ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

Thursday, Jun 01, 2023 - 06:27 PM (IST)

ਗੈਜੇਟ ਡੈਸਕ- ਐਂਡਰਾਇਡ ਫੋਨ 'ਚ ਮਾਲਵੇਅਰ ਹਮਲਾ ਬਹੁਤ ਹੀ ਆਮ ਗੱਲ ਹੈ। ਕੁਝ ਦਿਨਾਂ ਬਾਅਦ ਹੀ ਗੂਗਲ ਮਾਲਵੇਅਰ ਵਾਲੇ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਡਿਲੀਟ ਕਰਦਾ ਰਹਿੰਦਾ ਹੈ। ਪਲੇਅ ਸਟੋਰ 'ਤੇ ਐਪ ਦੇ ਪਬਲਿਸ਼ ਹੋਣ ਤੋਂ ਪਹਿਲਾਂ ਵੀ ਐਪ ਦੀ ਸਕਰੀਨਿੰਗ ਹੁੰਦੀ ਹੈ ਪਰ ਮਾਲਵੇਅਰ ਵਾਲੇ ਐਪਸ ਨੂੰ ਰੋਕਣ 'ਚ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਦੋ-ਤਿੰਨ ਐਪਸ ਪਲੇਅ ਸਟੋਰ ਤੋਂ ਇਸੇ ਕਾਰਨ ਹਟਾਏ ਗਏ ਹਨ ਅਤੇ ਹੁਣ ਇਕ ਵਾਰ ਫਿਰ 100 ਤੋਂ ਵੱਧ ਐਪਸ 'ਚ ਮਾਲਵੇਅਰ ਮਿਲਣ ਦੀ ਖਬਰ ਹੈ।

ਇਹ ਵੀ ਪੜ੍ਹੋ- ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ ਨਕਲੀ

Dr. Web ਨੇ ਬਲਿੱਪਿੰਗਕੰਪਿਊਟਰ ਦੀ ਸਾਂਝੇਦਾਰੀ 'ਚ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਪਲੇਅ ਸਟੋਰ 'ਤੇ ਫਿਲਹਾਲ 100 ਤੋਂ ਵੱਧ ਮੋਬਾਇਲ ਐਪਸ ਹਨ ਜਿਨ੍ਹਾਂ 'ਚ ਮਾਲਵੇਅਰ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਐਪਸ 'ਚ 'SpinOK' ਨਾਂ ਦਾ ਮਾਲਵੇਅਰ ਹੈ। ਇਸ ਮਾਲਵੇਅਰ ਵਾਲੇ 100 ਐਪਸ ਦੀ ਕੁੱਲ ਡਾਊਨਲੋਡਿੰਗ 400 ਮਿਲੀਅਨ ਤੋਂ ਵੱਧ ਹੋਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਇਕ ਟ੍ਰੋਜ਼ਨ ਮਾਲਵੇਅਰ ਹੈ। ਇਸ ਵਿਚ ਐਡਵਰਟਾਈਜ਼ਮੈਂਟ ਐੱਸ.ਡੀ.ਕੇ. ਹੈ। ਇਹ ਯੂਜ਼ਰਜ਼ ਨੂੰ ਰਿਵਾਰਡ ਦੇ ਲਾਲਚ 'ਚ ਫਸਾਉਂਦਾ ਹੈ ਅਤੇ ਲਾਲਚ ਭਰੇ ਵਿਗਿਆਪਨ ਦਿਖਾਉਂਦਾ ਹੈ। ਇਸਤੋਂ ਇਲਾਵਾ ਇਹ ਮਾਲਵੇਅਰ ਯੂਜ਼ਰ ਦਾ ਨਿੱਜੀ ਡਾਟਾ ਵੀ ਚੋਰੀ ਕਰਦਾ ਹੈ। ਇਸ ਡਾਟਾ ਨੂੰ ਰਿਮੋਟ ਸਰਵਰ 'ਤੇ ਭਿਜਿਆ ਜਾਂਦਾ ਹੈ।

SpinOk ਨੂੰ ਯੂਜ਼ਰ ਨੂੰ ਉਲਝਾਉਣ ਦੇ ਲਿਹਾਜ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਯੂਜ਼ਰਜ਼ ਨੂੰ ਐਪ ਰਾਹੀਂ ਮਿੰਨੀ ਗੇਮਜ਼ ਦਿਖਾਉਂਦਾ ਹੈ, ਸਿਸਟਮ ਟਾਸਕ ਬਾਰੇ ਦੱਸਦਾ ਹੈ ਅਤੇ ਰਿਵਾਰਡ ਦਾ ਵਾਅਦਾ ਕਰਦਾ ਹੈ। ਇਸ ਮਾਲਵੇਅਰ ਨਾਲ ਪ੍ਰਭਾਵਿਤ ਐਪਸ ਨੂੰ 421,290,300 ਵਾਰ ਡਾਊਨਲੋਡ ਕੀਤਾ ਗਿਆ ਹੈ।

ਇਹ ਵੀ ਪੜ੍ਹੋ- PUBG ਦੇ ਦੇਸੀ ਅਵਤਾਰ BGMI ਦੀ ਭਾਰਤ 'ਚ ਹੋਈ ਵਾਪਸੀ, ਪਲੇਅ ਸਟੋਰ ਤੋਂ ਇੰਝ ਕਰੋ ਡਾਊਨਲੋਡ

SpinOk ਮਾਲਵੇਅਰ ਵਾਲੇ ਕੁਝ ਐਪਸ ਦੇ ਨਾਂ

- Bank Bingo Slot
- Bingo-J
- Jelly Connect
- Mega Win Slots
- Lucky Clover Bingo
- Jackpot King - Coin Pusher
- Owl Pop Mania
- Daily Step
- Get Rich Scanner
- Star Quiz
- Lucky Jackpot Pusher
- Pic Pro - AI Photo Enhancer

ਇਹ ਵੀ ਪੜ੍ਹੋ- WhatsApp 'ਤੇ ਹੁਣ 24 ਘੰਟਿਆਂ ਬਾਅਦ ਵੀ ਦੇਖ ਸਕੋਗੇ ਸਟੇਟਸ! ਇੰਝ ਕੰਮ ਕਰੇਗਾ ਨਵਾਂ ਫੀਚਰ


Rakesh

Content Editor

Related News