਦੁਨੀਆ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ ਰੈਗੂਲਰ ਡ੍ਰੋਨ ਡਲਿਵਰੀ ਪੇਸ਼ ਕੀਤੀ ਹੈ। 

 

ਡੋਮਿਨੋਜ਼ ਗਰੁੱਪ ਦੇ ਸੀ. ਈ. ਓ. ਤੇ ਮੈਨੇਜਿੰਗ ਡਾਇਰੈਕਟਰ ਡਾਨ ਮਿਜ ਨੇ ਕਿਹਾ ਕਿ 2 ਕਿਲੋ ਦੇ ਪਿੱਜ਼ਾ ਨੂੰ ਡਲਿਵਰ ਕਰਨ ਲਈ 2 ਟਨ ਦੀ ਮਸ਼ੀਨ ਦੀ ਵਰਤੋਂ ਕਰਨ ਦਾ ਕੋਈ ਤੁੱਕ ਨਹੀਂ ਬਣਦਾ ਹੈ। ਇਹ ਸਾਡੇ ਲਈ ਨਵੀਂ ਟੈਕਨਾਲੋਜੀ ਨੂੰ ਅਪਣਾਉਣ ਦਾ ਸਹੀ ਸਮਾਂ ਹੈ। ਡੋਮਿਨੋਜ਼ ਨੇ ਫਲਰਟੀ ਨਾਂ ਦੀ ਡ੍ਰੋਨ ਡਲਿਵਰੀ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਤਰ੍ਹਾਂ ਡੋਮਿਨੋਜ਼ ਸਟੋਰ-ਟੂ-ਡੋਰ ਪਿੱਜ਼ਾ ਡਲਿਵਰੀ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੀ ਸਿਵਲ ਏਵੀਏਸਨ ਅਥਾਰਿਟੀਜ਼ ਦੀ ਪਾਲਿਸੀ ਦੇ ਅਨੂਕੂਲ ਹੋਣ ਕਰਕੇ ਡ੍ਰੋਨ ਡਲਿਵਰੀ ਦੀ ਇਜਾਜ਼ਨ ਮਿਲ ਗਈ ਹੈ।


Related News