ਨਵੀਂ ਪ੍ਰਾਈਵੇਸੀ ਪਾਲਿਸੀ ਦਾ ਅਸਰ: ‘82 ਫ਼ੀਸਦੀ ਭਾਰਤੀ WhatsApp ਛੱਡਣ ਲਈ ਤਿਆਰ’
Monday, Jan 18, 2021 - 02:27 PM (IST)
ਗੈਜੇਟ ਡੈਸਕ– ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਉਸ ਲਈ ਇੰਨੀ ਵੱਡੀ ਮੁਸੀਬਤ ਬਣ ਜਾਵੇਗੀ, ਅਜਿਹਾ ਉਸ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ। ਵਟਸਐਪ ਦੀ ਨਵੀਂ ਪਾਲਿਸੀ ਨੂੰ ਲੈ ਕੇ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਪਾਲਿਸੀ ਨੂੰ ਲਾਗੂ ਕਰਨ ਦੀ ਮਿਆਦ ਨੂੰ ਅਗਲੇ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਲੱਖਾਂ ਲੋਕਾਂ ਨੇ ‘ਸਿਗਨਲ’ ਅਤੇ ‘ਟੈਲੀਗ੍ਰਾਮ’ ਵਰਗੇ ਐਪਸ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਨਵੀਂ ਪਾਲਿਸੀ ਅਪਡੇਟ ਤੋਂ ਬਾਅਦ ਯੂਜ਼ਰਸ ਛੱਡ ਰਹੇ ਵਟਸਐਪ ਦਾ ਸਾਥ
ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਆਉਣ ਤੋਂ ਬਾਅਦ ਕੀ ਯੂਜ਼ਰਸ ਅੱਗੇ ਇਸ ਦਾ ਇਸਤੇਮਾਲ ਕਰਨਗੇ, ਇਸ ਨੂੰ ਲੈ ਕੇ ਇਕ ਸਰਵੇ ਕੀਤਾ ਗਿਆ ਹੈ। ਇਸ ਸਰਵੇ ’ਚ ਭਾਰਤ ਦੇ 244 ਰਾਜਾਂ ਦੇ ਚੁਣੇ ਹੋਏ ਵਟਸਐਪ ਉਪਭੋਗਤਾਵਾਂ ਦੀ ਰਾਏ ਲਈ ਗਈ। ਇਸ ਸਰਵੇ ’ਚ ਬਹੁਤ ਹੀ ਵੱਡੇ ਸੱਚ ਦਾ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ– ਦੁਨੀਆ ’ਚ ਸਭ ਤੋਂ ਪਹਿਲਾਂ ਭਾਰਤੀ ਗਾਹਕਾਂ ਨੂੰ ਮਿਲੇਗਾ ਸੈਮਸੰਗ ਗਲੈਕਸੀ S21 ਸੀਰੀਜ਼ ਦਾ ਫੋਨ
LocalCircles ਦੇ ਸਰਵੇ ਨਾਲ ਹੋਇਆ ਵੱਡਾ ਖੁਲਾਸਾ
