Samsung Galaxy Fold ''ਤੇ ਮਿਲ ਰਿਹੈ 7,000 ਰੁਪਏ ਦਾ ਡਿਸਕਾਊਂਟ

Sunday, Dec 01, 2019 - 07:41 PM (IST)

Samsung Galaxy Fold ''ਤੇ ਮਿਲ ਰਿਹੈ 7,000 ਰੁਪਏ ਦਾ ਡਿਸਕਾਊਂਟ

ਗੈਜੇਟ ਡੈਸਕ—ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਅਕਤੂਬਰ 'ਚ ਭਾਰਤ 'ਚ ਆਪਣਾ ਫੋਲਡੇਬਲ ਸਮਾਰਟਫੋਨ ਸੈਮਸੰਗ ਗਲੈਕਸੀ ਫੋਲਡ ਲਾਂਚ ਕੀਤਾ ਸੀ। ਭਾਰਤ 'ਚ ਇਸ ਫੋਨ ਨੂੰ 1,64,999 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਸੀ। ਫੋਨ ਦੀ ਸੇਲ ਭਾਰਤ 'ਚ 20 ਅਕਤੂਬਰ ਤੋਂ ਸ਼ੁਰੂ ਹੋਈ ਸੀ। ਲਾਂਚ ਦੇ ਦੋ ਮਹੀਨੇ ਬਾਅਦ ਹੁਣ ਕੰਪਨੀ ਇਸ ਫੋਨ 'ਤੇ 7,000 ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀ ਹੈ। ਭਾਵ ਹੁਣ ਫੋਨ 1,57,999 ਰੁਪਏ 'ਚ ਮਿਲ ਰਿਹਾ ਹੈ। 91 ਮੋਬਾਇਲ ਦੀ ਇਕ ਰਿਪੋਰਟ ਮੁਤਾਬਕ ਇਸ ਫੋਨ 'ਤੇ ਇਹ ਡਿਸਕਾਊਂਟ ਸਿਰਫ ਆਨਲਾਈਨ ਸਟੋਰਸ ' ਤੇ ਮਿਲ ਰਿਹਾ ਹੈ। ਆਨਲਾਈਨ ਇਸ ਫੋਨ ਦੀ ਕੀਮਤ ਪਹਿਲੇ ਜਿੰਨੀ ਹੀ ਹੈ।

PunjabKesari

12ਜੀ.ਬੀ. ਰੈਮ
ਫੋਨ 'ਚ 4.58 ਇੰਚ ਦੀ ਐੱਚ.ਡੀ.+ਐਕਸਟਰਨਲ ਡਿਸਪਲੇਅ ਅਤੇ 7.3 ਇੰਚ ਦੀ ਫੋਲਡੇਬਲ QHD+ਇਨਫਿਨਿਟੀ ਫਲੈਕਸ ਇੰਟਰਨਲ ਡਿਸਪਲੇਅ ਦਿੱਤੀ ਗਈ ਹੈ। ਫੋਨ ਦਾ ਫਿਗਰਪ੍ਰਿੰਟ ਸਕੈਨਰ ਸਾਈਡ ਪੈਨਲ 'ਤੇ ਦਿੱਤਾ ਗਿਆ ਹੈ। ਫੋਨ 12ਜੀ.ਬੀ. ਰੈਮ+512ਜੀ.ਬੀ. ਦੇ UFS 3.0 ਸਟੋਰੇਜ਼ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਸਨੈਪਡਰੈਗਨ 855 ਚਿਪਸੈੱਟ ਨਾਲ ਲੈਸ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ ਦੋ ਬੈਟਰੀਆਂ ਦਿੱਤੀਆਂ ਗਈਆਂ ਹਨ। ਦੋਵਾਂ ਬੈਟਰੀਆਂ ਦੀ ਕੁਲ ਕਪੈਸਿਟੀ 4,380 ਐੱਮ.ਏ.ਐੱਚ. ਹੈ। ਫੋਨ 15ਵਾਟ ਵਾਇਰਡ ਅਤੇ ਵਾਇਰਲੈਸ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਹ 9 ਵਾਟ ਦੀ ਰਿਸਰਵ ਚਾਰਜਿੰਗ ਵੀ ਸਪੋਰਟ ਕਰਦਾ ਹੈ। ਆਪਰੇਟਿੰਗ ਸਿਸਟਮ ਦੀ ਜਿੱਥੇ ਤਕ ਗੱਲ ਹੈ ਤਾਂ ਇਹ ਐਂਡ੍ਰਾਇਡ 9 ਪਾਈ 'ਤੇ ਬੇਸਡ OneUI 'ਤੇ ਕੰਮ ਕਰਦਾ ਹੈ।

PunjabKesari

6 ਕੈਮਰੇ
ਗਲੈਕਸੀ ਫੋਲਡ ਦੇ ਕੈਮਰਾ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਕੁਲ 6 ਕੈਮਰੇ ਦਿੱਤੇ ਗਏ ਹਨ। ਫੋਲਡ ਹੋਣ 'ਤੇ ਇਸ 'ਚ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ ਜੋ ਬਾਹਰਲੀ ਸਕਰੀਨ ਦੇ ਉੱਤੇ ਦਿੱਤਾ ਗਿਆ ਹੈ। ਅਨਫੋਲਡ ਹੇਣ 'ਤੇ ਫੋਨ ਦੇ ਉੱਤੇ ਨੌਚ ਅੰਦਰ 10 ਮੈਗਾਪਿਕਸਲ+8 ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਰੀਅਰ ਪੈਨਲ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ ਟ੍ਰਿਪਲ ਕੈਮਰਾ ਸੈਟਅਪ ਮਿਲੇਗਾ। ਇਥੇ 16 ਮੈਗਾਪਿਕਸਲ ਦਾ ਅਲਟਰਾ-ਵਾਇਡ ਸੈਂਸਰ, 12 ਮੈਗਾਪਿਕਸਲ ਦਾ ਵਾਇਡ-ਐਂਗਲ ਸੈਂਸਰ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ।

PunjabKesari


author

Karan Kumar

Content Editor

Related News