ਕੋਰੋਨਾ ਦਾ ਅਸਰ, ਗੂਗਲ ਨੇ ਕੈਂਸਲ ਕੀਤਾ ਸਭ ਤੋਂ ਵੱਡਾ ਈਵੈਂਟ

03/22/2020 1:49:42 AM

ਗੈਜੇਟ ਡੈਸਕ—ਸਰਚ ਇੰਜਣ ਕੰਪਨੀ ਗੂਗਲ ਵੱਲੋਂ ਇਸ ਦੀ ਫਲੈਗਸ਼ਿਪ ਏਨੁਅਲ ਡਿਵੈੱਲਪਰ ਕਾਨਫਰੰਸ Google I/O ਪੂਰੀ ਤਰ੍ਹਾਂ ਕੈਂਸਲ ਕਰ ਦਿੱਤੀ ਗਈ ਹੈ। ਕੋਰੋਨਾਵਾਇਰਸ ਪ੍ਰਭਾਵ ਨਾਲ ਚੱਲਦੇ ਇਹ ਫੈਸਲਾ ਲੈਣਾ ਪਿਆ ਹੈ ਅਤੇ ਇਸ ਸਾਲ Google I/O ਨਾਲ ਜੁੜਿਆ ਕੋਈ ਵੀ ਈਵੈਂਟ ਨਹੀਂ ਹੋਵੇਗਾ। ਪਹਿਲੇ ਟੈੱਕ ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਫਿਜ਼ਿਕਲ ਈਵੈਂਟ ਦੀ ਜਗ੍ਹਾ ਵਰਚੁਅਲ ਕਾਨਫਰੰਸ ਕੀਤੀ ਜਾਵੇਗੀ ਪਰ ਹੁਣ ਕਿਹਾ ਗਿਆ ਹੈ ਕਿ ਗੂਗਲ ਆਫਲਾਈਨ ਜਾਂ ਆਨਲਾਈਨ ਕੋਈ ਈਵੈਂਟ ਇਸ ਸਾਲ ਨਹੀਂ ਆਯੋਜਿਤ ਕਰੇਗਾ।

ਬੀਤੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਆਪਣੇ-ਆਪਣੇ ਘਰਾਂ 'ਚ ਰਹਿਣ ਅਤੇ ਸਿਰਫ ਬਹੁਤ ਜ਼ਰੂਰੀ ਯਾਤਰਾ ਹੀ ਕਰਨ ਨੂੰ ਕਿਹਾ ਗਿਆ ਹੈ। ਗੂਗਲ ਨੇ ਇਕ ਟਵੀਟ ਕਰ ਈਵੈਂਟ ਕੈਂਸਲ ਹੋਣ ਦੀ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਫਿਲਹਾਲ ਅਸੀਂ ਸਾਰੇ ਜੋ ਸਭ ਤੋਂ ਜ਼ਰੂਰੀ ਕੰਮ ਕਰ ਸਕਦੇ ਹਾਂ, ਉਹ ਹੈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨਾ। ਅਸੀਂ ਬਾਕੀ ਚੀਜ਼ਾਂ ਦੋਬਾਰਾ ਕਰ ਲਵਾਂਗੇ ਪਰ ਇਸ ਸਮੇਂ ਆਪਣੀ ਕਮਿਊਨਿਟੀ ਨੂੰ ਸਰੁੱਖਿਅਤ, ਜਾਗਰੂਕ ਅਤੇ ਕਨੈਕਟੇਡ ਰੱਖਣ 'ਚ ਮਦਦ ਕਰ ਸਕਦੇ ਹਾਂ। ਗੂਗਲ ਨੇ ਲਿਖਿਆ ਕਿ ਬਲਾਗਸ 'ਤੇ ਡਿਵੈੱਲਪਰਸ ਨੂੰ ਅਪਡੇਟ ਅਤੇ ਐਂਡ੍ਰਾਇਡ ਅਪਡੇਟਸ ਮਿਲਦੀਆਂ ਰਹਿਣਗੀਆਂ।