‘ਲੋਕਲਸਰਕਲ’ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 82 ਫੀਸਦੀ ਲੋਕ ਨਵੀਂ ਪ੍ਰਾਈਵੇਸੀ ਪਾਲਿਸੀ ਨਾਲ ਵਟਸਐਪ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਯਾਨੀ ਸਿਰਫ 18 ਫੀਸਦੀ ਲੋਕ ਹੀ ਹਨ ਜੋ ਨਵੀਂ ਪਾਲਿਸੀ ਲਾਗੂ ਹੋਣ ਤੋਂ ਬਾਅਦ ਵੀ ਵਟਸਐਪ ਦੀ ਵਰਤੋਂ ਕਰਨ ਲਈ ਰਾਜ਼ੀ ਹਨ। ਸਰਵੇ ’ਚ ਕਿਹਾ ਗਿਆ ਹੈ ਕਿ 36 ਫੀਸਦੀ ਲੋਕ ਵਟਸਐਪ ਦਾ ਇਸਤੇਮਾਲ ਘੱਟ ਕਰ ਦੇਣਗੇ। ‘ਲੋਕਲਸਰਕਲ’ ਦੇ ਇਸ ਸਰਵੇ ’ਚ 8,977 ਲੋਕ ਸ਼ਾਮਲ ਸਨ, ਹਾਲਾਂਕਿ ਭਾਰਤ ’ਚ ਵਟਸਐਪ ਯੂਜ਼ਰਸ ਦੀ ਗਿਣਤੀ 40 ਕਰੋੜ ਤੋਂ ਜ਼ਿਆਦਾ ਹੈ। ਅਜਿਹੇ ’ਚ ਇਹ ਸਰਵੇ ਸਿਰਫ ਇਕ ਅਨੁਮਾਨ ਹੀ ਕਿਹਾ ਜਾਵੇਗਾ। ਸਰਵੇ ’ਚ ਸ਼ਾਮਲ 24 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਆਪਣੇ ਵਟਸਐਪ ਗਰੁੱਪ ਨੂੰ ਕਿਸੇ ਹੋਰ ਪਲੇਟਫਾਰਮ ’ਤੇ ਮੂਵ ਕਰਨ ਦੀ ਸੋਚ ਰਹੇ ਹਨ। ਸਰਵੇ ’ਚ ਸ਼ਾਮਲ 91 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ‘ਵਟਸਐਪ ਪੇਅ’ ਦਾ ਇਸਤੇਮਾਲ ਨਹੀਂ ਕਰਨਗੇ।
ਇਹ ਵੀ ਪੜ੍ਹੋ– ਲੋਕਾਂ ਦੇ ਦਿਲਾਂ ’ਤੇ ਫਿਰ ਰਾਜ ਕਰਨ ਆ ਰਹੀ ਹੈ ਨਵੀਂ ਟਾਟਾ ਸਫਾਰੀ
7 ਦਿਨਾਂ ’ਚ 35 ਫੀਸਦੀ ਤਕ ਘੱਟਿਆਂ ਵਟਸਐਪ ਦਾ ਡਾਊਨਲੋਡ
ਵਟਸਐਪ ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਪਹਿਲੀ ਵਾਰ ਆਪਣੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਭੇਜਿਆ ਸੀ ਪਰ ਨਵੀਂ ਪਾਲਿਸੀ ਉਸ ਲਈ ਵੱਡੀ ਮੁਸੀਬਤ ਬਣ ਗਈ ਹੈ। ਵਟਸਐਪ ਦੀ ਨਵੀੰ ਪਾਲਿਸੀ ਜਾਰੀ ਹੋਣ ਦੇ ਸਿਰਫ 7 ਦਿਨਾਂ ’ਚ ਭਾਰਤ ’ਚ ਉਸ ਦਾ ਡਾਊਨਲੋਡ 35 ਫੀਸਦੀ ਤਕ ਘੱਟ ਹੋਇਆ ਹੈ। ਇਸ ਤੋਂ ਇਲਾਵਾ 40 ਲੱਖ ਤੋਂ ਜ਼ਿਆਦਾ ਉਪਭੋਗਤਾਵਾਂ ਨੇ ‘ਸਿਗਨਲ’ ਅਤੇ ‘ਟੈਲੀਗ੍ਰਾਮ’ ਐਪ ਨੂੰ ਡਾਊਨਲੋਡ ਕੀਤਾ ਹੈ ਜਿਨ੍ਹਾਂ ’ਚ 24 ਲੱਖ ਡਾਊਨਲੋਡਸ ‘ਸਿਗਨਲ’ ਦੇ ਅਤੇ 16 ਲੱਖ ‘ਟੈਲੀਗ੍ਰਾਮ’ ਦੇ ਹਨ। ਵਟਸਐਪ ਦੁਆਰਾ ਲਗਾਤਾਰ ਸਫਾਈ ਦੇਣ ਤੋਂ ਬਾਅਦ ਵੀ ਲੋਕ ਦੂਜੇ ਐਪ ’ਤੇ ਤੇਜ਼ੀ ਨਾਲ ਸ਼ਿਫਟ ਹੋ ਰਹੇ ਹਨ।
