DJI Osmo ਨੇ ਭਾਰਤ ''ਚ ਲਾਂਚ ਕੀਤਾ ਪਾਵਰਫੁਲ ਫੀਚਰਜ਼ ਵਾਲਾ ਕੈਮਰਾ

11/30/2015 5:39:32 PM

ਜਲੰਧਰ— X ਸੀਰੀਜ਼ ਕੈਮਰਾ ਬਣਾਉਣ ਵਾਲੀ ਕੰਪਨੀ 4J9 ਨੇ ਭਾਰਤੀ ਬਾਜ਼ਾਰ ''ਚ ਆਪਣਾ ਪਾਵਰਫੁਲ ਫੀਚਰਜ਼ ਵਾਲਾ DJI Osmo ਕੈਮਰਾ ਲਾਂਚ ਕੀਤਾ ਹੈ। 69,990 ਰੁਪਏ ''ਚ ਲਾਂਚ ਹੋਏ ਇਸ ਕੈਮਰੇ ਨੂੰ ਆਸਾਨੀ ਨਾਲ ਹੱਥਾਂ ''ਚ ਫੜ੍ਹ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਫੁਲ ਸਟੇਬਿਲਾਈਜ਼ਡ 4K ਕੈਮਰੇ ''ਚ 3 ਐਕਸਿਸ ਸਟੇਬਿਲਾਈਜ਼ੇਸ਼ਨ ਦੀ ਵਰਤੋਂ ਕੀਤੀ ਗਈ ਹੈ। 
DJI Osmo ਕੈਮਰੇ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਹੈਂਡਸੈੱਟ ''ਚ ਸੋਨੀ ਦਾ 12MP 1/2.3-ਇੰਚ ਸੈਂਸਰ ਹੈ ਜੋ 94 ਡਿਗਰੀ ਫੀਲਡ ਆਫ ਵਿਊ ਦਿੰਦਾ ਹੈ। ਇਸ ਤੋਂ ਇਲਾਵਾ ਇਹ 360 ਡਿਗਰੀ ਪੈਨੋਰਮਾ ਅਤੇ ਟਾਈਮ ਲੈਪਸ ਵੀਡੀਓ ਵੀ ਬਣਾਉਂਦਾ ਹੈ। ਇਸ ਦਾ ਭਾਰ 221 ਗ੍ਰਾਮ ਹੈ ਅਤੇ ਇਸ ਵਿਚ 980 mAh ਪਾਵਰ ਦੀ ਬੈਟਰੀ ਹੈ। 
ਕੰਪਨੀ ਦਾ ਕਹਿਣਾ ਹੈ ਕਿ ਇਕ ਵਾਰ ਚਾਰਜ ਹੋਣ ''ਤੇ ਇਹ ਬੈਟਰੀ 60 ਮਿੰਟ ਤਕ ਚੱਲ ਸਕਦੀ ਹੈ। ਇਸ ਵਿਚ ਬਿਲਟ-ਇਨ ਮੈਮਰੀ ਦੇ ਨਾਲ ਹੀ ਮਾਈਕ੍ਰੋ ਐੱਸ.ਡੀ. ਸਲਾਟ ਵੀ ਦਿੱਤਾ ਗਿਆ ਜਿਸ ਦੀ ਮਦਦ ਨਾਲ ਮੈਮਰੀ ਨੂੰ 64GB ਤਕ ਵਧਾਇਆ ਜਾ ਸਕਦਾ ਹੈ। ਇਸ ਵਿਚ 3.5 mm ਜੈੱਕ ਵੀ ਹੈ। ਇਸ ਹੈਂਡ ਹੇਲਡ ਕੈਮਰਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ 3 ਐਕਸਿਸ ਸਟੇਬਿਲਾਇਜੇਸ਼ਨ ਹੈ ਜੋ ਫੋਟੋ ਜਾਂ ਵੀਡੀਓ ਸ਼ੂਟ ਕਰਦੇ ਸਮੇਂ ਕੈਮਰੇ ਦੇ ਹਿੱਲਣ ''ਤੇ ਵੀ ਫੋਟੋ ਖਰਾਬ ਨਹੀਂ ਹੋਣ ਦਿੰਦਾ। ਇਸ ਦੇ ਨਾਲ ਕੰਪਨੀ ਹੈਂਡਲ ਅਤੇ ਡਾਟਾ ਕੇਬਲ ਦੇ ਰਹੀ ਹੈ। ਇਸ ਦੇ ਨਾਲ ਇਕ ਮਾਊਂਟ ਵੀ ਹੈ ਜਿਸ ਵਿਚ ਤੁਸੀਂ ਆਪਣਾ ਐਂਡ੍ਰਾਇਡ ਜਾਂ iOS ਸਮਾਰਟਫੋਨ ਅਟੈਚ ਕਰ ਸਕਦੇ ਹੋ। 
ਇਹ ਕੈਮਰਾ ਮੁੰਬਈ, ਨਵੀਂ ਦਿੱਲੀ, ਬੈਂਗਲੁਰੂ, ਚੇਨਈ ਸਮੇਤ ਭਾਰਤ ਦੇ 10 ਮੈਟਰੋ ਸ਼ਹਿਰਾਂ ''ਚ ਹੀ ਉਪਲੱਬਧ ਹੋਵੇਗਾ। ਯੂਜ਼ਰਜ਼ ਇਸ ਨੂੰ SSTPL ਟੈੱਕ ਸਪੋਰਟ ਨਾਲ ਖਰੀਦ ਸਕਦੇ ਹਨ। ਇਹ DJI ਦਾ ਭਾਰਤ ''ਚ ਆਫਿਸ਼ੀਅਲ ਡਿਸਟ੍ਰਿਬਿਊਟਰ ਹੈ।


Related News