ਸਮਝੌਤਾ ਕਰੋ ਜਾਂ ਬੰਦ ਕਰੋ Whatsapp ਦੀ ਵਰਤੋਂ!

Sunday, Sep 25, 2016 - 06:35 PM (IST)

ਸਮਝੌਤਾ ਕਰੋ ਜਾਂ ਬੰਦ ਕਰੋ Whatsapp ਦੀ ਵਰਤੋਂ!
ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਯੂਜ਼ਰ ਪਾਲਿਸੀ ''ਚ ਬਦਲਾਅ ਕੀਤਾ ਹੈ ਜਿਸ ਤਹਿਤ ਵਟਸਐਪ ਆਪਣੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੂੰ ਯੂਜ਼ਰਸ ਦੇ ਫੋਨ ਨੰਬਰਜ਼ ਸ਼ੇਅਰ ਕਰੇਗੀ। ਦਿੱਲੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਤੁਹਾਡੇ ਕੋਲ ਦੋ ਵਿਕਲਪ ਹੀ ਬਚੇ ਹਨ ਜਾਂ ਤਾਂ ਵਟਸਐਪ ਦੀ ਨਵੀਂ ਪਾਲਿਸੀ ਨਾਲ ਸਹਿਮਤ ਹੋ ਜਾਣ ਜਾਂ ਵਟਸਐਪ ਦੀ ਵਰਤੋਂ ਕਰਨੀ ਛੱਡ ਦੇਣ। 
ਤੁਹਾਨੂੰ ਦੱਸ ਦੀਏ ਕਿ ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ 25 ਸਤੰਬਰ ਤੱਕ ਦਾ ਸਾਰਾ ਡਾਟਾ ਸੁਰੱਖਿਅਤ ਹੈ ਅਤੇ ਇਹ ਫੇਸਬੁੱਕ ਦੇ ਨਾਲ ਸਾਂਝਾ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਡਾਟਾ ਡਾਟਾ ਸ਼ੇਅਰ ਹੋ ਸਕਦਾ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਯੂਜ਼ਰਸ 25 ਸਤੰਬਰ ਤੋਂ ਪਹਿਲਾਂ ਆਪਣਾ ਅਕਾਊਂਟ ਡਿਲੀਟ ਕਰਦੇ ਹਨ ਤਾਂ ਤੁਹਾਡਾ ਡਾਟਾ ਸਰਵਰ ''ਚੋਂ ਡਿਲੀਟ ਹੋ ਜਾਵੇਗਾ ਪਰ ਜੇਕਰ ਯੂਜ਼ਰਸ 25 ਸਤੰਬਰ ਤੋਂ ਬਾਅਦ ਵੀ ਵਟਸਐਪ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਸਾਰਾ ਡਾਟਾ ਫੇਸਬੁੱਕ ਦੇ ਨਾਲ ਸ਼ੇਅਰ ਹੋ ਸਕਦਾ ਹੈ। 
ਹਾਈ ਕੋਰਟ ਦਾ ਇਹ ਫੈਸਲਾ ਉਸ ਪੀ.ਆੀ.ਐੱਸ. (ਪਬਲਿਕ ਇੰਟਰਸਟ ਲਿਟੀਗੇਸ਼ਨ) ''ਤੇ ਆਇਆ ਹੈ ਜਿਸ ਵਿਚ ਵਟਸਐਪ ਦੀ ਜਾਣਕਾਰੀ ਫੇਸਬੁੱਕ ਨਾਲ ਸ਼ੇਅਰ ਕਰਨ ਦੀ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਸੀ। ਇਨੀਂ ਦਿਨੀਂ ਵਟਸਐਪ ਆਪਣੇ ਯੂਜ਼ਰਸ ਤੋਂ ਪੁੱਛ ਰਿਹਾ ਹੈ ਕਿ ਉਹ ਵਟਸਐਪ ਦੀ ਜਾਣਕਾਰੀ ਫੇਸਬੁੱਕ ਨਾਲ ਸ਼ੇਅਰ ਕਰਨਾ ਚਾਹੁੰਦੇ ਹਨ ਜਾਂ ਨਹੀਂ।
 

Related News