ਕਾਟਨ ਕੈਂਡੀ ਮਸ਼ੀਨ ਤਿਆਰ ਕਰੇਗੀ ਬਨਾਉਟੀ ਅੰਗ

02/11/2016 12:54:25 PM

ਜਲੰਧਰ : ਤੁਸੀਂ ਆਰਟੀਫਿਸ਼ੀਅਲ ਆਰਗਨਜ਼ ਨੂੰ ਬਣਾਉਣ ਦੇ ਕਈ ਤਰੀਕੇ ਦੇਖੇ ਹੋਣਗੇ ਪਰ ਵੈਂਡਰਬਿਲਟ ਯੂਨੀਵਰਸਿਟੀ ਨੇ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ ਹਨ। ਯੂਨੀਵਰਸਿਟੀ ਦੇ ਰਿਸਰਚਰਾਂ ਨੇ ਇਕ ਤਕਨੀਕ ਡਿਵੈੱਲਪ ਕੀਤੀ ਹੈ, ਜਿਸ ''ਚ ਇਕ ਕਾਟਨ ਕੈਂਡੀ ਮਸ਼ੀਨ ਆਰਟੀਫਿਸ਼ੀਅਲ ਆਰਗਨਜ਼ ਦੇ ਟੈਂਪਲੇਟਸ ਤਿਆਰ ਕਰਦੀ ਹੈ। ਹੈਰਾਨੀ ਤਾਂ ਸਾਨੂੰ ਵੀ ਹੋਈ ਸੀ ਇਹ ਸੁਣ ਕੇ ਕਿ ਕਾਟਨ ਨਾਲ ਬਣੀ ਲਿਅਰ ਸਾਡੀ ਜਾਣ ਬਚਾ ਸਕਦੀ ਹੈ ਪਰ ਇਹ ਸੱਚ ਹੈ। 


ਟੀਮ ਨੇ ਇਹ ਪਤਾ ਲਗਾਇਆ ਕਿ ਸ਼ੁਗਰ ਨੂੰ ਪਿਘਲਾ ਕੇ ਕੋਟਨ ਕੈਂਡੀ ''ਚ ਬਦਲਣ ਵਾਲੀ ਤਕਨੀਕ ਹਾਈਡ੍ਰੋ ਜੈੱਲ ਨੂੰ ਵੀ ਸੈੱਲ ਫ੍ਰੈਂਡਲੀ ਮਾਈਕ੍ਰੋ-ਫਾਈਬਰ ''ਚ ਬਜਲ ਦਿੰਦਾ ਹੈ ਜੋ ਇਨਸਾਨੀ ਸਰੀਰ ''ਚ ਕੋਸ਼ੀਕਾਵਾਂ ਦੀ ਤਰ੍ਹਾਂ ਕੰਮ ਕਰ ਸਕਦੇ ਹਨ। ਇਸ ਟੈਕਨਾਲੋਜੀ ਨੂੰ ਅਜੇ ਪੂਰੀ ਤਰ੍ਹਾਂ ਡਿਵੈਸਪ ਕੀਤਾ ਜਾ ਰਿਹਾ ਹੈ ਪਰ ਇਹ ਤਰੀਕਾ ਕਾਫੀ ਅਸਰਦਾਰ ਲੱਗ ਰਿਹਾ ਹੈ ਤੇ ਸਸਤਾ ਵੀ। ਇਸ ਨਾਲ ਹਸਪਤਾਲਾਂ ''ਚ ਮਹਿੰਗੇ 3d ਪ੍ਰਿੰਟਰਜ਼ ਦਾ ਖਰਚਾ ਵੀ ਬਚੇਗਾ।


Related News