Digi Yatra App ਨੇ ਪਾਰ ਕੀਤਾ 10 ਲੱਖ ਯੂਜ਼ਰਜ਼ ਦਾ ਅੰਕੜਾ, ਇਨ੍ਹਾਂ ਹਵਾਈ ਅੱਡਿਆਂ ''ਤੇ ਮਿਲ ਰਹੀ ਸੁਵਿਧਾ
Friday, Jun 23, 2023 - 06:33 PM (IST)

ਗੈਜੇਟ ਡੈਸਕ- ਡਿਜੀ ਯਾਤਰਾ ਐਪ ਇਸ ਹਫਤੇ 10 ਲੱਖ ਡਾਊਨਲੋਡ ਦਾ ਅੰਕੜਾ ਪਾਰ ਕਰ ਗਿਆ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ 1 ਦਸੰਬਰ 2022 ਨੂੰ ਲਾਣ ਹੋਣ ਤੋਂ ਬਾਅਦ ਆਪਣੇ ਮੋਬਾਇਲ ਫੋਨ 'ਤੇ ਡਿਜੀ ਯਾਤਰਾ ਐਪ ਇੰਸਟਾਲ ਕਰਨ ਵਾਲੇ ਯਾਤਰੀਆਂ ਦੀ ਗਿਣਤੀ 1.746 ਮਿਲੀਅਨ ਤਕ ਪਹੁੰਚ ਗਈ ਹੈ। ਦੱਸ ਦੇਈਏ ਕਿ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਪਰੇਸ਼ਾਨੀ ਮੁਕਤ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਡਿਜੀ ਯਾਤਰਾ ਸ਼ੁਰੂ ਕੀਤੀ ਗਈ ਸੀ।
ਇਹ ਰਜਿਸਟ੍ਰੇਸ਼ਨ ਮੋਬਾਇਲ ਆਧਾਰਿਤ ਆਈ.ਡੀ. ਸਟੋਰੇਜ ਪਲੇਟਫਾਰਮ ਹੈ, ਜਿਥੇ ਹਵਾਈ ਯਾਤਰੀ ਆਪਣੀ ਆਈ.ਡੀ. ਅਤੇ ਯਾਤਰਾ ਦਸਤਾਵੇਜ਼ਾਂ ਨੂੰ ਸਾਂਭ ਕੇ ਰੱਖ ਸਕਦੇ ਹਨ।
866,000 ਐਂਡਰਾਇਡ ਯੂਜ਼ਰਜ਼ ਕਰ ਰਹੇ ਐਪ ਦਾ ਇਸਤੇਮਾਲ
ਮੰਤਰਾਲਾ ਨੇ ਕਿਹਾ ਕਿ ਲਾਂਚ ਤੋਂ ਬਾਅਦ 866,000 ਐਂਡਰਾਇਡ ਯੂਜ਼ਰਜ਼ ਜਦਕਿ 154,000 ਆਈ.ਓ.ਐੱਸ. ਯੂਜ਼ਰਜ਼ ਨੇ ਆਪ ਡਾਊਨਲੋਡ ਕੀਤਾ ਹੈ ਅਤੇ ਇਸਦੀ ਵਰਤੋਂ ਕਰ ਰਹੇ ਹਨ। ਮੰਤਰਾਲਾ ਨੇ ਵੀਰਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਵਾਰਾਣਸੀ 'ਚ ਸਭ ਤੋਂ ਵੱਧ ਯਾਤਰੀ ਇਸ ਸੁਵਿਧਾ ਦਾ ਇਸੇਤਮਾਲ ਕਰ ਰਹੇ ਹਨ, ਇਸਤੋਂ ਬਾਅਦ ਵਿਜੇਵਾੜਾ ਦਾ ਸਥਾਨ ਹੈ। ਡਿਜੀ ਯਾਤਰਾ ਸ਼ੁਰੂ 'ਚ ਦਸੰਬਰ 2022 'ਚ ਤਿੰਨ ਹਵਾਈ ਅੱਡਿਆਂ, ਦਿੱਲੀ, ਬੇਂਗਲੁਰੂ ਅਤੇ ਵਾਰਾਣਸੀ 'ਚ ਸ਼ੁਰੂ ਕੀਤੀ ਗਈ ਸੀ, ਜਿਸਤੋਂ ਬਾਅਦ ਅਪ੍ਰੈਲ 2023 'ਚ ਵਿਜੇਵਾੜਾ, ਕੋਲਕਾਤਾ, ਹੈਦਰਾਬਾਦ ਅਤੇ ਪੁਣੇ 'ਚ ਸ਼ੁਰੂ ਕੀਤੀ ਗਈ ਸੀ।
ਸਭ ਤੋਂ ਪਹਿਲਾਂ ਦਿੱਲੀ 'ਚ ਸ਼ੁਰੂ ਹੋਈ ਸੀ ਸੁਵਿਧਾ
ਇਸ ਮਹੀਨੇ ਦੀ ਸ਼ੁਰੂਆਤ 'ਚ ਨਿੱਜੀ ਹਵਾਈ ਅੱਡਾ ਸੰਚਾਲਕ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਕਿਹਾ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮਿਨਲ 3 ਤੋਂ ਯਾਤਰਾ ਕਰਨ ਵਾਲੇ ਲੋਕ ਹੁਣ ਐਪ ਦੀ ਲੋੜ ਦੇ ਬਿਨਾਂ ਡਿਜੀ ਯਾਤਰਾ ਸੁਵਿਧਾ ਦਾ ਇਸਤੇਮਾਲ ਕਰਨ ਦਾ ਆਨੰਦ ਲੈ ਸਕਦੇ ਹਨ।
ਇਹ ਸੁਵਿਧਾ ਯਾਤਰੀਆਂ ਨੂੰ ਹਵਾਈ ਅੱਡੇ ਦੇ ਕੰਪਲੈਕਸ ਦੇ ਅੰਦਰ ਆਪਣੀ ਪਛਾਣ ਦੇ ਰੂਪ 'ਚ ਆਪਣੇ ਚਿਹਰੇ ਦੀ ਵਰਤੋਂ ਕਰਕੇ ਇਕ ਸਰਲ ਥ੍ਰੀ ਸਟੈੱਪ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮਨਜ਼ੂਰੀ ਦਿੰਦੀ ਹੈ। ਆਪਣੇ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਯਾਤਰੀ ਟਰਮਿਨਲ ਦੇ ਅੰਦਰ ਸੁਰੱਖਿਆ ਜਾਂਚ ਖੇਤਰ ਅਤੇ ਬੋਰਡਿੰਗ ਗੇਟ 'ਤੇ ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਕਰ ਸਕਣਗੇ।