ਲਾਂਚ ਹੋਇਆ ਗੋਲ ਡਿਸਪਲੇਅ ਵਾਲਾ ਸਮਾਰਟਫੋਨ, ਮਿਲਣਗੇ 2 ਹੈੱਡਫੋਨ ਜੈੱਕ

01/11/2020 4:28:14 PM

ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਵੱਡੇ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਯਾਨੀ ਸੀ.ਈ.ਐੱਸ. 2020 ’ਚ ਕਈ ਕਮਾਲ ਦੇ ਪ੍ਰੋਡਕਟ ਲਾਂਚ ਹੋਏ ਹਨ ਜਿਨ੍ਹਾਂ ’ਚ ਸਮਾਰਟ ਡਾਇਪਰ ਤੋਂ ਲੈ ਕੇ ਪੂਛ ਵਾਲੇ ਰੋਬੋਟ ਤਕ ਸ਼ਾਮਲ ਹਨ। ਸੀ.ਈ.ਐੱਸ. ’ਚ ਗੋਲ ਸਕਰੀਨ ਵਾਲਾ ਇਕ ਸਾਰਟਫੋਨ ਵੀ ਲਾਂਚ ਹੋਇਆ ਹੈ ਜਿਸ ਦਾ ਨਾਂ ਸਰਕਲ ਫੋਨ (Cyrcle Phone) ਹੈ। ਇਸ ਫੋਨ ਨੂੰ ਅਮਰੀਕੀ ਸਟਾਰਟਅਪ ਡੀਟੂਰ ਨੇ ਪੇਸ਼ ਕੀਤਾ ਹੈ। ਸਰਕਲ ਫੋਨ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਵਿਚ ਦੋ ਹੈੱਡਫੋਨ ਜੈੱਕ ਦਿੱਤੇ ਗਏ ਹਨ। ਇਹ ਫੋਨ ਕਾਫੀ ਹੱਦ ਤਕ 1990 ’ਚ ਆਉਣ ਵਾਲੀ ਸਾਇੰਸ-ਫਿਕਸ਼ਨ ਮੂਵੀ ’ਚ ਦੋਵਾਂ ਪਾਸੇ ਗੱਲ ਕਰਨ ਵਾਲੇ ਡਿਵਾਈਸ ਦੀ ਤਰ੍ਹਾਂ ਹੈ। 

PunjabKesari

Cyrcle Phone ਦੇ ਫੀਚਰਜ਼
ਇਸ ਫੋਨ ’ਚਦੋ ਸਿਮ ਕਾਰਡ ਇਸਤੇਮਾਲ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਸੈਲਫੀ ਲਈ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ’ਚ ਐੱਲ.ਈ.ਡੀ. ਡਿਸਪਲੇਅ ਹੈ ਪਰ ਇਸ ਦੇ ਸਾਈਜ਼ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ। Cyrcle Phone ’ਚ ਦੋ ਹੈੱਡਫੋਨ ਜੈੱਕ ਹਨ, ਅਜਿਹੇ ’ਚ ਦੋ ਲੋਕ ਇਕੱਠੇ ਗਾਣੇ ਸੁਣ ਸਕਣਗੇ ਜਾਂ ਫਿਲਮਾਂ ਦੇਖ ਸਕਣਗੇ। ਫੋਨ ’ਚ ਐਂਡਰਾਇਡ ਪਾਈ 9.0 ਦਿੱਤਾ ਗਿਆ ਹੈ। 

ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਹਾਲਾਂਕਿ ਰੀਅਰ ਕੈਮਰੇ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਵਿਚ 4ਜੀ ਐੱਲ.ਟੀ.ਈ. ਦੀ ਵੀ ਸੁਪੋਰਟ ਹੈ। ਇਸ ਫੋਨ ’ਚ ਐਪ ਫਿਲਹਾਲ ਆਇਤਾਕਾਰ ਰੂਪ ’ਚ ਓਪਨ ਹੋ ਰਹੇ ਹਨ ਜਿਸ ਨਾਲ ਐਪ ਦੇ ਕੁਝ ਹਿੱਸੇ ਦਿਖਾਈ ਨਹੀਂ ਦੇ ਰਹੇ। ਹਾਲਾਂਕਿ ਕੰਪਨੀ ਗੋਲ ਐਪ ਡਿਜ਼ਾਈਨ ਲਈ ਕੰਮ ਕਰ ਰਹੀ ਹੈ। ਕੰਪਨੀ ਨੇ ਆਪਣੇ ਇਕ ਬਿਆਨ ’ ਕਿਹਾ ਹੈ ਕਿ ਇਸ ਫੋਨ ਨੂੰ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਦੇ ਹੱਥ ਛੋਟੇ ਹਨ ਅਤੇ ਉਹ ਆਪਣੇ ਹੱਥ ’ਚ ਬਿਹਤਰ ਗ੍ਰਿਪਿੰਗ ਚਾਹੁੰਦੇ ਹਨ। ਇਸ ਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 


Related News