Crossbeats ਦੀ ਨਵੀਂ ਸਮਾਰਟਵਾਚ ਹੋਈ ਲਾਂਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

Tuesday, May 03, 2022 - 01:00 PM (IST)

Crossbeats ਦੀ ਨਵੀਂ ਸਮਾਰਟਵਾਚ ਹੋਈ ਲਾਂਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– Crossbeats Ignite Lyt ਸਮਾਰਟਵਾਚ ਭਾਰਤ ’ਚ ਲਾਂਚ ਹੋ ਗਈ ਹੈ। Crossbeats Ignite Lyt ਇਕ ਹਲਕੀ ਸਮਾਰਟਵਾਚ ਹੈ ਜਿਸਦੀ ਡਿਸਪਲੇਅ 1.69 ਇੰਚ ਦੀ ਹੈ। ਡਿਸਪਲੇਅ ’ਤੇ 2.5D ਕਰਵ ਗਲਾਸ ਵੀ ਹੈ। ਇਸ ਵਾਚ ਦੇ ਨਾਲ ਕੰਨਪੀ Crossbeats Xplore ਐਪ ਨੂੰ ਵੀ ਲਾਂਚ ਕੀਤਾ ਹੈ ਜੋ ਕਿ ਇਕ ਮੇਡ ਇਨ ਇੰਡੀਆ ਐਪ ਹੈ ਕੰਪਨੀ ਦੇ ਦਾਅਵੇ ਮੁਤਾਬਕ, Crossbeats Ignite Lyt ਆਪਣੇ ਆਪਣੇ ਸੈਗਮੈਂਟ ’ਚ ਸਭ ਤੋਂ ਹਲਕੀ ਸਮਾਰਟਵਾਚ ਹੈ।

Crossbeats Ignite Lyt ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ Crossbeats ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। Crossbeats Ignite Lyt ਕਾਰਬਨ ਬਲੈਕ, ਸਫਾਇਰ ਬਲਿਊ ਅਤੇ ਜੇਨਿਥ ਗੋਲਡ ਕਲਰ ’ਚ ਮਿਲੇਗਾ।

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 1.69 ਇੰਚ ਦੀ ਡਿਸਪਲੇਅ ਹੈ ਜਿਸਦੇ ਨਾਲ 2.5D ਗਲਾਸ ਹੈ। ਇਸਦੇ ਨਾਲ ਮਲਟੀ ਸਪੋਰਟਸ ਮੋਡ ਦੇ ਨਾਲ ਸਲੀਪ ਟ੍ਰੈਕਿੰਗ ਮਿਲਦਾ ਹੈ ਜਿਸਦਾ ਡਾਟਾ 7 ਦਿਨਾਂ ਤਕ ਸੇਵ ਰਹਿੰਦਾ ਹੈ। Crossbeats Ignite Lyt ’ਚ ਬਲੱਡ ਆਕਸੀਜਨ ਨੂੰ ਟ੍ਰੈਕ ਕਰਨ ਲਈ SpO2 ਸੈਂਸਰ ਵੀ ਦਿੱਤਾ ਗਿਆ ਹੈ। ਇਹ ਵਾਚ 24 ਘੰਟੇ ਹਾਰਟ ਰੇਟ ਨੂੰ ਟ੍ਰੈਕ ਕਰ ਸਕਦੀ ਹੈ।

ਇਸ ਐਂਟਰੀ ਲੈਵਲ ਸਮਾਰਟਵਾਚ ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ ਅਤੇ ਇਸਦੀ ਬੈਟਰੀ ਨੂੰ ਲੈ ਕੇ 15 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Crossbeats Xplore ਐਪ ਨੂੰ ਲੈ ਕੇ ਕੰਪਨੀ ਨੇ ਯੂਜ਼ਰਸ ਨੂੰ ਬਿਹਤਰ ਪ੍ਰਾਈਵੇਸੀ ਦਾ ਦਾਅਵਾ ਕੀਤਾ ਹੈ।


author

Rakesh

Content Editor

Related News