ਹੁੰਡਈ ਕ੍ਰੇਟਾ ਨੇ ਮਚਾਈ ਧੂਮ, ਸਾਰਿਆਂ ਨੂੰ ਪਿੱਛੇ ਛੱਡ ਸੈਗਮੈਂਟ ’ਚ ਬਣੀ ਨੰਬਰ 1

11/03/2020 6:21:21 PM

ਆਟੋ ਡੈਸਕ– ਪਿਛਲੇ 2 ਮਹੀਨਿਆਂ ’ਚ ਆਟੋਮੋਬਾਇਲ ਕੰਪਨੀਆਂ ਲਈ ਕਾਫੀ ਚੰਗੇ ਰਹੇ ਹਨ। ਇਨ੍ਹੀ ਦਿਨੀਂ ਬਾਜ਼ਾਰ ’ਚ ਵਾਹਨਾਂ ਦੀ ਸੇਲ ਕਾਫੀ ਵਧ ਗਈ ਹੈ। ਕੋਰੋਨਾ ਵਾਇਰਸ ਆਊਟਬ੍ਰੇਕ ਦੇ ਬਾਵਜੂਦ ਕੰਪਨੀਆਂ ਦੀ ਸੇਲ ’ਚ ਅਕਤੂਬਰ ਮਹੀਨੇ ’ਚ ਕਾਫੀ ਵਾਧਾ ਵੇਖਿਆ ਗਿਆ ਹੈ। ਤਾਂ ਆਓ ਜਾਣਦੇ ਹਾਂ ਮੌਜੂਦਾ ਸਮੇਂ ’ਚ ਭਾਰਤ ’ਚ ਵਿਕਣ ਵਾਲੀਆਂ ਸਭ ਤੋਂ ਟਾਪ ਕਾਰਾਂ ਬਾਰੇ।

ਇਨ੍ਹਾਂ 5 ਕਾਰਾਂ ਦੀ ਸੇਲ ਸਭ ਤੋਂ ਜ਼ਿਆਦਾ
ਜੇਕਰ ਗੱਲ ਕਰੀਏ ਭਾਰਤ ’ਚ ਸਭ ਤੋਂ ਜ਼ਿਆਦਾ ਵਿਕ ਰਹੀਆਂ ਕਾਰਾਂ ਦੀ ਤਾਂ ਅਕਤੂਬਰ ਮਹੀਨੇ ’ਚ 24,859 ਇਕਾਈਆਂ ਨਾਲ ਮਾਰੂਤੀ ਸਵਿਫਟ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣੀ। ਦੂਜੇ ਨੰਬਰ ’ਤੇ ਮਾਰੂਤੀ ਦੀ ਬਲੈਨੋ ਰਹੀ ਜਿਸ ਦੀਆਂ 21,971 ਇਕਾਈਆਂ ਦੀ ਵਿਕਰੀ ਹੋਈ। ਮਾਰੂਤੀ ਵੈਗਨਆਰ 18,700 ਇਕਾਈਆਂ ਨਾਲ ਤੀਜੇ ਨੰਬਰ ’ਤੇ ਰਹੀ। ਮਾਰੂਤੀ ਅਲਟੋ ਨੇ 17,851 ਇਕਾਈਆਂ ਨਾਲ ਚੌਥਾ ਸਥਾਨ ਹਾਸਲ ਕੀਤਾ। 17,674 ਇਕਾਈਆਂ ਨਾਲ ਡਿਜ਼ਾਇਰ ਨੇ 5ਵੇਂ ਸਥਾਨ ’ਤੇ ਕਬਜ਼ਾ ਕੀਤਾ। 

ਇਨ੍ਹਾਂ ਕਾਰਾਂ ਨੂੰ ਵੀ ਟਾਪ 10 ’ਚ ਜਗ੍ਹਾ 
ਹੁੰਡਈ ਕ੍ਰੇਟਾ ਵੀ 14 ਹਜ਼ਾਰ ਤੋਂ ਜ਼ਿਆਦਾ ਇਕਾਈਆਂ ਦੀ ਸੇਲ ਨਾਲ 6ਵੇਂ ਸਥਾਨ ’ਤੇ ਰਹੀ। ਹੁੰਡਈ ਦੀ ਗ੍ਰੈਂਡ ਆਈ 10 ਨੂੰ 7ਵਾਂ ਸਥਾਨ ਪ੍ਰਾਪਤ ਹੋਇਆ। ਮਾਰੂਤੀ ਈਕੋ 13,309 ਇਕਾਈਆਂ ਨਾਲ 8ਵੇਂ ਨੰਬਰ ’ਤੇ ਕਬਜ਼ਾ ਕਰਨ ’ਚ ਕਾਮਯਾਬ ਰਹੀ। ਮਾਰੂਤੀ ਬ੍ਰੇਜ਼ਾ ਨੇ 9ਵੇਂ ਅਤੇ ਮਾਰੂਤੀ ਐੱਸ ਪ੍ਰੈਸੋ ਨੇ 10,612 ਇਕਾਈਆਂ ਨਾਲ ਟਾਪ 10 ’ਚ ਥਾਂ ਬਣਾ ਲਈ। 

ਕ੍ਰੇਟਾ ਆਪਣੇ ਸੈਗਮੈਂਟ ’ਚ ਟਾਪਰ
ਹੁੰਡਈ ਕ੍ਰੇਟਾ ਨੇ ਟਾਪ 10 ਕਾਰਾਂ ’ਚ ਤਾਂ ਆਪਣੀ ਥਾਂ ਪੱਕੀ ਕੀਤੀ ਹੀ ਨਾਲ ਹੀ ਇਹ ਕਾਰ ਆਪਣੇ ਸੈਗਮੈਂਟ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਐੱਸ.ਯੂ.ਵੀ. ਸੈਗਮੈਂਟ ’ਚ ਇਸ ਕਾਰ ਦੀਆਂ ਸਭ ਤੋਂ ਜ਼ਿਆਦਾ 14 ਹਜ਼ਾਰ ਤੋਂ ਜ਼ਿਆਦਾ ਇਕਾਈਆਂ ਵਿਕੀਆਂ। ਇਸ ਅੰਕੜੇ ਨਾਲ ਇਸ ਕਾਰ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਪਿੱਛੇ ਛੱਡ ਦਿੱਤਾ। 


Rakesh

Content Editor

Related News