ਸਾਹਮਣੇ ਆਈ ਕੁਆਲਕਾਮ ਸਨੈਪਡ੍ਰੈਗਨ 1000 ਦੀ ਅਹਿਮ ਜਾਣਕਾਰੀ

06/24/2018 4:34:40 PM

ਜਲੰਧਰ— ਕੁਆਲਕਾਮ ਹਰ ਸਾਲ ਇਕ ਫਲੈਗਸ਼ਿਪ ਪ੍ਰੋਸੈਸਰ ਸਮਾਰਟਫੋਨਸ ਅਤੇ ਲੈਪਟਾਪ ਲਈ ਲਾਂਚ ਕਰਦੀ ਹੈ। ਇਸ ਸਾਲ ਸਨੈਪਡ੍ਰੈਗਨ 845 ਲਾਂਚ ਹੋਇਆ ਸੀ ਅਤੇ ਹੁਣ ਅਜਿਹੀ ਚਰਚਾ ਚੱਲ ਰਹੀ ਹੈ ਕਿ ਇਸ ਸਾਲ ਦੇ ਅੰਤ ਤਕ ਸਨੈਪਡ੍ਰੈਗਨ 500 ਲਾਂਚ ਕੀਤਾ ਜਾ ਸਕਦਾ ਹੈ। ਪਰ ਇਕ ਆਨਲਾਈਨ ਰਿਪੋਰਟ ਦੀ ਮੰਨੀਏ ਤਾਂ ਸਨੈਪਡ੍ਰੈਗਨ 850 ਤੋਂ ਬਾਅਦ ਹੁਣ ਕੁਆਲਕਾਮ ਸਨੈਪਡ੍ਰੈਗਨ 1000 ਲਾਂਚ ਕੀਤਾ ਜਾਵੇਗਾ ਅਤੇ ਉਸ ਦੀ ਕੁਝ ਡਿਟੇਲ ਸਾਹਮਣੇ ਆਈ ਹੈ। 
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਸੈਸਰ ਮਾਈਕ੍ਰੋਸਾਫਟ ਵਿੰਡੋਜ਼ 10 ਵਾਲੀ ਡਿਵਾਈਸ ਦੀ ARM (Advanced RISC Machines) 'ਚ ਇਸਤੇਮਾਲ ਕੀਤਾ ਜਾਵੇਗਾ। ਇਸ ਦਾ ਮੁੱਖ ਮੁਕਾਬਲਾ ਇੰਟੈਲ ਦੀ ਵਾਈ ਅਤੇ ਯੂ ਸੀਰੀਜ਼ ਦੇ ਚਿੱਪਸੈੱਟ ਨਾਲ ਹੋਵੇਗਾ ਜੋ 4.5W ਅਤੇ 15W ਦੀ ਪਾਵਰ ਦਿੰਦਾ ਹੈ। ਸਨੈਪਡ੍ਰੈਗਨ 1000 ਦੇ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਸੈਸਰ ਟੈਬਲੇਟ ਅਤੇ ਅਲਟਰਾਬੁੱਕ ਲੈਪਟਾਪਸ 'ਚ ਇਸਤੇਮਾਲ ਕੀਤਾ ਜਾਵੇਗਾ ਅਤੇ ਸੀ.ਪੀ.ਯੂ. ਨੂੰ 6.4W ਦੀ ਪਾਵਰ ਦੇਵੇਗਾ। ਇਸ ਦੀ ਟੋਟਲ ਪਾਵਰ 12W ਤਕ ਹੋ ਸਕਦੀ ਹੈ।
ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਪ੍ਰੋਸੈਸਰ 'ਚ 16 ਜੀ.ਬੀ. ਦੀ LPDDR4X ਰੈਮ ਦਾ ਇਸਤੇਮਾਲ ਹੋਵੇਗਾ ਅਤੇ 128 ਜੀ.ਬੀ. ਦੀ ਯੂ.ਐੱਸ.ਐੱਫ. ਫਲੈਸ਼ ਡ੍ਰਾਈਵ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਸੈਸਰ ਦਾ ਸਾਈਜ਼ 20x15mm ਹੈ ਜਦ ਕਿ ਸਨੈਪਡ੍ਰੈਗਨ 850 ਦਾ ਸਾਈਜ਼ 12x12mm ਹੈ। ਦੱਸ ਦਈਏ ਕਿ ਕੁਆਲਕਾਮ ਨੇ ਇਸੇ ਮਹੀਨੇ ਸਨੈਪਡ੍ਰੈਗਨ 850 ਨੂੰ ਲਾਂਚ ਕੀਤਾ ਸੀ।


Related News