Dell ਨੇ ਲਾਂਚ ਕੀਤਾ Latitude 3379 ਕਨਵਰਟਿਬਲ ਲੈਪਟਾਪ
Tuesday, Oct 04, 2016 - 03:54 PM (IST)
ਜਲੰਧਰ - ਕੰਪਿਊਟਰ ਨਿਰਮਾਤਾ ਕੰਪਨੀ Dell ਨੇ ਨਵਾਂ ਕਨਵਰਟਿਬਲ ਲੈਪਟਾਪ Latitude 3379 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਹ ਲੈਪਟਾਪ ਕਿਸੇ ਵੀ ਜਗ੍ਹਾ ''ਤੇ ਯੂਜ਼ ਕਰਨ ਲਈ ਬਿਜ਼ਨੈੱਸ ਪਰਸਨ ਲਈ ਲਾਭਦਾਇਕ ਰਹੇਗਾ। ਇਸ ਨੂੰ ਕੰਪਨੀ ਨੇ ਕੰਪੈਕਟ ਅਤੇ ਸਲੀਕ ਡਿਜ਼ਾਈਨ ਦਿੱਤਾ ਹੈ ਜਿਸ ਦੇ ਨਾਲ ਇਹ ਕਾਫ਼ੀ ਸਟਾਈਲਿਸ਼ ਵੀ ਦਿਸਦਾ ਹੈ।
Dell Latitude 3379 ਲੈਪਟਾਪ ਦੇ ਫੀਚਰਸ -
ਡਿਸਪਲ - 13.3 ਇੰਚ ਟਰੂਲਾਈਟ LED ਬੈਕਲਿਟ ਟੱਚ
ਪ੍ਰੋਸੈਸਰ - 2.3GHz ਇੰਟੈੱਲ ਕੋਰ i5
ਓ. ਐੱਸ - ਵਿੰਡੋਜ਼ 10 ਆਪਰੇਟਿੰਗ ਸਿਸਟਮ
ਮੈਮਰੀ - 512GB SSD
ਗੇਮਿੰਗ ਕਾਰਡ - ਇੰਟਲ HD ਗਰਾਫਿਕਸ
ਕੈਮਰਾ - VGA ਵੈੱਬ ਕੈਮਰਾ
ਵੇਟ - 1.75 Kgs
ਕੀਮਤ - 64,990 ਰੁਪਏ
