ਡਿਜੀਟਲ ਮਾਰਕੀਟ ਐਕਟ: ਹੁਣ ਨਹੀਂ ਚੱਲੇਗੀ ਵੱਡੀਆਂ ਟੈੱਕ ਕੰਪਨੀਆਂ ਦੀ ਮਨਮਾਨੀ

03/16/2024 6:36:29 PM

ਗੈਜੇਟ ਡੈਸਕ- ਡਿਜੀਟਲ ਇਕੋਨਮੀ ਅਤੇ ਵਧਦੀ ਮੁਕਾਬਲੇਬਾਜ਼ੀ ਵਿਚਾਲੇ ਯੂਰਪੀ ਯੂਨੀਅਨ (ਈ.ਯੂ.) ਦਾ ਦਿ ਡਿਜੀਟਲ ਮਾਰਕੀਟ ਐਕਟ (ਡੀ.ਐੱਮ.ਏ.) ਹਾਲ ਹੀ 'ਚ ਅਮਲ 'ਚ ਆ ਗਿਆ ਹੈ। ਇਸ ਐਕਟ ਦੇ ਦਾਇਰੇ 'ਚ ਆਉਣ ਵਾਲੀਆਂ 6 ਦਿੱਗਜ ਟੈੱਕ ਕੰਪਨੀਾਂ (ਗੇਟਕੀਮਪਰਜ਼) ਐਪਲ, ਐਮਾਜ਼ੋਨ, ਐਲਫਾਬੇਟ, ਬਾਈਟਡਾਂਸ, ਮੈਟਾ ਅਤੇ ਮਾਈਕ੍ਰੋਸਾਫਟ ਨੂੰ ਆਪਣੇ ਪ੍ਰੋਡਕਟ ਅਤੇ ਪਲੇਟਫਾਰਮ ਨੂੰ ਇਸ ਤਰ੍ਹਾਂ ਬਦਲਣਾ ਹੋਵੇਗਾ ਕਿ ਵਿਰੋਧੀ ਛੋਟੀਆਂ ਕੰਪਨੀਆਂ ਵੀ ਉਸਦਾ ਇਸਤੇਮਾਲ ਕਰਕੇ ਯੂਜ਼ਰਜ ਤਕ ਪਹੁੰਚ ਸਕਣ। 

ਈ.ਯੂ. ਦੀ ਸਖਤੀ ਤੋਂ ਬਾਅਦ ਗੂਗਲ ਸਰਚ ਰਿਜ਼ਲਟ ਦਿਖਾਉਣ ਦਾ ਤਰੀਕਾ ਬਦਲ ਰਿਹਾ ਹੈ। ਮਾਈਕ੍ਰੋਸਾਫਟ ਵਿੰਡੋਜ਼ ਕਸਟਮਰ ਨੂੰ ਬਿੰਗ ਦੇ ਇਸਤੇਮਾਲ ਲਈ ਰੁਕਾਵਟ ਪੈਦਾ ਨਹੀਂ ਕਰੇਗਾ। ਐਪਲ ਵੀ ਆਪਣੇ ਯੂਜ਼ਰਜ਼ ਨੂੰ ਵਿਰੋਧੀ ਐਪ ਸਟੋਰ ਅਤੇ ਪੇਮੈਂਟ ਸਿਸਟਮ ਮੁਹੱਈਆ ਕਰਵਾਏਗਾ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ, ਮੈਟਾ, ਐਮਾਜ਼ੋਨ, ਐਪਲ ਅਤੇ ਗੂਗਲ ਦੀ ਪੇਰੈਂਟ ਕੰਪਨੀ ਐਲਫਾਬੇਟ ਦੀ ਕੁੱਲ ਮਾਰਕੀਟ ਵੈਲਿਊ 2019 ਦੇ ਅੰਤ ਦੇ ਮੁਕਾਬਲੇ ਦੁਗਣੀ ਹੋ ਗਈ ਹੈ। 

