Threads 'ਚ ਜਲਦ ਮਿਲਣ ਵਾਲਾ ਹੈ ਮੈਸੇਜਿੰਗ ਦਾ ਫੀਚਰ, ਲੀਕ ਰਾਹੀਂ ਹੋਇਆ ਖੁਲਾਸਾ
Monday, Jul 17, 2023 - 05:22 PM (IST)
ਗੈਜੇਟ ਡੈਸਕ- ਮੇਟਾ ਨੇ ਹਾਲ ਹੀ 'ਚ ਆਪਣੇ ਨਵੇਂ ਐਪ ਥ੍ਰੈਡਸ ਨੂੰ ਲਾਂਚ ਕੀਤਾ ਹੈ ਜਿਸਦਾ ਮੁਕਾਬਲਾ ਟਵਿਟਰ ਨਾਲ ਹੈ। ਥ੍ਰੈਡਸ 'ਤੇ ਟਵਿਟਰ ਦੇ ਇੰਟਰਫੇਸ ਨੂੰ ਕਾਪੀ ਕਰਨ ਦਾ ਵੀ ਦੋਸ਼ ਲੱਗਾ ਹੈ। ਦੱਸ ਦੇਈਏ ਕਿ ਥ੍ਰੈਡਸ ਇਕ ਇੰਸਟਾਗ੍ਰਾਮ ਦਾ ਐਕਟੈਂਸ਼ਨ ਐਪ ਹੈ ਜੋ ਕਿ ਟੈਕਸਟ ਆਧਾਰਿਤ ਹੈ। ਥ੍ਰੈਡਸ ਦਾ ਇੰਟਰਫੇਸ ਟਵਿਟਰ ਵਰਗਾ ਹੀ ਹੈ। ਥ੍ਰੈਡਸ ਇਕ ਟੈਕਸਟ ਆਧਾਰਿਤ ਸੋਸ਼ਲ ਮੀਡੀਆ ਐਪ ਹੈ।
ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
ਲਾਂਚਿੰਗ ਦੇ ਨਾਲ ਹੀ ਥ੍ਰੈਡਸ ਐਪ ਨੂੰ ਕਰੋੜਾਂ ਲੋਕਾਂ ਨੇ ਡਾਊਨਲੋਡ ਕੀਤਾ ਸੀ, ਹਾਲਾਂਕਿ ਹੁਣ ਇਸਦੀ ਡਾਊਨਲੋਡਿੰਗ ਸਲੋ ਹੋ ਗਈ ਹੈ। ਥ੍ਰੈਡਸ ਐਪ ਭਲੇ ਹੀ ਵਾਇਰਲ ਹੋ ਰਿਹਾ ਹੈ ਪਰ ਇਸ ਵਿਚ ਕਈ ਜ਼ਰੂਰੀ ਫੀਚਰਜ਼ ਨਹੀਂ ਹਨ। ਸਭ ਤੋਂ ਜ਼ਰੂਰੀ ਫੀਚਰ ਡਾਇਰੈਕਟ ਮੈਸੇਜ ਵੀ ਥ੍ਰੈਡਸ 'ਚ ਨਹੀਂ ਹੈ ਪਰ ਹੁਣ ਇਕ ਲੀਕ ਦਸਤਾਵੇਜ ਤੋਂ ਪਤਾ ਲੱਗਾ ਹੈ ਕਿ ਥ੍ਰੈਡਸ 'ਚ ਜਲਦ ਹੀ ਡੀ.ਐੱਮ. ਯਾਨੀ ਡਾਇਰੈਕਟ ਮੈਸੇਜਿੰਗ ਦੀ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
ਥ੍ਰੈਡਸ ਦੇ ਡੀ.ਐੱਮ. ਫੀਚਰ ਦਾ ਇਕ ਦਸਤਾਵੇਜ ਵੀ ਲੀਕ ਹੋਇਆ ਹੈ। ਇਸਤੋਂ ਇਲਾਵਾ ਥ੍ਰੈਡਸ 'ਚ Trends & Topics ਤੋਂ ਇਲਾਵਾ Improved search ਵਰਗੇ ਫੀਚਰਜ਼ ਵੀ ਆਉਣ ਵਾਲੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ ਦੇ ਸੀ.ਈ.ਓ. ਐਡਮ ਮਸੂਰੀ ਤੋਂ ਜਦੋਂ ਡੀ.ਐੱਮ. ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਫਿਲਹਾਲ ਕੋਈ ਪਲਾਨ ਨਹੀਂ ਹੈ ਪਰ ਲੀਕ ਦਸਤਾਵੇਜ 'ਚ ਕੰਪਨੀ ਦੀ ਪਲਾਨਿੰਗ ਨੂੰ ਉਜਾਗਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8