ਭਾਰਤ 'ਚ Dell ਨੇ ਲਾਂਚ ਕੀਤਾ ਲੈਪਟਾਪ, ਜਾਣੋ ਕੀਮਤ

08/19/2020 2:33:03 AM

ਗੈਜੇਟ ਡੈਸਕ—Dell XPS 17 9700 ਲੈਪਟਾਪ ਭਾਰਤ 'ਚ ਲਾਂਚ ਹੋ ਗਿਆ ਹੈ। ਡੈੱਲ ਦੇ ਇਸ ਲੈਪਟਾਪ ਦੀ ਗਲੋਬਲ ਲਾਂਚਿੰਗ ਮਈ 'ਚ ਹੋਈ ਸੀ। ਇਸ ਤੋਂ ਪਿਛਲੇ ਮਹੀਨੇ ਹੀ ਕੰਪਨੀ ਨੇ Dell XPS 14 ਅਤੇ XPS 15 ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਸੀ। Dell XPS 17 'ਚ ਬੇਲਜਲੈਸ ਡਿਸਪਲੇਅ ਹੈ ਅਜੇ ਕਾਰਬਨ ਫਾਈਬਰ ਕੀਬੋਰਡ ਡੇਕ ਦਾ ਸਪੋਰਟ ਹੈ। ਇਹ ਲੈਪਟਾਪ ਕਲਰ ਐਕਯੂਰੇਟ ਡਿਸਪਲੇਅ ਨਾਲ ਆਉਂਦਾ ਹੈ ਜੋ ਕ੍ਰਿਏਟਿਵ ਲੋਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। PunjabKesari

ਕੀਮਤ
ਭਾਰਤ 'ਚ Dell XPS 17 9700 ਦੀ ਕੀਮਤ 2,09,500 ਰੁਪਏ ਹੈ ਅਤੇ ਇਹ ਕੀਮਤ ਬੇਸ ਮਾਡਲ ਦੀ ਹੈ ਜਿਸ 'ਚ ਤੁਹਾਨੂੰ 10ਵੀਂ ਜਨਰੇਸ਼ਨ ਦਾ ਇੰਟੈਲ ਕੋਰ ਆਈ7 ਪ੍ਰੋਸੈਸਰ, 8ਜੀ.ਬੀ. ਰੈਮ ਅਤੇ 512ਜੀ.ਬੀ. ਦੀ ਸਟੋਰੇਜ਼ ਮਿਲੇਗੀ। ਲੈਪਟਾਪ ਦੀ ਵਿਕਰੀ ਐਮਾਜ਼ੋਨ ਇੰਡੀਆ, ਡੈੱਲ ਇੰਡੀਆ ਤੇ ਡੈੱਲ ਦੇ ਸਟੋਰਸ ਤੋਂ ਹੋ ਰਹੀ ਹੈ।

PunjabKesari

Dell XPS 17 9700 ਦੇ ਸਪੈਸੀਫਿਕੇਸ਼ਨਸ
ਡੈੱਲ ਦੇ ਇਸ ਲੈਪਟਾਲ 'ਚ ਵਿੰਡੋਜ਼ 10 ਹੋਮ ਮਿਲੇਗਾ। ਇਸ ਲੈਪਟਾਪ 'ਚ 17 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1920x1200 ਪਿਕਸਲ ਹੈ। ਲੈਪਟਾਪ ਦੀ ਡਿਸਪਲੇਅ ਨੂੰ ਤੁਸੀਂ ਅਲਟਰਾ ਐੱਚ.ਡੀ. (3840x2160 ਪਿਕਸਲ) 'ਚ ਵੀ ਬਦਲ ਸਕਦੇ ਹੋ। ਇਸ 'ਚ ਇੰਟੈਲ ਦਾ 10ਵੇਂ ਜਨਰੇਸ਼ਨ ਦਾ ਕੋਰ ਆਈ7-10750H ਪ੍ਰੋਸੈਸਰ ਮਿਲੇਗਾ।

PunjabKesari

ਇਸ ਤੋਂ ਇਲਾਵਾ ਇਸ 'ਚ Nvidia GeForce GTX 1650 Ti ਗ੍ਰਾਫਿਕਸ, 8GB DDR4 ਰੈਮ ਅਤੇ 512GB ਦੀ ਐੱਸ.ਐੱਸ.ਡੀ. ਸਟੋਰੇਜ਼ ਮਿਲੇਗੀ। ਲੈਪਟਾਪ 'ਚ 2.5W ਸਟੇਰੀਓ ਸਪੀਕਰ ਅਤੇ 1.5W ਦੇ ਸਟੇਰੀਓ ਟਵਿਟਰਸ ਹਨ।  ਇਸ 'ਚ 97Wh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਇਸ ਲੈਪਟਾਪ 'ਚ Wi-Fi 6, ਬਲੂਟੁੱਥ 5.1, ਚਾਰ ਥੰਡਰਬੋਲਡ 3 ਪੋਰਟਸ, ਫੁਲ ਸਾਈਜ਼ ਐੱਸ.ਡੀ. ਕਾਰਡ ਰਿਡਰ, 3.5 ਐੱਮ.ਐੱਮ. ਦਾ ਹੈੱਡਫੋਨ/ਮਾਈਕ੍ਰੋਫੋਨ ਜੈਕ ਹੈ। ਲੈਪਟਾਪ ਦਾ ਵਜ਼ਨ 2.1 ਕਿਲੋਗ੍ਰਾਮ ਹੈ। ਲੈਪਟਾਪ 'ਚ ਫੇਸ ਆਈ.ਡੀ. ਲਾਗਇਨ ਵੀ ਹੈ।


Karan Kumar

Content Editor

Related News