ਕੋਰੋਨਾ ਵਾਇਰਸ ਦੇ ਚੱਲਦੇ ਐਪਲ ਇਸ ਆਈਫੋਨ ਨਾਲ ਹੋਣ ਵਾਲੀ ਕਮਾਈ ਕਰੇਗੀ ਦਾਨ
Thursday, Apr 16, 2020 - 10:23 PM (IST)
ਗੈਜੇਟ ਡੈਸਕ—ਐਪਲ ਨੇ ਬੁੱਧਵਾਰ ਨੂੰ ਆਪਣਾ iPhone SE 2020 ਲਾਂਚ ਕੀਤਾ। ਨਵੇਂ ਲਾਂਚ ਕੀਤੇ ਗਏ ਆਈਫੋਨ ਦੀ ਕੀਮਤ ਭਾਰਤ 'ਚ 42,500 ਰੁਪਏ ਹੈ। ਆਈਫੋਨ ਐੱਸ.ਈ. ਬਲੈਕ, ਵ੍ਹਾਈਟ ਅਤੇ ਪ੍ਰੋਡਕਟ ਰੈੱਡ ਕਲਰ ਵੇਰੀਐਂਟ 'ਚ ਮਿਲੇਗਾ। ਹੁਣ, ਐਪਲ ਨੇ ਐਲਾਨ ਕੀਤਾ ਹੈ ਕਿ ਕੰਪਨੀ ) ਨਾਲ 30 ਸਤੰਬਰ ਤਕ ਹੋਣ ਵਾਲੀ ਕਮਾਈ ਦੇ ਹਿੱਸੇ ਨੂੰ ਕੋਵਿਡ-19 ਰਾਹਤ ਫੰਡ 'ਚ ਦੇਵੇਗੀ।
ਐਪਲ ਨੇ ਆਪਣੇ ਬਲਾਗ 'ਚ ਲਿਖਿਆ ਕਿ 'iPhone SE (PRODUCT) RED ਦੀ ਵਿਕਰੀ ਨਾਲ ਹੋਣ ਵਾਲੀ ਕਮਾਈ ਸਿੱਧੇ ਕੋਵਿਡ-19 ਲਈ ਬਣਾਏ ਗਏ ਨਵੇਂ ਗਲੋਬਲ ਫੰਡ 'ਚ ਜਾਵੇਗੀ। ਇਸ ਨਾਲ ਪੀ.ਪੀ.ਈ. ਕਿੱਟਾਂ, ਡਾਇਗਨੋਸਟਿਕ ਟ੍ਰੀਟਮੈਂਟ, ਲੈਬ ਇਕਵਿਪਮੈਂਟ, ਪਬਲਿਕ ਸੇਫਟੀ ਕਮਿਊਨੀਕੇਸ਼ਨ, ਸਪਲਾਈ ਚੇਨ ਸਪਾਰਟ ਆਦਿ ਨੂੰ ਜ਼ਰੂਰਤਮੰਦ ਦੇਸ਼ਾਂ ਨੂੰ ਫੰਡਿੰਗ ਕੀਤੀ ਜਾਵੇਗੀ।
Product Red ਦੀ ਕਮਾਈ ਏਡਸ ਰਿਲੀਫ ਲਈ
ਦੱਸ ਦੇਈਏ ਕਿ ਆਮਤੌਰ 'ਤੇ ਐਪਲ ਦੇ ਪ੍ਰੋਡਕਟ ਰੈੱਡ ਨਾਲ ਹੋਣ ਵਾਲੀ ਕਮਾਈ HIV/AIDS (ਏਡਸ) ਰਾਹਤ ਫੰਡ 'ਚ ਦਿੱਤੀ ਜਾਂਦੀ ਹੈ। ਹਾਲਾਂਕਿ, ਮੌਜੂਦਾ ਸਮੇਂ 'ਚ ਜਾਰੀ ਸੰਕਟ ਵਿਚਾਲੇ ਕੰਪਨੀ ਨੇ ਇਸ ਦੇ ਇਕ ਹਿੱਸੇ ਨੂੰ ਕੋਵਿਡ-19 ਰਿਲੀਫ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ 'ਚ ਆਈਫੋਨ ਐੱਸ.ਈ.2020 ਦੀ ਵਿਕਰੀ ਨਾਲ ਹੋਣ ਵਾਲੀ ਕਮਾਈ ਵੀ ਸ਼ਾਮਲ ਹੈ। ਇਸ ਲਿਸਟ 'ਚ ਕੰਪਨੀ ਦੇ ਦੂਜੇ ਪ੍ਰੋਡਕਟ ਵੀ ਸ਼ਾਮਲ ਹਨ ਜਿਨ੍ਹਾਂ 'ਚ ਆਈਫੋਨ 11, ਆਈਫੋਨ ਐਕਸ.ਆਰ., ਆਈਫੋਨ 11 ਸੀਰੀਜ਼ ਲੈਦਰ ਕੇਸ, ਐਪਲ ਵਾਚ ਬ੍ਰੈਂਡਸਸ, ਆਈਪੈਡ ਐਕਸੈਸਰੀਜ਼, ਆਈਪੋਡ ਟੱਚ, ਬੀਟਸ ਸੋਲੋ 3 ਵਾਇਰਲੈਸ ਹੈੱਡਫੋਨਸ ਅਤੇ ਬੀਟਸ ਪੀਲ+ਪੋਰਟੇਬਲ ਸਪੀਕਰ ਸ਼ਾਮਲ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਣੇ ਪ੍ਰੋਡਕਟ ਰੈੱਡ ਕੈਟਲਾਗ ਨਾਲ ਹੋਣ ਵਾਲੀ ਕਮਾਈ ਤੋਂ ਇਲਾਵਾ ਵੀ ਕੰਪਨੀ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ। ਐਪਲ ਨੇ ਗੂਗਲ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਕਿ ਕੋਰੋਨਾ ਵਾਇਰਸ ਦੀ ਟ੍ਰੈਕਿੰਗ ਲਈ ਬਲੂਟੁੱਥ ਦਾ ਇਸਤੇਮਾਲ ਕੀਤਾ ਜਾ ਸਕੇ। ਕਿਊਪਟੀਨੋ ਦੀ ਕੰਪਨੀ ਨੇ 20 ਮਿਲੀਅਨ ਤੋਂ ਜ਼ਿਆਦਾ ਮਾਸਕ ਹਸਪਤਾਲਾਂ ਨੂੰ ਦਾਨ ਕੀਤੇ। ਇਸ ਤੋਂ ਇਲਾਵਾ ਹੈਲਥਵਰਕਰਸ ਲਈ ਐਪਲ ਕਸਟਮ ਫੇਸ ਸ਼ੀਲਡ ਵੀ ਬਣਾ ਰਹੀ ਹੈ।