ਡੀ.ਐੱਮ.ਕੇ. ਲਈ ਕੰਪਨੀਆਂ ਨੂੰ ਕਿਵੇਂ ਚੁਣਿਆ

ਐਕਟ 'ਚ ਉਹ ਗੇਟਕੀਪਰਜ਼ (ਕੰਪਨੀਆਂ) ਸ਼ਾਮਲ ਹਨ, ਜਿਨ੍ਹਾਂ ਦਾ ਪਿਛਲੇ 3 ਸਾਲਾਂ 'ਚ ਈ.ਯੂ. 'ਚ ਟਰਨਓਵਰ 67 ਹਜ਼ਾਰ ਕਰੋੜ ਰੁਪਏ ਰਿਹਾ ਹੋਵੇ। ਮਾਰਕੀਟ ਵੈਲਿਊ 6.78 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋਵੇ। ਮੰਥਲੀ ਯੂਜ਼ਰਜ਼ 4.5 ਕਰੋੜ ਹੋਵੇ। 20 ਹਜ਼ਾਰ ਬਿਜ਼ਨੈੱਸ ਯੂਜ਼ਰਜ਼ ਹੋਵੇ। ਜੋ ਕੰਪਨੀ ਈ.ਯੂ. ਦੇ 3 ਦੇਸ਼ਾਂ 'ਚ 2 ਕੋਰ ਸਰਵਿਸ ਦਿੰਦੀ ਹੋਵੇ। ਕੋਰ ਸਰਵਿਸ 'ਚ ਐਪ ਸਟੋਰ, ਸਰਚ ਇੰਜਣ, ਸੋਸ਼ਲ ਨੈੱਟਵਰਕ, ਕਵਾਡ, ਐਂਡ ਸਰਵਿਸ ਵਰਗੀਆਂ ਸੇਵਾਵਾਂ ਸ਼ਾਮਲ ਹਨ। 

ਡੀ.ਐੱਮ.ਕੇ. ਐਕਟ ਦੀ ਲੋੜ ਕਿਉਂ ਹੈ

ਗੇਟਕੀਪਰਜ਼ ਕੰਪਨੀਆਂ ਪ੍ਰੋਡਕਟ ਬਣਾਉਣ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਕੰਟਰੋਲ ਕਰਦੀਆਂ ਹਨ। ਜਿਵੇਂ ਐਪਲ ਫੋਨ ਵੀ ਖੁਦ ਹੀ ਬਣਾਉਂਦੀ ਹੈ ਅਤੇ ਆਪਰੇਟਿੰਗ ਸਿਸਟਮ ਵੀ ਬਣਾਉਂਦੀ ਹੈ। ਅਜਿਹੇ 'ਚ ਐਪਲ ਫੋਨ 'ਚ ਆਪਰੇਟਿੰਗ ਸਿਸਟਮ ਅਤੇ ਜ਼ਿਆਦਾਤਰ ਐਪ ਵੀ ਐਪਲ ਦੇ ਹੀ ਹੁੰਦੇ ਹਨ। ਐਂਡਰਾਇਡ ਫੋਨ 'ਚ ਕ੍ਰੋਮ, ਪਲੇ ਸਟੋਰ ਅਤੇ ਕਈ ਐਪ ਪ੍ਰੀ-ਇੰਸਟਾਲ ਹੁੰਦੇ ਹਨ। ਛੋਟੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਨਵੀਆਂ ਕੰਪਨੀਆਂ ਨੂੰ ਸਮਾਨ ਮੌਕੇ ਨਹੀਂ ਮਿਲਦੇ। 

