ਰਿਆਇਤਾਂ ''ਤੇ ਸਹਿਮਤੀ ਤੋਂ ਬਾਅਦ ਹੀ ਭਾਰਤ ''ਚ ਆਈਫੋਨ ਬਣਾਉਣਾ ਸ਼ੁਰੂ ਕਰੇਗੀ ਐਪਲ

Monday, Feb 06, 2017 - 04:24 PM (IST)

ਰਿਆਇਤਾਂ ''ਤੇ ਸਹਿਮਤੀ ਤੋਂ ਬਾਅਦ ਹੀ ਭਾਰਤ ''ਚ ਆਈਫੋਨ ਬਣਾਉਣਾ ਸ਼ੁਰੂ ਕਰੇਗੀ ਐਪਲ
ਜਲੰਧਰ- ਬੈਂਗਲੁਰੂ ''ਚ ਆਈਫੋਨ ਪ੍ਰਾਡਕਸ਼ਨ ਸ਼ੁਰੂ ਕਰਨ ਲਈ ਐਪਲ ਇਕ ਅਤੇ ਇਕ ਸੰਭਾਵੀ ਮੈਨਿਊਫੈਕਚਰਿੰਗ ਪਾਰਟਨਰ ਦੇ ਵਿਚਕਾਰ ਕੋਈ ਰਸਮੀ ਕਰਾਰ ਉਦੋਂ ਹੀ ਹੋਵੇਗਾ, ਜਦੋਂ ਐਪਲ ਨੂੰ ਕੇਂਦਰ ਸਰਕਾਰ ਤੋਂ ਆਪਣੇ ਇਨਵੈਸਟਮੈਂਟ ਲਈ ਟੈਕਸ ਰਿਆਇਤਾਂ ਮਿਲ ਜਾਣ। ਇਸ ਘਟਨਾ ਤੋਂ ਜਾਣੂ ਇਕ ਉੱਚ ਪੋਸਟ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਐਪਲ ਇਸ ਯੋਜਨਾ ''ਤੇ ਉਦੋਂ ਤੱਕ ਕੰਮ ਸ਼ੁਰੂ ਨਹੀਂ ਕਰੇਗਾ, ਜਦੋਂ ਤੱਕ ਕਿ ਉਸ ਦੀ ਭਾਰਤ ਸਰਕਾਰ ਨਾਲ ਡੀਲ ਪੂਰੀ ਨਹੀਂ ਹੋ ਜਾਂਦੀ। ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਦੋਵੇਂ ਪੱਖ ਤੋਂ ਗੱਲ ਬਾਤ ਕਿਸ ਲੈਵਲ ''ਤੇ ਪਹੁੰਚੀ ਹੈ। ਅਮਰੀਕੀ ਕੰਪਨੀ ਐਪਲ ਨੇ ਭਾਰਤ ''ਚ ਇਕ ਪਾਰਟਨਰ ਦੇ ਰਾਹੀ ਮੈਨਿਊਫੇਕਚਰਿੰਗ ਸ਼ੁਰੂ ਕਰਨ ਲਈ ਸੋਰਸਿੰਗ ਅਤੇ ਟੈਕਸ ਰਿਆਇਤਾਂ ਦੀ ਮੰਗ ਸਰਕਾਰ ਤੋਂ ਕੀਤੀ ਹੈ। ਐਪਲ ਦੀ ਭਾਰਤ ''ਚ ਮਾਰਕੀਟ ਸ਼ੇਅਰ 5 ਫੀਸਦੀ ਤੋਂ ਵੀ ਘੱਟ ਹਨ ਅਤੇ ਮੈਨਿਊਫੈਕਚਰਿੰਗ ਨਾਲ ਕੰਪਨੀ ਨੂੰ ਦੇਸ਼ ''ਚ ਆਪਣੇ ਸਟੋਰਸ ਖੋਲਣ ''ਚ ਮਦਦ ਮਿਲੇਗੀ। ਚੀਨ ''ਚ ਗ੍ਰੋਥ ਦੇ ਸੁਸਤ ਹੋਣ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੇ ਸਮਾਰਟਫੋਨ ਮਾਰਕੀਟਸ ''ਚ ਭਾਰਤ ਅੱਗੇ ਹੋ ਗਿਆ ਹੈ। 
ਕਰਨਾਟਕ ਦੀ ਪ੍ਰਿਯੰਕਾ ਖੜਗੇ ਨੇ ਕਿਹਾ ਹੈ ਕਿ ਤਾਈਵਾਨ ਕੰਪਨੀ ਵਿਸਟ੍ਰਾਨ ਕਾਰਪ ਐਪਲ ਲਈ ਬੈਂਗਲੁਰੂ ''ਚ ਆਈਫੋਨ ਬਣਾਏਗੀ। ਵਿਸਟ੍ਰਾਨ ਦੀ ਇਕ ਇੰਡੀਅਨ ਯੂਨੀਟ ਦੇ ਬੈਂਗਲੁਰੂ ਦੇ ਪੀਨਿਆ ਉਦਯੋਗਿਕ ਉਪਨਗਰੀਏ ਇਲਾਕੇ ''ਚ ਇਕਾਈ ਹੈ। ਕੰਪਨੀ ਤੇਜ਼ੀ ਨਾਲ ਆਪਣੀ ਮੈਨਿਊਫੈਕਚਰਿੰਗ ਕਪੈਸਟੀ ਵਧਾ ਰਹੀ ਹੈ ਤਾਂ ਕਿ ਐਪਲ ਨਾਲ ਜਲਦ ਹੀ ਡੀਲ ਕੀਤੀ ਜਾ ਸਕੇ ਅਤੇ ਤਾਈਵਾਨ ਫਰਮ ਐਪਲ ਤੋਂ ਰਹੀ ਝੰਡੀ ਮਿਲਣ ਤੋਂ ਬਾਅਦ ਆਪਣਾ ਇਨਵੈਸਟਮੈਂਟ ਵਧਾ ਰਹੀ ਹੈ।
ਵਿਸਟ੍ਰਾਨ ਸ਼ੁਰੂਆਤ ''ਚ ਆਈਪੋਨ ਦੀ ਅਸੈਂਬਲਲਿੰਗ ''ਤੇ ਫੋਕਸ ਕਰੇਗੀ ਪਰ ਇੰਡੀਆਂ ਲਈ ਗੇਮਚੇਂਜਰ ਸਥਿਤੀ ਉਦੋਂ ਆਵੇਗੀ, ਜਦੋਂ ਮੈਨਿਊਫੈਕਚਰਿੰਗ ਅਗਲੇ ਚਰਣ ਦੀ ਮੈਨਿਊਫੈਕਚਰਿੰਗ ਸ਼ੁਰੂ ਕਰੇਗੀ, ਕੰਪੋਨੇਂਟਸ ਦੀ ਖਰਪੀਦੀ ਲੋਕਲ ਮਾਰਕੀਚਟ ਤੋਂ ਸ਼ੁਰੂ ਜਾਵੇਗੀ। ਵਿਸਟ੍ਰਾਨ ਦੀ ਆਈਫੋਨ ਮੈਨਿਊਫੈਕਚਰਿੰਗ ਦਾ ਦੂਜਾ ਚਰਣ ਜ਼ਿਡਆਦਾ ਅਹਿਮ ਹੈ ਕਿਉਂਕਿ ਇਸ ਨਾਲ ਨਾ ਸਿਰਫ ਇੰਡੀਆ ਕੰਪੋਨੇਂਟ ਮੇਕਰਸ ਨੂੰ ਮਦਦ ਮਿਲੇਗੀ, ਸਗੋਂ ਇਸ ਤੋਂ ਬਾਅਦ ਐਪਲ ਆਪਣੇ ਸਮਾਰਟਫੋਨ ਨੂੰ ਬੈਂਗਲੁਰੂ ਤੋਂ ਵਿਦੇਸ਼ੀ ਮਾਰਕੀਟਸ ''ਚ ਵੀ ਭੇਜਣੇ ਸ਼ੁਰੂ ਕਰ ਦੇਵੇਗੀ। ਖੜਗੇ ਨੇ ਕਿਹਾ ਸੀ ਕਿ ਕਰਨਾਟਕ ਆਈਫੋਨ ਸਮੇਤ ਉੱਚ ਦਰਜੇ ਦੀ ਮੈਨਿਊਫੈਕਚਰਿੰਗ ਨੂੰ ਬੜਾਵਾ ਦੇਣਾ ਚਾਹੁੰਦੀ ਹੈ ਅਤੇ ਇਹ ਜ਼ਰੂਰੀ ਇਨਵੇਸਟਮੈਂਟਸ ਨੂੰ ਜ਼ਰੂਰੀ ਇਨਸੈਂਟਿਵਸ ਅਤੇ ਰਿਆਇਤਾਂ ਦੇਣ ਲਈ ਤਿਆਰ ਹੈ।

