ਡੈੱਲ ਨੇ ਪੇਸ਼ ਕੀਤੇ Inspiron ਸੀਰੀਜ਼ ਦੇ 3 ਨਵੇਂ ਲੈਪਟਾਪਸ, ਕੀਮਤ 17 ਹਜ਼ਾਰ ਤੋਂ ਸ਼ੁਰੂ
Thursday, Jun 02, 2016 - 01:48 PM (IST)

ਜਲੰਧਰ— ਅਮਰੀਕੀ ਪੀ.ਸੀ. ਅਤੇ ਲੈਪਟਾਪ ਨਿਰਮਾਤਾ ਡੈੱਲ ਨੇ ਇੰਸਪਿਰਾਨ ਲਾਈਨ ਦੇ 3 ਨਵੇਂ 2-ਇੰਨ-1 ਵਿੰਡੋਜ਼ ਲੈਪਟਾਪਸ ਲਾਂਚ ਕੀਤੇ ਹਨ। ਕੰਪਿਊਟੈੱਕਸ 2016 ''ਚ ਕੰਪਨੀ ਨੇ ਇੰਸਪਿਰਾਨ 3,000, ਇੰਸਪਿਰਾਨ 5,000 ਅਤੇ ਇੰਸਪਿਰਾਨ 7,000 ਪੇਸ਼ ਕੀਤੇ ਹਨ। ਇਨ੍ਹਾਂ ''ਚ 5,000 ਅਤੇ 7,000 ਸੀਰੀਜ਼ ਦੇ ਲੈਪਟਾਪਸ ਮਲੀਟਪਲ ਵੇਰੀਅੰਟ ਦੇ ਨਾਲ ਆਉਣਗੇ।
ਇੰਸਪਿਰਾਨ 3,000 ਇਕ 11-ਇੰਚ ਵਾਲਾ ਲੈਪਟਾਪ ਹੈ ਜੋ ਵਿੰਡੋਜ਼ 10 ''ਤੇ ਚਲਦਾ ਹੈ ਅਤੇ ਇਸ ਵਿਚ ਐੱਚ.ਡੀ. ਡਿਸਪਲੇ ਲੱਗੀ ਹੈ। ਇਸ ਵਿਚ ਵੇਵਸ ਮੈਕਸ ਆਡੀਓ ਪ੍ਰੋ ਟੈਕਨਾਲੋਜੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਵਿਚ ਐੱਸ.ਐੱਸ.ਡੀ. ਸਪੋਰਟ ਅਤੇ ਲੰਬੀ ਬੈਟਰੀ ਲਾਈਫ ਦਾ ਵਾਅਦਾ ਕੀਤਾ ਗਿਆ ਹੈ। ਇਹ ਡਿਵਾਈਸ ਸ਼ਾਕ ਰੇਸਿਸਟੈਂਟ ਹੈ ਅਤੇ ਇਸ ਵਿਚ ਯੂ.ਐੱਸ.ਬੀ. 3.0 ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਦਿੱਤਾ ਗਿਆ ਹੈ। ਦੋ ਜੂਨ ਤੋਂ ਉਪਲੱਬਧ ਹੋਣ ਵਾਲੇ ਇਸ ਲੈਪਟਾਪ ਦੀ ਕੀਮਤ 249 ਡਾਲਰ (ਕਰੀਬ 17 ਹਜ਼ਾਰ) ਹੋਵੇਗੀ।
ਇੰਸਪਿਰਾਨ 5,000 ਦੋ ਵੇਰੀਅੰਟਸ 13-ਇੰਚ ਅਤੇ 15-ਇੰਚ ਵੇਰੀਅੰਟਸ ਦੇ ਨਾਲ ਲਾਂਚ ਹੋਵੇਗਾ ਅਤੇ ਫੁੱਲ-ਐੱਚ.ਡੀ. ਡਿਸਪਲੇ ਦਾ ਸਾਥ ਮਿਲੇਗਾ। ਇਸ ਵਿਚ ਇਨਫਰਾਰੈੱਡ ਕੈਮਰਾ ਲੱਗਾ ਹੈ ਜਿਸ ਨਾਲ ਵਿੰਡੋਜ਼ ਹੈਲੋ ਫੀਚਰ ਦੀ ਵਰਤੋਂ ਕਰਦੇ ਹੋਏ ਚਿਹਰੇ ਦੀ ਪਛਾਣ ਕਰਕੇ ਪੀ.ਸੀ. ਨੂੰ ਅਨਲਾਕ ਕਰ ਸਕਦੇ ਹੋ। ਇਸ ਵਿਚ 16ਜੀ.ਬੀ. ਰੈਮ ਅਤੇ ਡੀ.ਡੀ.ਆਰ. 4 ਰੈਮ ਲੱਗੀ ਹੈ। ਇਸ ਦੀ ਕੀਮਤ 529 ਡਾਲਰ (ਕਰੀਬ 35,500) ਤੋਂ ਸ਼ੁਰੂ ਹੋਵੇਗੀ।
ਅਖੀਰ ''ਚ ਗੱਲ ਕਰਦੇ ਹਾਂ ਇੰਸਪਿਰਾਨ 7,000 ਦੇ ਬਾਰੇ ''ਚ ਜੋ 13-ਇੰਚ, 15-ਇੰਚ ਅਤੇ 17-ਇੰਚ ਸਾਈਜ਼ ਦੇ ਨਾਲ ਆਏਗਾ। ਇਸ ਵਿਚ ਇੰਟੈਲ ਦਾ 6ਵੀ ਪੀੜ੍ਹੀ ਦਾ ਇੰਟੈਲ ਕੋਰ ਪ੍ਰੋਸੈਸਰ ਲੱਗਾ ਹੈ। ਇਹ ਲੈਪਟਾਪ ਵੀ ਵਿੰਡੋਜ਼ 10 ''ਤੇ ਕੰਮ ਕਰਦਾ ਹੈ। ਇਸ ਵਿਚ ਵੀ ਇਨਫਰਾਰੈੱਡ ਕੈਮਰਾ ਲੱਗਾ ਹੈ ਅਤੇ ਇਸ ਵਿਚ ਬੈਕਲਿਟ ਕੀਬੋਰਡ ਦਾ ਸਾਥ ਵੀ ਦਿੱਤਾ ਗਿਆ ਹੈ। ਇੰਸਪਿਰਾਨ 7,000 ''ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।