ਵਿੰਟੇਜ ਨਾਲ ਕਸਟਮ ਦਾ ਮੇਲ : ਬੀ. ਐੱਮ. ਡਬਲਯੂ. ਨੇ ਫਿਰ ਤੋਂ ਬਣਾਇਆ R5

Tuesday, May 24, 2016 - 10:29 AM (IST)

ਵਿੰਟੇਜ ਨਾਲ ਕਸਟਮ ਦਾ ਮੇਲ : ਬੀ. ਐੱਮ. ਡਬਲਯੂ. ਨੇ ਫਿਰ ਤੋਂ ਬਣਾਇਆ R5

ਜਲੰਧਰ : ਆਰ5 ਨੂੰ 60 ਸਾਲ ਹੋ ਚੁੱਕੇ ਹਨ ਪਰ ਬੀ. ਐੱਮ. ਡਬਲਯੂ. ਆਰ5 ਇਕ ਬੈਸਟ ਲੁਕਿੰਗ ਮੋਟਰਸਾਈਕਲ ਹੈ। ਬੀ. ਐੱਮ. ਡਬਲਯੂ. ਮੋਟਰਰਾਡ (BMW Motorrad) ਆਰ5 ਨੂੰ ਟ੍ਰਿਬਿਊਟ ਦੇਣ ਲਈ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਕੇ ਆਰ5 ਹੋਮਮੇਜ (R5 Hommage) ਕਾਂਸੈਪਟ ਨੂੰ ਪੇਸ਼ ਕੀਤਾ ਗਿਆ ਹੈ।

 

ਇਸ ਕਾਂਸੈਪਟ ਡਿਜ਼ਾਈਨ ਵਿਚ 1930 ਦੇ ਦਹਾਕੇ ਦਾ ਆਰ5 ਮੁੜ ਦੇਖਣ ਨੂੰ ਮਿਲਿਆ ਹੈ। ਬੀ. ਐੱਮ. ਡਬਲਯੂ. ਨੇ ਉੱਤਰੀ ਇਟਲੀ ਦੇ concorso d@Elegan Villa d@Este ਵਿਚ ਇਸ ਨੂੰ ਪੇਸ਼ ਕੀਤਾ ਹੈ। ਬੀ. ਐੱਮ. ਡਬਲਯੂ. ਪਿਛਲੇ 3 ਸਾਲਾਂ ਤੋਂ ਇਸ ਈਵੈਂਟ ਵਿਚ ਕਾਂਸੈਪਟ ਮੋਟਰਸਾਈਕਲ ਨੂੰ ਸ਼ੋਅਕੇਸ ਕਰ ਰਿਹਾ ਹੈ।

 

ਬੀ. ਐੱਮ. ਡਬਲਯੂ. ਆਰ5 ਹੋਮਮੇਜ ਵਿਚ ਮੂਲ 500ਸੀ. ਸੀ. ਬਾਕਸਟਰ ਟਵਿਨ ਇੰਜਣ ਲੱਗਾ ਹੈ, ਜੋ ਏਅਰ-ਕੂਲਡ ਹੈ ਪਰ ਬੀ. ਐੱਮ. ਡਬਲਯੂ. ਨੇ ਇਸ ਵਿਚ ਸੁਪਰਚਾਰਜਰ ਦੀ ਵਰਤੋਂ ਕੀਤੀ ਹੈ। ਸਵੀਡਿਸ਼ ਕਸਟਮ ਬਿਲਡਰਸ ਰੋਨੀ ਐਂਡ ਬੈਨੀ ਨੋਰਨ ਨੇ ਬੜੀ ਮਿਹਨਤ ਨਾਲ ਇਸ ਦੇ ਇੰਜਣ ਨੂੰ ਮੁੜ ਬਣਾਇਆ ਹੈ। ਇੰਜਣ ਦੇ ਪੁਨਰਨਿਰਮਾਣ ਲਈ ਬੀ. ਐੱਮ. ਡਬਲਯੂ. ਮੋਟਰਰਾਡ ਵੱਲੋਂ ਟੀਮ ਨਿਰਧਾਰਤ ਕੀਤੀ ਗਈ ਸੀ।

ਟੀਮ ਨੇ ਆਰ5 ਨੂੰ ਪੁਨਰਜੀਵਨ ਦੇਣ ਲਈ ਬੜੀ ਮਿਹਨਤ ਕੀਤੀ ਹੈ। ਬੀ. ਐੱਮ. ਡਬਲਯੂ. ਆਰ5 ਦਾ ਫਰੇਮ, ਫਿਊਲ ਟੈਂਕ ਅਤੇ ਰਿਅਰ ਫੈਂਡਰ ਨਵਾਂ ਹੈ ਪਰ ਇਸ ਵਿਚ ਪੁਰਾਣੇ ਆਰ5 ਦੀ ਝਲਕ ਦੇਖਣ ਨੂੰ ਮਿਲਦੀ ਹੈ। ਸਿਲੰਡਰ ਹੈੱਡ ਕਵਰ ਅਤੇ ਫਰੰਟ ਕਰੈਂਕ ਕੇਸ ਵਿਚ ਵੀ ਨਵਾਂਪਨ ਹੈ ਪਰ ਇਕ ਗੱਲ ਜ਼ਰੂਰ ਧਿਆਨ ਦੇਣ ਵਾਲੀ ਹੈ ਅਤੇ ਉਹ ਇਹ ਕਿ ਇਸ ਦਾ ਡਿਜ਼ਾਈਨ ਮੂਲ ਆਰ5 ਵਰਗਾ ਹੀ ਹੈ। ਇੰਜਣ ਅਤੇ ਗੀਅਰ ਬਾਕਸ ਦੇ ਇੰਟਰਨਲ ਪਾਰਟਸ ਵੀ ਹੈਂਡ ਕ੍ਰਾਫਟਿਡ ਹਨ। ਫਿਲਹਾਲ ਆਰ5 ਹੋਮਮੇਜ ਦੇ ਪ੍ਰੋਡਕਸ਼ਨ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਹੋ ਸਕਦਾ ਹੈ ਕੰਪਨੀ ਇਸ ਨੂੰ ਲਿਮਟਿਡ ਗਿਣਤੀ ਵਿਚ ਬਣਾਉਣ ਬਾਰੇ ਸੋਚੇ।

Related News