Dell ਲਿਆਈ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਵਾਲਾ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ

Wednesday, Dec 16, 2020 - 11:47 AM (IST)

Dell ਲਿਆਈ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਵਾਲਾ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ

ਗੈਜੇਟ ਡੈਸਕ– ਡੈੱਲ ਨੇ ਆਖ਼ਿਰਕਾਰ ਭਾਰਤ ’ਚ ਆਪਣਾ XPS 13 ਲੈਪਟਾਪ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਨੂੰ ਕੰਪਨੀ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਨਾਲ ਲੈ ਲੈ ਕੇ ਆਈ ਹੈ। ਡੈੱਲ ਦਾ ਇਹ ਲੈਪਟਾਪ ਕੰਪਨੀ ਦੀ ਮੌਜੂਦਾ XPS 13 ਸੀਰੀਜ਼ ਦਾ ਅਪਗ੍ਰੇਡਿਡ ਮਾਡਲ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਕੀਮਤ ਤੇ ਉਪਲੱਬਧਤਾ
Dell XPS 13 ਨੂੰ i5 ਅਤੇ i7 ਮਾਡਲਾਂ ’ਚ ਲਿਆਇਆ ਗਿਆਹੈ। ਇਨ੍ਹਾਂ ’ਚੋਂ i5 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 1,50,990 ਰੁਪਏ ਹੈ। ਗਾਹਕ ਇਸ ਨੂੰ ਡੈੱਲ ਸਟੋਰ ਅਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਤੋਂ ਖ਼ਰੀਦ ਸਕਦੇ ਹਨ। ਇਸ ਦੀ ਉਪਲੱਬਧਤਾ ਅਤੇ ਵਿਕਰੀ ਜਨਵਰੀ 2021 ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਇਸ ਦੇ i7 ਮਾਡਲ ਦੀ ਕੀਮਤ ਦਾ ਖੁਲਾਸਾ ਫਿਲਹਾਲ ਕੰਪਨੀ ਨੇ ਨਹੀਂ ਕੀਤਾ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

Dell XPS 13 ਦੇ ਫੀਚਰਜ਼

ਡਿਸਪਲੇਅ  13 ਇੰਚ ਦੀ UHD+, ਇਨਫਿਨਿਟੀ ਐੱਜ
ਪ੍ਰੋਸੈਸਰ  ਇੰਟੈਲ ਕੋਰ i5/ਇੰਟੈਲ ਕੋਰ i7
ਰੈਮ  8 ਜੀ.ਬੀ./16 ਜੀ.ਬੀ. 
ਸਟੋਰੇਜ  512 ਜੀ.ਬੀ./1 ਟੀ.ਬੀ.
ਆਪਰੇਟਿੰਗ ਸਿਸਟਮ ਵਿੰਡੋਜ਼ ਹੈਲੋ
ਗ੍ਰਾਫਿਕਸ  ਇੰਟੀਗ੍ਰੇਟਿਡ ਇੰਟੈਲ ਆਇਰਸ XE ਗ੍ਰਾਫਿਕਸ
ਬੈਟਰੀ ਬੈਕਅਪ ਕੰਪਨੀ ਨੇ ਕੀਤਾ 14 ਘੰਟਿਆਂ ਦੇ ਬੈਕਅਪ ਦਾ ਦਾਅਵਾ
ਖ਼ਾਸ ਫੀਚਰਜ਼ ਫਿੰਗਰਪ੍ਰਿੰਟ ਸੈਂਸਰ
ਕੁਨੈਕਟੀਵਿਟੀ Wi-Fi 6, ਦੋ-USB 3.0 ਪੋਰਟਸ

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ


author

Rakesh

Content Editor

Related News