ਹੋਣੀਆਂ ਸਨ ਕਈ ਅਨਾਊਂਸਮੈਂਟਸ
Google I/O ਸਰਚ ਇੰਜਣ ਕੰਪਨੀ ਦੀ ਏਨੁਅਲ ਕਾਨਫਰੰਸ ਹੈ, ਜਿਸ 'ਚ ਗੂਗਲ ਐਂਡ੍ਰਾਇਡ ਮੋਬਾਇਲ ਅਪਡੇਟਸ ਦੇ ਨਵੇਂ ਵਰਜ਼ਨ ਦੇ ਬਾਰੇ 'ਚ ਅਤੇ ਗੂਗਲ ਦੀਆਂ ਬਾਕੀ ਸਰਵਿਸੇਜ਼ 'ਚ ਮਿਲਣ ਵਾਲੇ ਨਵੇਂ ਫੀਚਰਸ ਦੇ ਬਾਰੇ 'ਚ ਡਿਵੈੱਲਪਰਸ ਅਤੇ ਬਾਕੀ ਯੂਜ਼ਰਸ ਨੂੰ ਜਾਣਕਾਰੀ ਦਿੰਦੇ ਹਨ। ਇਸ ਦੌਰਾਨ ਗੂਗਲ ਅਸਿਸਟੈਂਟ, ਮੈਪਸ, ਕ੍ਰੋਮ ਓ.ਐੱਸ. ਅਤੇ ਬਾਕੀ ਪ੍ਰੋਡਕਟਸ ਨਾਲ ਜੁੜੀਆਂ ਵੱਡੀਆਂ ਅਨਾਊਂਸਮੈਂਟਸ ਇਸ ਈਵੈਂਟ 'ਚ ਕੀਤੇ ਜਾ ਸਕਦੇ ਸਨ। ਹਾਲਾਂਕਿ, ਇਹ ਈਵੈਂਟ ਗੂਗਲ ਦੇ ਹਾਰਡਵੇਅਰ ਲਾਂਚ ਈਵੈਂਟ ਨਾਲ ਬਿਲਕੁਲ ਵੱਖ ਹੈ ਜਿਸ 'ਚ ਕੰਪਨੀ ਆਪਣੇ ਪਿਕਸਲ ਸਮਾਰਟਫੋਨਸ ਅਤੇ ਗੂਗਲ ਹੋਮ ਸਮਾਰਟ ਸਪੀਕਰ ਲਾਂਚ ਕਰਦੀ ਹੈ।

ਬਾਕੀ ਟੈੱਕ ਈਵੈਂਟ ਵੀ ਕੈਂਸਲ 
ਗੂਗਲ ਵੱਲੋਂ I/O 2020 ਕੈਂਸਲ ਕਰਨ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦ ਦੁਨੀਆਭਰ 'ਚ ਬਾਕੀ ਵੱਡੀਆਂ ਟੈੱਕ ਕੰਪਨੀਆਂ ਵੀ ਈਵੈਂਟਸ ਅਤੇ ਪ੍ਰੋਡਕਟਸ ਲਾਂਚ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰ ਰਹੀਆਂ ਹਨ। ਐਪਲ ਅਤੇ ਫੇਸਬੁੱਕ ਵੱਲੋਂ ਵੀ ਅਜਿਹੇ ਹੀ ਡਿਵੈੱਲਪਰ ਕਾਨਫਰੰਸ ਈਵੈਂਟਸ ਅਤੇ ਪ੍ਰੋਡਕਟ ਲਾਂਚ ਕੈਂਸਲ ਕਰ ਦਿੱਤੇ ਗਏ ਹਨ। ਇਨ੍ਹਾਂ ਹੀ ਨਹੀਂ, ਸਭ ਤੋਂ ਵੱਡਾ ਟੈੱਕ ਈਵੈਂਟ MWC ਵੀ ਇਸ ਸਾਲ ਕੈਂਸਲ ਕਰਨਾ ਪਿਆ ਹੈ। ਇਹ ਹੁਣ ਤਕ ਸਾਫ ਨਹੀਂ ਹੈ ਕਿ ਗੂਗਲ ਐਂਡ੍ਰਾਇਡ 11 ਕਦੋ ਅਨਾਊਂਸ ਕਰੇਗਾ ਪਰ ਕੰਪਨੀ ਪ੍ਰੈੱਸ ਰਿਲੀਜ਼ ਅਤੇ ਯੂਟਿਊਬ ਵੀਡੀਓਜ਼ ਰਾਹੀਂ ਜ਼ਰੂਰੀ ਜਾਣਕਾਰੀ ਸ਼ੇਅਰ ਕਰਦੀ ਰਹੇਗੀ।

 

ਇਹ ਵੀ ਪੜ੍ਹੋ :-

ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ

ਵਟਸਐਪ ਦੇ ਇਕ ਫਰਜ਼ੀ ਮੈਸੇਜ ਕਾਰਣ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਕੋਰੋਨਾਵਾਇਰਸ ਨੂੰ ਲੈ ਕੇ ਬਿਲ ਗੇਟਸ ਨੇ 5 ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ

ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ

ਟਰੇਨ ਦੇ AC 3 ਤੋਂ ਵੀ ਸਸਤਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ


Karan Kumar

Content Editor

Related News