PUBG ਪਲੇਅਰਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਕੰਪਨੀ ਨੇ ਵੱਡਾ ਫੈਸਲਾ

03/16/2020 4:25:19 PM

ਗੈਜੇਟ ਡੈਸਕ– ਪਬਜੀ ਨੇ ਆਪਣੇ ਪਲੇਅਰਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣਲਈ ਇਕ ਵੱਡਾ ਫੈਸਲਾ ਲਿਆ ਹੈ। ਇਹ ਗੇਮ ਭਾਰਤ ਸਮੇਤ ਦੁਨੀਆ ਭਰ ’ਚ ਕਾਫੀ ਮਸ਼ਹੂਰ ਹੈ। ਟੈਨਸੈਂਟ ਅਤੇ ਪਬਜੀ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਪਬਜੀ ਮੋਬਾਇਲ ਪ੍ਰੋ ਲੀਕ ਨੂੰ ਹੁਣ ਆਨਲਾਈਨ ਮੁਕਾਬਲੇਬਾਜ਼ੀ ਦੇ ਰੂਪ ’ਚ ਬਦਲ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਕਹਿਰ ਕਾਰਨ ਕੰਪਨੀ ਨੂੰ ਇਹ ਫੈਸਲਾ ਲੈਣਾ ਪਿਆ। ਹੁਣ ਇਸ ਈਵੈਂਟ ਦਾ ਆਨਗ੍ਰਾਊਂਡ ਈਵੈਂਟ ਨਹੀਂ ਹੋਵੇਗਾ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ ਸਾਡਾ ਪਹਿਲਾ ਕਰਤਵ ਪਲੇਅਰਾਂ ਅਤੇ ਸਟਾਫ ਦੀ ਸੁਰੱਖਿਆ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ PUBG MOBILE Pro League South Asia 2020 ਨੂੰ ਹੁਣ ਆਨਲਾਈਨ ਈਵੈਂਟ ਤਹਿਤ ਆਯੋਜਿਤ ਕੀਤਾ ਜਾਵੇਗਾ। ਇਹ ਈਵੈਂਟ 19 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਪਰ ਕੰਪਨੀ ਦੇ ਫੈਸਲੇ ਤੋਂ ਬਾਅਦ ਹੁਣ ਇਸ ਵਿਚ ਫੈਨ ਅਤੇ ਦਰਸ਼ਕਾਂ ਦੀ ਮੌਜੂਦਗੀ ਨਹੀਂ ਹੋਵੇਗੀ। ਹਾਲਾਂਕਿ ਲਾਈਵ ਸਟਰੀਮਿੰਗ ਪਲੇਟਫਾਰਮ ਰਾਹੀਂਇਸ ਨੂੰ ਦੇਖਿਆ ਜਾ ਸਕੇਗਾ। ਪਬਜੀ ਇੰਡੀਆ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ’ਤੇ ਇਸ ਈਵੈਂਟ ਦੀ ਲਾਈਵ ਸਟਰੀਮਿੰਗ ਤੁਸੀਂ ਦੇਖ ਸਕੋਗੇ। 

ਇਸ ਫੈਸਲੇ ਤੋਂ ਬਾਅਦ ਟੈਨਸੈਂਟ ਗੇਮਜ਼ ਵੀ ਉਨ੍ਹਾਂ ਟੈੱਕ ਕੰਪਨੀਆਂ ’ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਆਨ ਗ੍ਰਾਊਂਡ ਈਵੈਂਟ ਨੂੰ ਰੱਦ ਕਰਕੇ ਆਨਲਾਈਨ ਈਵੈਂਟ ਵਲ ਰੁਖ ਕੀਤਾ ਹੈ। ਹਾਲ ਹੀ ’ਚ ਗੂਗਲ ਦਾ I/O 2020 ਅਤੇ ਫੇਸਬੁੱਕ ਦਾ F8 ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਾਓਮੀ ਅਤੇ ਰੀਅਲਮੀ ਨੇ ਵੀ ਭਾਰਤ ’ਚ ਆਪਣੇ ਆਨ ਗ੍ਰਾਊਂਡ ਈਵੈਂਟ ਨੂੰ ਰੱਦ ਕਰ ਦਿੱਤਾ ਸੀ। ਦੋਵਾਂ ਕੰਪਨੀਆਂ ਨੇ ਇਸ ਲਈ ਆਨਲਾਈਨ ਈਵੈਂਟ ਦਾ ਆਯੋਜਨ ਕੀਤਾ ਸੀ। 

ਇਹ ਵੀ ਪੜ੍ਹੋ– ਕੋਰੋਨਾਵਾਇਰਸ ਨੂੰ ਲੈ ਕੇ ਮਾਈਕ੍ਰੋਸਾਫਟ ਨੇ ਲਾਂਚ ਕੀਤੀ ਟ੍ਰੈਕਿੰਗ ਵੈੱਬਸਾਈਟ


Related News