ਡੀ.ਐੱਮ.ਕੇ. ਐਕਟ ਦੀਆਂ ਪ੍ਰਮੁੱਖ ਵਿਵਸਥਾਵਾਂ ਕੀ ਹਨ

ਕਸਟਮਰ- ਕੋਈ ਵੀ ਕੰਪਨੀ ਯੂਜ਼ਰਜ਼ ਨੂੰ ਆਪਣੇ ਪ੍ਰੀ-ਇੰਸਟਾਲ ਐਪ ਨੂੰ ਹਟਾਉਣ ਅਤੇ ਨਵਾਂ ਐਪ ਇੰਸਟਾਲ ਕਰਨ ਤੋਂ ਰੋਕ ਨਹੀਂ ਸਕਦੀ। ਜਿਵੇਂ ਐਂਡਰਾਇਡ ਫੋਨ 'ਚ ਪਹਿਲਾਂ ਤੋਂ ਕ੍ਰੋਮ ਨਹੀਂ ਹੋਵੇਗਾ ਤਾਂ ਯੂਜ਼ਰ ਆਪਣੀ ਪਸੰਦ ਦਾ ਬ੍ਰਾਊਜ਼ਰ ਡਾਊਨਲੋਡ ਕਰੇਗਾ। ਸਾਰੀਆਂ ਕੰਪਨੀਆਂ ਨੂੰ ਬਰਾਬਰ ਮੁਕਾਬਲੇਬਾਜ਼ੀ ਦਾ ਮੌਕਾ ਮਿਲੇਗਾ। 

ਸਰਵਿਸ- ਸਾਰੇ ਗੇਟਕੀਪਰਜ਼ ਆਪਣੇ ਪਲੇਟਫਾਰਮ 'ਤੇ ਦੂਜੇ ਪਲੇਅ ਸਟੋਰ ਅਤੇ ਐਪ ਇੰਸਟਾਲ ਕਰਨ ਦੇਣਗੇ। ਜਿਸ ਨਾਲ ਯੂਜ਼ਰਜ਼ ਨੂੰ ਘੱਟ ਕੀਮਤ ਵਾਲੇ ਐਪ ਵੀ ਮਿਲ ਸਕਣਗੇ। ਮਤਲਬ ਐਪਲ ਯੂਜ਼ਰ ਸਸਤੇ ਸਬਸਕ੍ਰਿਪਸ਼ਨ ਵਾਲੇ ਐਪ ਡਾਊਨਲੋਡ ਕਰ ਸਕਣਗੇ। 

ਪੇਮੈਂਟ- ਗੇਟਕੀਪਰਜ਼ ਐਪ ਡਿਵੈਲਪਰ ਨੂੰ ਯੂਜ਼ਰ ਪੇਮੈਂਟ ਲੈਣ ਲਈ ਆਪਣੇ ਪੇਮੈਂਟ ਗੇਟਵੇ ਦੀ ਵਰਤੋਂ ਕਰਨ ਤੋਂ ਰੋਕ ਨਹੀਂ ਸਕਦੇ। ਜਿਵੇਂ ਸਪਾਟੀਫਾਈ ਨੂੰ ਯੂਜ਼ਰਜ਼ ਤੋਂ ਪੈਸੇ ਲੈਣ ਲਈ ਗੂਗਲ ਪੇਮੈਂਟ ਸਿਸਟਮ ਦੀ ਵਰਤੋਂ ਕਰਨੀ ਜ਼ਰੂਰੀ ਨਹੀਂ ਹੈ। 

ਡੀਲ- ਗੇਟਕੀਪਰਜ਼ ਨੂੰ ਕੋਈ ਕੰਪਨੀ ਖਰੀਦਣ ਜਾਂ ਮਰਜਰ ਦੀ ਸੂਚਨਾ ਈ.ਯੂ. ਨੂੰ ਦੇਣੀ ਹੋਵੇਗੀ। ਵਜ੍ਹਾ- ਜਦੋਂ ਛੋਟੀ ਕੰਪਨੀ ਚੰਗਾ ਪਰਫੋਰਮ ਕਰਦੀ ਹੈ, ਵੱਡੀਆਂ ਕੰਪਨੀਆਂ ਉਸਨੂੰ ਖਰੀਦ ਲੈਂਦੀਆਂ ਹਨ। 


Rakesh

Content Editor

Related News