ਐਪਲ ਨੇ ਹੁਣ ਤੱਕ ਕਰਨਾਟਕ ''ਚ ਕਈ ਅਧਿਕਾਰਿਕ ਐਪਲੀਕੇਸ਼ਨ ਨਹੀਂ ਦਿੱਤੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹ ਥਰਡ ਪਾਰਟੀ ਮੈਨਿਊਫੈਕਚਰਿੰਗ ਅਗਲੇ ਕੁਝ ਮਹੀਨਿਆਂ ''ਚ ਸ਼ੁਰੂ ਹੋ ਜਾਵੇਗੀ। ਕਰਨਾਟਕ ਕੁਝ ਰਿਆਇਤਾਂ ਵੀ ਦੇ ਸਕਦਾ ਹੈ ਅਤੇ ਇਨਵੈਸਟਰਸ ਰਾਜ ਦੀ ਇਲੈਕਟ੍ਰਾਨਿਕ ਸਿਸਟਮ ਡਿਜ਼ਾਈ੍ਵ ਅਤੇ ਮੈਨਿਊਫੈਕਚਰਿੰਗ ਪਾਲਿਸੀ ਦਾ ਡੂੰਘਾਈ ਨਾਲ ਅਧਿਐਨ ਕਰਲ ਰਿਹਾ ਹੈ। 


Related News