Do Mate 1 ਬਜਟ ਸਮਾਰਟਫੋਨ ਭਾਰਤ ''ਚ ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ

Wednesday, Aug 01, 2018 - 05:43 PM (IST)

Do Mate 1 ਬਜਟ ਸਮਾਰਟਫੋਨ ਭਾਰਤ ''ਚ ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ

ਜਲੰਧਰ-ਦੇਸ਼ ਦੇ ਇਨੋਵੇਟਿਵ ਹੈਂਡਸੈੱਟ ਬ੍ਰਾਂਡ ਡੂ ਮੋਬਾਇਲ (Do Mobile) ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ 'ਮੇਟ 1' (Mate 1) ਭਾਰਤ 'ਚ ਲਾਂਚ ਕੀਤਾ ਹੈ। ਨਵੇਂ ਫੀਚਰਸ ਨਾਲ ਇਸ ਬਜਟ ਸਮਾਰਟਫੋਨ ਦੀ ਕੀਮਤ 6,299 ਰਪੁਏ ਹੈ। ਇਹ ਸਮਾਰਟਫੋਨ ਦੇ ਐਡਵਾਂਸਡ ਫੀਚਰਸ ਅਤੇ ਐਪਲੀਕੇਸ਼ਨਾਂ ਤੁਹਾਡੇ ਸਟਾਈਲ ਅਤੇ ਸੋਸ਼ਲਾਈਜੇਸ਼ਨ ਨੂੰ ਨਵੀਂ ਪਰਿਭਾਸ਼ਾ ਦੇਣਗੇ।
 

ਫੀਚਰਸ-
ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਹੈ, ਜੋ ਫਾਸਟ ਆਟੋ ਫੋਕਸ Acquisition ਨਾਲ ਪਿਕਚਰ ਨੂੰ ਬਹੁਤ ਵਿਸਥਾਰ ਨਾਲ ਕੈਪਚਰ ਕਰਦਾ ਹੈ। ਹਰ ਡੀਟੇਲ ਨੂੰ ਖੂਬਸੂਰਤੀ ਨਾਲ ਕੈਪਚਰ ਕਰਨ ਵਾਲਾ 13 ਮੈਗਾਪਿਕਸਲ ਦਾ AF+ 0.3 ਮੈਗਾਪਿਕਸਲ ਦਾ ਐੱਫ. ਐੱਫ. ਕੈਮਰਾ ਫਲੈਸ਼ ਨਾਲ ਮੌਜੂਦ ਹੈ। ਫਰੰਟ 'ਤੇ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 5.7 ਇੰਚ ਦੀ ਫੁੱਲ ਵਿਊ ਡਿਸਪਲੇਅ ਨਾਲ ਐਂਡ ਟੂ ਐਂਡ ਵਿਊਇੰਗ ਐਕਸਪੀਰੀਅੰਸ ਪ੍ਰਦਾਨ ਕਰਦਾ ਹੈ। ਇਸ 'ਚ 1.3 ਗੀਗਾਹਰਟਜ਼ ਕੁਆਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਦਿੱਤੀ ਗਈ ਹੈ, ਸਟੋਰੇਜ 32 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। 

 

ਇਹ ਸਮਾਰਟਫੋਨ ਐਂਡਰਾਇਡ 7.0 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ, ਜੋ ਆਸਾਨੀ ਨਾਲ ਮਲਟੀਟਾਸਕ ਕਰ ਸਕਦਾ ਹੈ। ਸਮਾਰਟਫੋਨ 4G ਵੀ. ਓ. ਐੱਲ. ਟੀ. ਈ. (VOLTE) ਨੂੰ ਸਪੋਰਟ ਕਰਦਾ ਹੈ, ਜਿਸ ਦੀ ਵਜ੍ਹਾਂ ਨਾਲ ਗਾਹਕ ਹਾਈ ਸਪੀਡ ਬ੍ਰਾਊਜਿੰਗ, ਡਾਊਨਲੋਡਿੰਗ, ਸਟ੍ਰੀਮਿੰਗ ਐਂਡ ਵੀਡੀਓ ਕਾਲਿੰਗ ਦਾ ਆਨੰਦ ਲੈ ਸਕਦੇ ਹਨ। ਸਮਾਰਟਫੋਨ 'ਚ 2800 ਐੱਮ. ਏ. ਐੱਚ. ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਸ ਡਿਊਲ ਸਿਮ ਸਮਾਰਟਫੋਨ 'ਚ ਸਮਾਰਟ ਕੁਨੈਕਟੀਵਿਟੀ ਦੇ ਆਪਸ਼ਨ ਜਿਵੇ ਬਲੂਟੁੱਥ, ਜੀ. ਪੀ. ਐੱਸ, ਵਾਈ-ਫਾਈ, ਐੱਫ. ਐੱਮ. ਰੇਡੀਓ, ਗ੍ਰੈਵਿਟੀ ਸੈਂਸਰ, ਲਾਈਟ ਸੈਂਸਰ, ਡਿਸਟੈਂਸ ਸੈਂਸਰ ਆਦਿ ਮੌਜੂਦ ਹਨ।


Related News