ਕੋਰੋਨਾਵਾਇਰਸ : MWC 2020 ''ਚ ਹਿੱਸਾ ਨਹੀਂ ਲਵੇਗੀ ਨੋਕੀਆ

02/12/2020 9:39:27 PM

ਗੈਜੇਟ ਡੈਸਕ—ਕੋਰੋਨਾਵਾਇਰਸ ਚੀਨ, ਸਿੰਗਾਪੁਰ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ 'ਚ ਫੈਲ ਗਿਆ ਹੈ ਅਤੇ ਇਸ ਵਾਇਰਸ ਕਾਰਨ ਹੁਣ ਤਕ ਚੀਨ 'ਚ ਲਗਭਗ 40 ਹਜ਼ਾਰ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਅਜਿਹੇ 'ਚ ਇਸ ਤੋਂ ਬਚਣ ਲਈ ਉਪਾਅ ਕੀਤੇ ਜਾ ਰਹੇ ਹਨ। ਇਸ ਖਤਰਨਾਕ ਵਾਇਰਸ ਦਾ ਅਸਰ ਮੋਬਾਇਲ ਵਰਲਡ ਕਾਂਗਰਸ ਭਾਵ MWC 2020 ਈਵੈਂਟ 'ਤੇ ਵੀ ਪੈ ਰਿਹਾ ਹੈ ਕਿਉਂਕਿ ਇਸ ਕਾਰਨ 24 ਫਰਵਰੀ ਨੂੰ ਬਾਰਸੀਲੋਨਾ 'ਚ ਆਯੋਜਿਤ ਹੋਣ ਵਾਲੇ ਟੈੱਕ ਇੰਡਸਟਰੀ ਦੇ ਸਭ ਤੋਂ ਵੱਡੇ ਈਵੈਂਟ MWC 2020 'ਚ ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਕਿਨਾਰਾ ਕਰ ਲਿਆ ਹੈ। Ericsson, Amazon, Sony ਅਤੇ Vivo ਤੋਂ ਬਾਅਦ ਹੁਣ HMD Global ਗਲੋਬਲ ਨੇ ਵੀ ਇਸ ਈਵੈਂਟ 'ਚ ਹਿੱਸਾ ਨਾ ਲੈਣ ਦਾ ਐਲਾਨ ਕਰ ਦਿੱਤਾ ਹੈ।

HMD Global ਨੇ ਆਪਣੀ ਆਧਿਕਾਰਿਤ ਵੈੱਬਸੀਟ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਪਸ਼ੱਟ ਕੀਤਾ ਹੈ ਕਿ  'coronavirus outbreak' ਦੀ ਸਥਿਤੀ 'ਤੇ ਅਸੀਂ ਨਜ਼ਰ ਰੱਖੀ ਹੋਈ ਹੈ ਅਤੇ ਕਾਫੀ ਵਿਚਾਰ-ਵਿਮਰਸ਼ ਤੋਂ ਬਾਅਦ ਅਸੀਂ ਬਾਰਸੀਲੋਨਾ 'ਚ ਆਯੋਜਿਤ ਹੋਣ ਵਾਲੇ MWC 2020 ਈਵੈਂਟ 'ਚ ਆਪਣੀ ਭਾਗੀਦਾਰੀ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ।  MWC 2020 ਹਮੇਸ਼ਾ ਤੋਂ ਸਾਡੇ ਲਈ ਕਾਫੀ ਮਹਤੱਵਪੂਰਨ ਈਵੈਂਟ ਰਿਹਾ ਹੈ ਅਤੇ ਅਸੀਂ ਆਪਣੇ ਸਹਿਯੋਗੀਆਂ, ਗਾਹਕਾਂ, ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਪ੍ਰੋਡਕਟ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਫਿਲਹਾਲ ਆਪਣੇ ਕਰਮਚਾਰੀਆਂ ਅਤੇ ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਪਹਿਲ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ coronavirus  ਕਾਰਨ Facebook, AT&T, Sprint ਅਤੇ Cisco ਵਰਗੀਆਂ ਦਿੱਗਜ ਕੰਪਨੀਆਂ ਨੇ ਵੀ MWC 2020 ਈਵੈਂਟ 'ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ MWC 2020 ਈਵੈਂਟ 24 ਫਰਵਰੀ ਤੋਂ 27 ਫਰਵਰੀ ਵਿਚਾਲੇ ਬਾਰਸੀਲੋਨਾ 'ਚ ਆਯੋਜਿਤ ਕੀਤਾ ਜਾਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਇਸ ਬਾਰੇ 'ਚ ਲੋਕਾਂ 'ਚ ਇਸ 'ਚ ਲਾਂਚ ਹੋਣ ਵਾਲੇ ਨਵੇਂ ਡਿਵਾਈਸਜ ਦਾ ਬੇਸਬ੍ਰੀ ਨਾਲ ਇੰਤਜ਼ਾਰ ਹੈ। ਪਰ ਕੋਰੋਨਾਵਾਇਰਸ ਕਾਰਣ ਕੰਪਨੀਆਂ ਇਸ 'ਚ ਹਿੱਸਾ ਨਹੀਂ ਲੈ ਰਹੀਆਂ ਹਨ ਅਤੇ ਇਸ 'ਚ ਲੋਕਾਂ ਨੂੰ ਕਾਫੀ ਨਿਰਾਸ਼ਾ ਹਾਸਲ ਹੋ ਸਕਦੀ ਹੈ।


Karan Kumar

Content Editor

Related News