Dell ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਮਿਲੇਗੀ 4K ਰੈਜ਼ੋਲਿਊਸ਼ਨ ਵਾਲੀ ਸਕਰੀਨ

Thursday, Jul 21, 2022 - 04:03 PM (IST)

Dell ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਮਿਲੇਗੀ 4K ਰੈਜ਼ੋਲਿਊਸ਼ਨ ਵਾਲੀ ਸਕਰੀਨ

ਗੈਜੇਟ ਡੈਸਕ– Dell ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਲੈਪਟਾਪ Dell XPS 13 Plus 9320 ਨੂੰ ਲਾਂਚ ਕਰ ਦਿੱਤਾ ਹੈ। Dell XPS 13 Plus 9320 ਦੇ ਨਾਲ ਇਨਫਿਨਿਟੀ ਐੱਜ ਡਿਸਪਲੇਅ ਦਿੱਤੀ ਗਈ ਹੈ। ਡੈੱਲ ਦੇ ਇਸ ਲੈਪਟਾਪ ’ਚ ਇੰਟੈਲ 12th ਜੈੱਨ 28W ਪ੍ਰੋਸੈਸਰ ਹੈ ਜਿਸ ਦੇ ਨਾਲ ਐਕਸਪ੍ਰੈੱਸ ਚਾਰਜ, ਆਈ ਸੇਫ ਤਕਨਾਲੋਜੀ ਅਤੇ ਪਹਿਲਾਂ ਦੇ ਮੁਕਾਬਲੇ ਬਿਹਤਰ ਸਪੀਕਰ ਮਿਲੇਗਾ। ਦੱਸ ਦੇਈਏ ਕਿ ਡੈੱਲ ਨੇ ਇਸ ਲੈਪਟਾਪ ਨੂੰ ਪਹਿਲੀ ਵਾਰ ਸੀ.ਈ.ਐੱਸ. 2022 ’ਚ ਲਾਂਚ ਕੀਤਾ ਸੀ। 

Dell XPS 13 Plus 9320 ਦੀ ਕੀਮਤ

Dell XPS 13 Plus 9320 ਦੀ ਕੀਮਤ 1,59,990 ਰੁਪਏ ਹੈ। ਇਹ ਕੀਮਤ ADL-P Ci5-1240P 12 ਕੋਰ ਦੇ ਨਾਲ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ, ਉੱਥੇ ਹੀ ADL-P Ci7-1260P 12 ਕੋਰ, 16 ਜੀ.ਬੀ. ਰੈਮ ਦੇ ਨਾਲ 1 ਟੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,79,990 ਰੁਪਏ ਹੈ। ਡੈੱਲ ਦੇ ਇਸ ਲੈਪਟਾਪ ਦੀ ਵਿਕਰੀ 23 ਜੁਲਾਈ ਤੋਂ ਐਮਾਜ਼ੋਨ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਸ਼ੁਰੂ ਹੋਵੇਗੀ।

Dell XPS 13 Plus 9320 ਦੀਆਂ ਖੂਬੀਆਂ

Dell XPS 13 Plus 9320 ’ਚ 13 ਇੰਚ ਦੀ ਫੋਰ ਸਾਈਡੇਡ ਇਨਫਿਨਿਟੀ ਐੱਜ ਅਲਟਰਾ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦੇ ਨਾਲ 4ਕੇ ਰੈਜ਼ੋਲਿਊਸ਼ਨ ਮਿਲਦਾ ਹੈ। ਇਸ ਲੈਪਟਾਪ ’ਚ 12th Gen Intel Core 28W ਪ੍ਰੋਸੈਸਰ ਮਿਲਦਾ ਹੈ। ਲੈਪਟਾਪ ’ਚ ਕਪੈਸੀਟਿਵ ਟੱਚ ਦੇ ਨਾਲ ਜ਼ੀਰੋ ਲੈਕਟਿਕ ਕੀਬੋਰਡ ਅਤੇ ਗਲਾਸ ਟੱਚਪੈਡ ਵੀ ਮਿਲਦਾ ਹੈ। ਇਸ ਲੈਪਟਾਪ ’ਚ ਚਾਰ ਸਪੀਕਰ ਵੀ ਹਨ ਅਤੇ ਦਾਅਵਾ ਹੈ ਕਿ ਇਕ ਘੰਟੇ ਤੋਂ ਘੱਟ ਸਮੇਂ ’ਚ ਬੈਟਰੀ 80 ਫੀਸਦੀ ਤਕ ਚਾਰਜ ਹੋ ਜਾਵੇਗੀ। 


author

Rakesh

Content Editor

Related News