ਸਭ ਤੋਂ ਘੱਟ ਕੀਮਤ ’ਚ iPhone ਖ਼ਰੀਦਣ ਦਾ ਮੌਕਾ, ਆਨਲਾਈਨ ਸ਼ਾਪਿੰਗ ਸਾਈਟਾਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ

10/17/2020 5:34:06 PM

ਗੈਜੇਟ ਡੈਸਕ– ਇਸ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਨਲਾਈਨ ਸ਼ਾਪਿੰਗ ਸਾਈਟਾਂ ਬਹੁਤ ਸਾਰੇ ਪ੍ਰੋਡਕਟਸ ’ਤੇ ਡਿਸਕਾਊਂਟ ਅਤੇ ਆਫਰਸ ਦੇ ਰਹੀਆਂ ਹਨ। ਜੇਕਰ ਤੁਸੀਂ ਵੀ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਕਿਉਂਕਿ ਫਿਲਪਕਾਰਟ ਨੇ ਪਹਿਲੀ ਵਾਰ ਆਈਫੋਨ ਐੱਸ.ਈ. ’ਤੇ 35 ਫੀਸਦੀ ਤਕ ਦਾ ਡਿਸਕਾਊਂਟ ਦੇ ਦਿੱਤਾ ਹੈ। ਹੁਣ ਇਸ ਕਿਫਾਇਤੀ ਆਈਫੋਨ ਮਾਡਲ ਨੂੰ 28,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਆਨਲਾਈਨ ਸ਼ਾਪਿੰਗ ਸਾਈਟਾਂ ਸਾਰੇ ਆਈਫੋਨ ਮਾਡਲਾਂ ’ਤੇ ਡਿਸਕਾਊਂਟ ਦੇ ਰਹੀਆਂ ਹਨ। ਦੱਸ ਦੇਈਏ ਕਿ ਆਈਫੋਨ ਐੱਸ.ਈ. ਨੂੰ ਮਈ ਮਹੀਨੇ ’ਚ ਹੀ ਲਾਂਚ ਕੀਤਾ ਗਿਆ ਹੈ ਤਾਂ ਵੀ ਇਸ ’ਤੇ ਫਲਿਪਕਾਰਟ ਨੇ ਬੰਪਰ ਡਿਸਕਾਊਂਟ ਦੇ ਦਿੱਤਾ ਹੈ। ਹਾਲਾਂਕਿ, ਐਪਲ ਨੇ ਅਜੇ ਤਕ ਕੋਈ ਸਪੈਸ਼ਲ ਪ੍ਰਾਈਜ਼ ਆਪਣੇ ਕਿਸੇ ਵੀ ਚੈਨਲ ’ਤੇ ਜਾਂ ਆਨਲਾਈਨ ਸੇਲ ’ਤੇ ਨਹੀਂ ਦਿੱਤੇ ਹਨ। 

ਆਫਲਾਈਨ ਸੇਲ ’ਤੇ ਪਵੇਗਾ ਬੁਰਾ ਅਸਰ
ਫਲਿਪਕਾਰਟ ਦੁਆਰਾ ਦਿੱਤੇ ਜਾ ਰਹੇ ਇਨ੍ਹਾਂ ਆਫਰਾਂ ਦਾ ਇਸ ਤਿਉਹਾਰੀ ਸੀਜ਼ਨ ਆਫਲਾਈਨ ਬਾਜ਼ਾਰ ’ਤੇ ਕਾਫੀ ਬੁਰਾ ਅਸਰ ਪੈ ਸਕਦਾ ਹੈ। ਇਨ੍ਹਾਂ ਆਫਰਾਂ ਦੇ ਚਲਦੇ ਲੋਕ ਪ੍ਰੋਡਕਟਸ ਨੂੰ ਆਨਲਾਈਨ ਹੀ ਖ਼ਰੀਦਣਾ ਪਸੰਦ ਕਰਨਗੇ। ਇਸ ਨਾਲ ਸ਼ਾਪਿੰਗ ਸਾਈਟ ਨੂੰ ਤਾਂ ਫਾਇਦਾ ਹੋਵੇਗਾ ਪਰ ਲੋਕ ਦੁਕਾਨ ਤੋਂ ਆਈਫੋਨ ਨਹੀਂ ਖ਼ਰੀਦਣਗੇ, ਜਿਸ ਨਾਲ ਦੁਕਾਨਦਾਰਾਂ ਨੂੰ ਨੁਕਸਾਨ ਹੋਵੇਗਾ। 

ਦੱਸ ਦੇਈਏ ਕਿ ਐਪਲ ਪਹਿਲੀ ਅਜਿਹੀ ਇਲੈਕਟ੍ਰੋਨਿਕਸ ਕੰਪਨੀ ਹੈ ਜਿਸ ਨੇ ਭਾਰਤ ’ਚ ਕੋਈ ਪਰਮੋਸ਼ਨਲ ਆਫਰ ਨਹੀਂ ਦਿੱਤਾ। ਆਨਲਾਈਨ ਸ਼ਾਪਿੰਗ ਸਾਈਟਾਂ ਦੁਆਰਾ ਵਿਖਾਈਆਂ ਜਾ ਰਹੀਆਂ ਕੀਮਤਾਂ ਆਫਲਾਈਨ ਬਾਜ਼ਾਰ ਤੋਂ ਕਾਫੀ ਘੱਟ ਹਨ। ਅਜਿਹੇ ’ਚ ਕਾਊਂਟਰਪੁਆਇੰਟ ਮਾਰਕੀਟ ਰਿਸਰਚ ਨੇ ਕਿਹਾ ਹੈ ਕਿ ਇਸ ਵਾਰ ਆਨਲਾਈਨ ਈ-ਕਾਮਰਸ ਸਟੋਰ ਸਭ ਤੋਂ ਜ਼ਿਆਦਾ ਆਈਫੋਨ ਦੀ ਵਿਕਰੀ ਕਰਨ ਵਾਲੇ ਹਨ। 


Rakesh

Content Editor

Related News