ਇਹ ਵੀ ਪੜ੍ਹੋ– ਸ਼ਾਓਮੀ ਦਾ ਗਾਹਕਾਂ ਨੂੰ ਝਟਕਾ, ਭਾਰਤ ’ਚ ਮਹਿੰਗੇ ਹੋਏ Mi TV
72 ਘੰਟਿਆਂ ’ਚ 2.5 ਕਰੋੜ ਡਾਊਨਲੋਡਸ
ਵਟਸਐਪ ਦੀ ਨਵੀਂ ਪਾਲਿਸੀ ਨਾਲ ‘ਟੈਲੀਗ੍ਰਾਮ’ ਦਾ ਕਿੰਨਾ ਫਾਇਦਾ ਹੋਇਆ ਹੈ ਇਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਸਿਰਫ 72 ਘੰਟਿਆਂ ’ਚ ਟੈਲੀਗ੍ਰਾਮ ’ਤੇ 2.5 ਕਰੋੜ ਨਵੇਂ ਯੂਜ਼ਰਸ ਰਜਿਸਟਰਡ ਹੋਏ ਹਨ। ਇਸ ਦੀ ਜਾਣਕਾਰੀ ਖੁਦ ਟੈਲੀਗ੍ਰਾਮ ਦੇ ਫਾਊਂਡਰ ‘ਪਾਵੇਲ ਦੁਰੋਵ’ ਨੇ ਦਿੱਤੀ ਹੈ। ‘ਦਰੋਵ’ ਨੇ ਦੱਸਿਆ ਕਿ ਟੈਲੀਗ੍ਰਾਮ ਕੋਲ ਜਨਵਰੀ ਦੇ ਪਹਿਲੇ ਹਫਤੇ ਮੰਥਰੀ ਐਕਟਿਵ ਯੂਜ਼ਰਸ ਦੀ ਗਿਣਤੀ 50 ਕਰੋੜ ਸੀ ਜੋ ਕਿ ਅਗਲੇ ਹਫਤੇ ਸਿਰਫ 72 ਘੰਟਿਆਂ ’ਚ 52.5 ਕਰੋੜ ਹੋ ਗਈ ਹੈ।
ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ
ਪੇਟੀਐੱਮ, ਫੋਨਪੇ ਅਤੇ ਮਹਿੰਦਰਾ ਵਰਗੀਆਂ ਕੰਪਨੀਆਂ ਨੇ ਕੀਤਾ ਬਾਈਕਾਟ
ਮਹਿੰਦਰਾ ਕੰਪਨੀ ਸਮੂਹ ਅਤੇ ਟਾਟਾ ਗਰੁੱਪ ਦੇ ਚੇਅਰਮੈਨ ਸਮੇਤ ਪੇਟੀਐੱਮ ਅਤੇ ਫੋਨਪੇ ਵਰਗੀਆਂ ਕੰਪਨੀਆਂ ਨੇ ਵੀ ਵਟਸਐਪ ਨੂੰ ਅਲਵਿਦਾ ਕਹਿ ਦਿੱਤਾ ਹੈ। ਕੰਪਨੀ ਦੇ ਕੰਮ ਵੀ ਹੌਲੀ-ਹੌਲੀ ਵਟਸਐਪ ’ਤੇ ਸ਼ਿਫਟ ਹੋ ਰਹੇ ਹਨ। ਦੱਸ ਦੇਈਏ ਕਿ ਭਾਰਤ ’ਚ ਵਟਸਐਪ ਦੇ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ ਜੋ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਅਜਿਹੇ ’ਚ ਉਸ ਦੀ ਕਮਾਈ ਵੀ ਭਰਤ ’ਚ ਸਭ ਤੋਂ ਜ਼ਿਆਦਾ ਹੋਵੇਗੀ ਅਤੇ ਇਸ ਲਈ ਉਸ ਨੇ ਨਵੀਂ ਪਾਲਿਸੀ ਬਣਾਈ ਹੈ।
ਨੋਟ: ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।