ਡੈੱਲ ਇੰਸਪੀਰਾਨ 7000 2-ਇਨ-1 ਘੱਟ ਕੀਮਤ ਵਿਚ ਦਿੱਤੇ ਗਏ ਹਨ ਵੱਧ ਫੀਚਰਜ਼
Saturday, Aug 13, 2016 - 10:15 AM (IST)

ਜਲੰਧਰ : ਜੇਕਰ ਤੁਸੀਂ ਵੀ ਇਕ ਵਧੀਆ ਲੈਪਟਾਪ ਦੀ ਭਾਲ ਵਿਚ ਹੋ ਤਾਂ ਡੈੱਲ ਦੀ ਨਵੀਂ ਸੀਰੀਜ਼ ਤੁਹਾਡੇ ਲਈ ਹੀ ਹੈ। ਅਮਰੀਕੀ ਪੀ. ਸੀ. ਅਤੇ ਲੈਪਟਾਪ ਕੰਪਨੀ ਡੈੱਲ ਇੰਸਪੀਰਾਨ 7000 2-ਇਨ-1 ਅਸਲ ਵਿਚ ਅਸਾਧਾਰਨ ਲੈਪਟਾਪ ਸੀਰੀਜ਼ ਹੈ।
ਇਨ੍ਹਾਂ 13 ਅਤੇ 15 ਇੰਚ ਵਾਲੇ ਲੈਪਟਾਪਸ ਦੀ ਕੀਮਤ 750 ਡਾਲਰ (ਲਗਭਗ 50,000 ਰੁਪਏ) ਹੈ ਅਤੇ ਇਸ ਵਿਚ ਕਈ ਸਾਰੇ ਅਜਿਹੇ ਫੀਚਰਜ਼ ਹਨ ਜੋ 2016 ਲੈਪਟਾਪ ਵਿਚ ਹੋਣੇ ਚਾਹੀਦੇ ਹਨ। ਇਹ ਫੀਚਰਜ਼ ਇਸ ਤਰ੍ਹਾਂ ਹਨ :
- ਕੁਝ ਨਿਰਮਾਤਾ ਪਲਾਸਟਿਕ ਦੇ ਨਾਲ ਪਤਲੇ ਮੈਟਲ ਦੀ ਵਰਤੋਂ ਕਰਦੇ ਹਨ ਪਰ ਡੈੱਲ ਦੀ ਇਸ ਸੀਰੀਜ਼ ਵਿਚ ਹਰ ਥਾਂ ਮੈਟਲ ਦੀ ਵਰਤੋਂ ਕੀਤੀ ਗਈ ਹੈ।
- 13 ਅਤੇ 15 ਇੰਚ ਡੈੱਲ ਲੈਪਟਾਪਸ ਵਿਚ ਫੁੱਲ ਐੱਚ. ਡੀ. (1,920x1,080 ਪਿਕਸਲ) ਆਈ. ਪੀ. ਐੱਸ. ਟੱਚ ਸਕ੍ਰੀਨ ਡਿਸਪਲੇ ਲੱਗੀ ਹੈ।
- ਕੁਝ ਸਸਤੇ ਲੈਪਟਾਪਸ ਵਿਚ ਲੋਅ ਇੰਟੇਲ ਕੋਰ ਐੱਮ ਪ੍ਰੋਸੈਸਰ ਲੱਗਾ ਹੁੰਦਾ ਹੈ ਹਾਲਾਂਕਿ ਇਸ ਵਿਚ ਮੌਜੂਦਾ ਪੀੜ੍ਹੀ ਦਾ ਕੋਰ ਆਈ5 ਪ੍ਰੋਸੈਸਰ ਲੱਗਾ ਹੈ।
- ਕੁਝ ਬੈਸਟ ਲੈਪਟਾਪਸ ਵਿਚ ਇਸ ਰੇਂਜ ''ਤੇ 4 ਜੀ. ਬੀ. ਰੈਮ ਅਤੇ 128 ਜੀ. ਬੀ. ਸਾਲਿਡ ਸਟੇਟ ਡ੍ਰਾਈਵ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਰ ਡੈੱਲ 8 ਜੀ. ਬੀ. ਰੈਮ ਅਤੇ 256 ਜੀ. ਬੀ. ਐੱਸ. ਐੱਸ. ਡੀ. ਮੁਹੱਈਆ ਕਰਵਾਉਂਦਾ ਹੈ।
- ਇਨ੍ਹਾਂ ਵਿਚ ਬੈਕਲਿਟ ਕੀ-ਬੋਰਡ ਵੀ ਦਿੱਤਾ ਗਿਆ ਹੈ।
