ਇਨ੍ਹਾਂ DTH ਗਾਹਕਾਂ ਨੂੰ TV ਵੇਖਣਾ ਪਵੇਗਾ ਮਹਿੰਗਾ, ਹੁਣ ਦੇਣੇ ਪੈਣਗੇ ਜ਼ਿਆਦਾ ਪੈਸੇ

7/28/2020 1:45:39 PM

ਗੈਜੇਟ ਡੈਸਕ– ਜੇਕਰ ਤੁਸੀਂ ਡਿਸ਼ ਟੀਵੀ ਦੇ ਗਾਹਕ ਹੋ ਤਾਂ ਹੁਣ ਤੁਹਾਨੂੰ ਟੀਵੀ ਵੇਖਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਆਪਣੇ ਲੋਕਪ੍ਰਸਿੱਧ 30.50 ਰੁਪਏ ਵਾਲੇ Happy India Bouquet ਗਾਹਕਾਂ ਨੂੰ ਦੂਜੇ ਪੈਕ ’ਤੇ ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਆਪਣੇ ਡੀ.ਟੀ.ਐੱਚ. ਬ੍ਰਾਂਡ ਡਿਸ਼ ਟੀਵੀ, ਜ਼ਿੰਗ ਅਤੇ D2H ਦੀ ਵੈੱਬਸਾਈਟ ’ਤੇ ਦਿੱਤੀ ਹੈ। ਡਿਸ਼ ਟੀਵੀ ਇੰਡੀਆ ਦਾ ਕਹਿਣਾ ਹੈ ਕਿ 30.50 ਰੁਪਏ ਪ੍ਰਤੀ ਮਹੀਨਾ ਵਾਲੇ ਹੈਪੀ ਇੰਡੀਆ ਪੈਕ ਗਾਹਕਾਂ ਨੂੰ ਹੁਣ ਸੋਨੀ ਹੈਪੀ ਇੰਡੀਆ ਬੂਕੇ 39 ’ਤੇ ਸ਼ਿਫਟ ਕੀਤਾ ਜਾਵੇਗਾ ਜਿਸ ਦੀ ਕੀਮਤ 38.50 ਰੁਪਏ ਹੈ। 

ਮਿਲਣਗੇ 2 ਵਾਧੂ ਚੈਨਲ
ਕੰਪਨੀ ਨੇ ਕਿਹਾ ਹੈ ਕਿ ਮਹਿੰਗੀ ਕੀਮਤ ਵਾਲੇ ਪੈਕ ’ਚ ਮੌਜੂਦਾ 30.50 ਰੁਪਏ ਵਾਲੇ ਪੈਕ ਤੋਂ ਇਲਾਵਾ 2 ਵਾਧੂ ਚੈਨਲ- ਸੋਨੀ ਬੀ.ਬੀ.ਸੀ. ਅਤੇ ਟੈੱਨ 3 ਵੇਖਣ ਨੂੰ ਮਿਲਣਗੇ। ਦੱਸ ਦੇਈਏ ਕਿ ਹੈਪੀ ਇੰਡੀਆ ਬੂਕੇ ’ਚ ਸੋਨੀ ਟੀਵੀ ਤੋਂ ਇਲਾਵਾ ਸੋਨੀ ਮੈਕਸ ਵੀ ਮਿਲ ਜਾਂਦਾ ਹੈ। ਉਥੇ ਹੀ ਹੈਪੀ ਇੰਡੀਆ ਬੂਕੇ ਦੇ 6 ਚੈਨਲ ਵਾਲੇ ਪਾਰਟ ’ਚ ਸੋਨੀ ਟੀਵੀ, ਸਬ, ਸੋਨੀ ਪਲ, ਸੋਨੀ ਮੈਕਸ, ਸੋਨੀ ਮੈਕਸ 2 ਅਤੇ ਸੋਮੀ ਵਾਹ ਮਿਲਦੇ ਹਨ। 


Rakesh

Content Editor Rakesh