ਲਾਕਡਾਊਨ ਦੌਰਾਨ ਨਾ ਕਰੋ ਇਹ ਕੰਮ ਨਹੀਂ ਤਾਂ ਭਰਨਾ ਹੋਵੇਗਾ ਭਾਰੀ ਜੁਰਮਾਨਾ

05/09/2020 3:41:49 PM

ਗੈਜੇਟ ਡੈਸਕ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿਚ ਇਸ ਸਮੇਂ ਲਾਕਡਾਊਨ ਜਾਰੀ ਹੈ। ਹਾਲਾਂਕਿ ਸਰਕਾਰ ਨੇ ਘੱਟ ਜੋਖਮ ਵਾਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕੁਝ ਛੂਟ ਦਿੱਤੀ ਹੋਈ ਹੈ ਪਰ ਕੁਝ ਲੋਕ ਇਸ ਛੂਟ ਦਾ ਗਲਤ ਲਾਭ ਲੈਣ ਲਈ ਕੋਸ਼ਿਸ਼ ਕਰ ਰਹੇ ਹਨ। ਮੇਰਠ ਵਿਚ ਪੁਲਸ ਨੇ ਇਕ BMW X7 ਕਾਰ ਦੇ ਮਾਲਕ ਦਾ ਚਾਲਾਨ ਕੱਟਿਆ ਹੈ ਜੋ ਕਿ ਆਪਣੀ ਕਰੋੜਾਂ ਦੀ ਗੱਡੀ 'ਤੇ ਨੋਇਡਾ ਤੋਂ ਕਰੀਬ ਮੇਰਠ 100 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਪਹੁੰਚਿਆ ਸੀ।

ਕਾਰ ਦੇ ਮਾਲਕ ਨੇ ਬੋਲ੍ਹਿਆ ਪੁਲਸ ਨਾਲ ਝੂਠ
ਬੇਗਮਪਾਲ ਚੌਂਕ 'ਤੇ ਮੇਰਠ ਪੁਲਸ ਨੇ ਜਦੋਂ ਕਾਰ ਨੂੰ ਜਾਂਚ ਲਈ ਰੁਕਵਾਇਆ ਤਾਂ ਕਾਰ ਚਾਲਕ ਅਜੀਬ ਬਹਾਨੇ ਲਗਾਉਣ ਲੱਗਾ। ਉਸ ਨੇ ਦੱਸਿਆ ਕਿ ਉਹ ਨੋਇਡਾ ਤੋਂ ਮੇਰਠ ਦਵਾਈ ਅਤੇ ਸਬਜ਼ੀਆਂ ਖਰੀਦਣ ਆਇਆ ਹੈ। ਪੁਲਸ ਵੱਲੋਂ ਦਬਾਅ ਬਣਾਉਣ 'ਤੇ ਉਸ ਨੇ ਸੱਚ ਦੱਸਿਆ ਕਿਉਹ ਬਸ ਵੈਸੇ ਹੀ ਕਾਰ ਘੁਮਾਉਣ ਲਈ ਘਰੋਂ ਨਿਕਲਿਆ ਸੀ। ਉਸਨੇ ਦੱਸਿਆਕਿ ਲਾਕਡਾਊਨਕਾਰਨ ਉਹ ਘਰ ਬੈਠਾ ਪਰੇਸ਼ਾਨ ਹੋ ਗਿਆ ਸੀ, ਇਸ ਲਈ ਉਹ ਆਪਣੀ BMW X7 ਕਾਰ ਤੋਂ ਮੇਰਠ ਚਲਾ ਆਇ। ਇਸ ਤੋਂ ਬਾਅਦ ਲਾਕਡਾਊਨ ਦਾ ਨਿਯਮ ਤੋੜਨ ਦੇ ਜ਼ੁਰਮ ਵਿਚ ਚਾਲਕ ਦਾ ਚਾਲਾਨ ਕੀਤਾ ਗਿਆ ਪਰ ਉਸ ਦੀ ਕਾਰ ਨੂੰ ਜ਼ਬਤ ਨਹੀਂ ਕੀਤਾ ਗਿਆ।

ਕੀ ਪੁਲਸ ਨੇ ਕਾਰ ਨੂੰ ਇਕ ਵਾਰ ਨਹੀ ਰੋਕਿਆ?
PunjabKesari

ਤੁਹਾਨੂੰ ਦੱਸ ਦਈਏ ਕਿ ਮੇਰਠ ਅਤੇ ਨੋਇਡਾ ਉੱਤਰ ਪ੍ਰਦੇਸ਼ ਸੂਬੇ ਵਿਚ ਹੈ। ਗੁਆਂਢੀ ਸੂਬੇ ਦਿੱਲੀ ਨੇ ਸਾਰੀਆਂ ਸੀਮਾਵਾਂ ਨੂੰ ਸੀਲ ਕੀਤਾ ਹੋਇਆ ਹੈ। ਅਧਿਕਾਰਤ ਪਾਸ ਦੇ ਨਾਲ ਉਹ ਜ਼ਰੂਰੀ ਕੰਮ ਹੋਣ 'ਤੇ ਹੀ ਪ੍ਰਵੇਸ਼ ਦਿੱਤਾ ਜਾ ਸਕਦਾ ਹੈ। ਸੜਕਾਂ 'ਤੇ ਜਗ੍ਹਾ-ਜਗ੍ਹਾ ਬੈਰੀਕੇਡਿੰਗ ਕੀਤੀ ਗਈ ਹੈ ਪਰ ਅਜਿਹਾ ਲਗਦਾ ਹੈ ਕਿ BMW X7 ਵਿਚ ਵਿਅਕਤੀ ਨੂੰ ਪੁਲਸ ਨੇ ਪੂਰੇ ਰਸਤੇ 'ਤੇ ਰੋਕਿਆ ਨਹੀਂ ਗਿਆ, ਤਦ ਹੀ ਉਹ 100 ਕਿਲੋਮੀਟਰ ਦੂਰ ਪਹੁੰਚ ਗਿਆ।


Ranjit

Content Editor

Related News