- ਅਕਸਰ ਕੰਪਨੀਆਂ ਦੇ ਵੱਖ-ਵੱਖ ਸਕ੍ਰੀਨ ਸਾਈਜ਼ ਵਾਲੇ ਲੈਪਟਾਪਸ ਦੀ ਕੀਮਤ ਵਿਚ ਫਰਕ ਦੇਖਣ ਨੂੰ ਮਿਲਦਾ ਹੈ ਪਰ ਡੈੱਲ 7000 2-ਇਨ-1 13 ਅਤੇ 15 ਇੰਚ ਦੀ ਕੀਮਤ ਇਕੋ ਜਿਹੀ ਹੈ। ਹਾਲਾਂਕਿ 17 ਇੰਚ ਵਾਲੇ ਵਰਜ਼ਨ ਲਈ ਵੱਧ ਪੈਸੇ ਖਰਚ ਕਰਨੇ ਪੈਣਗੇ।
- ਇਸ 13 ਅਤੇ 15 ਇੰਚ ਡੈੱਲ ਲੈਪਟਾਪ ਦਾ ਭਾਰ 1.75 ਕਿ. ਗ੍ਰਾ. ਅਤੇ 2.65 ਕਿ. ਗ੍ਰਾ. ਹੈ, ਜਿਸ ਕਾਰਨ ਇਸ ਲੈਪਟਾਪਸ ਨੂੰ ਟੈਬਲੇਟ ਦੇ ਰੂਪ ਵਿਚ ਵਰਤਣਾ ਥੋੜ੍ਹਾ ਔਖਾ ਹੈ।
- ਯੂ. ਐੱਸ. ਬੀ.-ਸੀ. ਪੋਰਟ ਤੋਂ ਇਲਾਵਾ ਇਨ੍ਹਾਂ ਵਿਚ 2 ਯੂ. ਐੱਸ. ਬੀ. 3.0 ਪੋਰਟ, ਇਕ ਐੱਚ. ਡੀ. ਐੱਮ. ਆਈ.-ਆਊਟ, ਇਕ 3.5 ਐੱਮ. ਐੱਮ. ਆਡੀਓ ਜੈਕ ਅਤੇ ਐੱਸ. ਡੀ. ਕਾਰਡ ਸਲਾਟ ਮੌਜੂਦ ਹੈ ।
ਵਿੰਡੋਜ਼ ਹੈਲੋ ਫੇਸ ਰਿਕੋਗਨਾਈਜ਼ਿੰਗ ਕੈਮਰਾ ਬਹੁਤ ਸਮੇਂ ਤੋਂ ਲੋਕਾਂ ਦੀ ਪਸੰਦ ਹੈ ਅਤੇ ਸੁਰੱਖਿਆ ਦੇ ਮਾਮਲੇ ਵਿਚ ਵੀ ਇਹ ਹੋਰ ਤਕਨੀਕਾਂ ਤੋਂ ਵਧੀਆ ਹੈ। ਡੈੱਲ ਨੇ ਇਨ੍ਹਾਂ ਲੈਪਟਾਪਸ ਵਿਚ ਇਸ ਖਾਸ ਫੀਚਰ (ਵਿੰਡੋਜ਼ ਹੈਲੋ) ਨੂੰ ਵੀ ਐਡ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਲੈਪਟਾਪ ਵਿਚ ਪਿਆ ਡਾਟਾ ਵੱਧ ਸੁਰੱਖਿਅਤ ਰਹੇਗਾ ਕਿਉਂਕਿ ਇਨਫ੍ਰਾਰੈੱਡ ਕੈਮਰਾ 3ਡੀ ਵਿਚ ਵੇਖਦਾ ਹੈ। ਇਕ ਨਿਊਜ਼ ਰਿਪੋਰਟ ਨੇ ਇਸ ਫੀਚਰ ਨੂੰ ਸਲੋਅ ਦੱਸਿਆ ਹੈ ਹਾਲਾਂਕਿ ਇਸ ਨੂੰ ਟਾਈਪਿੰਗ ਪਾਸਵਰਡ ਦੀ ਤੁਲਨਾ ਵਿਚ ਤੇਜ਼ ਕਰਾਰ ਦਿੱਤਾ ਹੈ ।
ਬੈਟਰੀ ਲਾਈਫ
ਡੈੱਲ 7000 2-ਇਨ-1 13 ਅਤੇ 15 ਇੰਚ ਮਾਡਲ 4 ਤੋਂ 5 ਘੰਟੇ ਦਾ ਬੈਟਰੀ ਬੈਕਅਪ ਦਿੰਦੇ ਹਨ । ਹਾਲਾਂਕਿ ਇਹ ਬੈਟਰੀ ਬੈਕਅਪ ਬੁਰਾ ਨਹੀਂ ਹੈ ਪਰ ਇਕ ਪਤਲੇ ਅਤੇ ਹਲਕੇ ਲੈਪਟਾਪਸ ਦੇ ਰੂਪ ਵਿਚ ਇਹ ਜ਼ਿਆਦਾ ਵਧੀਆ ਵੀ ਨਹੀਂ ਹੈ।