ਸਸਤੀ ਸਮਾਰਟਵਾਚ ''ਚ ਮਹਿੰਗੇ ਫੀਚਰਜ਼, 30 ਦਿਨਾਂ ਤਕ ਚੱਲੇਗੀ ਬੈਟਰੀ, ਪਾਣੀ ''ਚ ਵੀ ਨਹੀਂ ਹੋਵੇਗੀ ਖ਼ਰਾਬ!

07/08/2023 5:31:28 PM

ਗੈਜੇਟ ਡੈਸਕ- ਭਾਰਤੀ ਸਮਾਰਟਵਾਚ ਬ੍ਰਾਂਡ ਕ੍ਰਾਸਬੀਟਸ ਨੇ ਆਪਣੀ ਨਵੀਂ ਸਮਾਰਟਵਾਚ Crossbeats Apex Regal ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਅਪੈਕਸ ਰੀਗਲ ਸਮਾਰਟਵਾਚ 'ਚ 1.43 ਇੰਚ ਦੀ ਗੋਲਾਕਾਰ ਡਿਸਪਲੇਅ ਹੈ ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਸਦੇ ਨਾਲ ਆਲਵੇਜ ਆਨ ਡਿਸਪਲੇਅ ਦਾ ਸਪੋਰਟ ਹੈ। ਵਾਚ 'ਚ 500 ਤੋਂ ਵੱਧ ਵਾਚ ਫੇ ਦੇ ਨਾਲ ਬਲੂਟੁੱਥ ਕਾਲਿੰਗ ਦਾ ਵੀ ਸਪੋਰਟ ਮਿਲਦਾ ਹੈ। Crossbeats Apex Regal ਸਮਾਰਟ ਹੈਲਥ ਮਾਨੀਟਰ ਵਰਗੀਆਂ ਸਹੂਲਤਾਂ ਦੇ ਨਾਲ ਆਉਂਦੀ ਹੈ। ਸਮਾਰਟਵਾਚ ਨੂੰ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP67 ਰੇਟਿੰਗ ਵੀ ਮਿਲੀ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਵਾਚ 30 ਦਿਨਾਂ ਦਾ ਸਟੈਂਡਬਾਈ ਟਾਈਮ ਦਿੰਦੀ ਹੈ।

ਕੀਮਤ

ਭਾਰਤ 'ਚ Crossbeats Apex Regal ਨੂੰ ਦੋ ਰੰਗਾਂ- ਕਾਲੇ ਅਤੇ ਸੁਨਹਿਰੀ 'ਚ ਪੇਸ਼ ਕੀਤਾ ਗਿਆ ਹੈ। ਵਾਚ ਦੀ ਕੀਮਤ 3,499 ਰੁਪਏ ਹੈ ਅਤੇ ਇਸਨੂੰ 15 ਜੁਲਾਈ ਤੋਂ ਅਧਿਕਾਰਤ ਕ੍ਰਾਸਬੀਟਸ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ।

Crossbeats Apex Regal ਦੇ ਫੀਚਰਜ਼

ਕ੍ਰਾਸਬੀਟਸ ਦੀ ਨਵੀਂ ਸਮਾਰਟਵਾਚ 'ਚ ਇਕ ਗੋਲਾਕਾਰ ਡਾਇਲ ਦੇ ਨਾਲ ਕ੍ਰਾਊਨ ਬਟਨ ਮਿਲਦਾ ਹੈ, ਜੋ ਯੂਜ਼ਰਜ਼ ਨੂੰ ਐਪਸ ਦੇ ਵਿਚ ਸਵਿੱਚ ਕਰਨ ਦੀ ਸਹੂਲਤ ਦਿੰਦਾ ਹੈ। ਕ੍ਰਾਸਬੀਟਸ ਅਪੈਕਸ ਰੀਗਲ 'ਚ 1.43 ਇੰਚ ਦੀ ਐਮੋਲਡ ਡਿਸਪਲੇਅ ਹੈ ਜਿਸ ਵਿਚ 1000 ਨਿਟਸ ਬ੍ਰਾਈਟਨੈੱਸ ਅਤੇ ਆਲਵੇਜ-ਆਨ ਡਿਸਪਲੇਅ ਫੀਚਰ ਹੈ। ਵਾਚ ਬਲੂਟੁੱਥ ਕਾਲਿੰਗ ਨੂੰ ਸਪੋਰਟ ਕਰਦੀ ਹੈ ਅਤੇ ਮੈਟਲ ਮੈਸ਼ ਸਟ੍ਰੈਪ ਅਤੇ ਸਿਲੀਕਾਨ ਸਟ੍ਰੈਪ ਦੋਵਾਂ ਦੇ ਨਾਲ ਉਪਲੱਬਧ ਹੈ।

ਇਸ ਸਮਾਰਟਵਾਚ 'ਚ 100 ਤੋਂ ਜ਼ਿਆਦਾ ਪ੍ਰੀਲੋਡਿਡ ਐਕਟੀਵਿਟੀ ਅਤੇ ਏ.ਆਈ. ਹੈਲਥ ਸੈਂਸਰ ਹਨ, ਜੋ ਹਾਰਟ ਰੇਟ, ਬਲੱਡ ਆਕਸੀਜਨ ਸੈਚੁਰੇਸ਼ਨ, ਸਲੀਪ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਮਾਨੀਟਰ ਕਰ ਸਕਦੇ ਹੋ। ਯੂਜ਼ਰਜ਼ ਨੂੰ 500 ਤੋਂ ਜ਼ਿਆਦਾ ਵਾਚ ਫੇਸਿਜ਼ ਦਾ ਵੀ ਸਪੋਰਟ ਮਿਲੇਗਾ। ਇਸਤੋਂ ਇਲਾਵਾ ਵਾਚ 'ਚ IP67 ਵਾਟਰ ਰੈਸਿਸਟੈਂਟ ਰੇਟਿੰਗ ਮਿਲਦੀ ਹੈ।

ਸਮਾਰਟਵਾਚ ਦੀ ਬੈਟਰੀ ਸਮਰੱਥਾ ਦੀ ਗੱਲ ਕਰੀਏ ਤਾਂ ਇਸਦੇ ਨਾਲ 280mAh ਦੀ ਬੈਟਰੀ ਦਿੱਤੀ ਗਈ ਹੈ। ਬੈਕਅਪ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 7 ਦਿਨਾਂ ਤਕ ਦਾ ਪਲੇਅ ਟਾਈਮ, ਬਲੂਟੁੱਥ ਕਾਲਿੰਗ ਦੇ ਨਾਲ ਤਿੰਨ ਦਿਨ ਅਤੇ 30 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਦਿੰਦੀ ਹੈ।


Rakesh

Content Editor

Related News