ਕੋਰੋਨਾ : ਇਨ੍ਹਾਂ ਟੈਲੀਕਾਮ ਕੰਪਨੀਆਂ ਦੇ ਯੂਜ਼ਰਸ ਨੂੰ ਹੁਣ 3 ਮਈ ਤਕ ਨਹੀਂ ਕਰਵਾਉਣਾ ਪਵੇਗਾ ਰਿਚਾਰਜ

04/17/2020 10:14:37 PM

ਗੈਜੇਟ ਡੈਸਕ—ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਕਰੋੜਾਂ ਯੂਜ਼ਰਸ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੇ ਆਪਣੇ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਵਧਾ ਕੇ 3 ਮਈ ਤਕ ਕਰ ਦਿੱਤਾ ਹੈ। ਲਾਕਡਾਊਨ ਕਾਰਣ ਆਪਣਾ ਫੋਨ ਰਿਚਾਰਜ ਨਾ ਕਰਵਾ ਸਕਣ ਵਾਲੇ ਯੂਜ਼ਰਸ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ। ਦੋਵੇਂ ਹੀ ਕੰਪਨੀਆਂ ਬਿਨਾਂ ਕਿਸੇ ਐਕਸਟਰਾ ਕਾਸਟ ਦੇ ਆਪਣੇ ਯੂਜ਼ਰਸ ਨੂੰ ਐਕਸਟੈਂਟੇਡ ਮਿਆਦ ਆਫਰ ਕਰ ਰਹੀਆਂ ਹਨ।

ਵੋਡਾਫੋਨ ਨੇ ਕਿਹਾ ਕਿ ਉਹ ਆਪਣੇ 9 ਕਰੋੜ ਲੋਅ-ਇਨਕਮ ਵਾਲੇ ਉਨ੍ਹਾਂ ਯੂਜ਼ਰਸ ਨੂੰ ਆਕਸਟੈਂਡੇਡ ਵੈਲਿਡਿਟੀ ਦੇ ਰਹੀ ਹੈ ਜੋ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ। ਉੱਥੇ ਏਅਰਟੈੱਲ ਦਾ ਕਹਿਣਾ ਹੈ ਕਿ ਕੰਪਨੀ ਨੇ ਘੱਟ ਆਮਦਨ ਵਾਲੇ ਯੂਜ਼ਰਸ ਲਈ 3 ਮਈ ਤਕ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਵਧਾ ਦਿੱਤਾ ਹੈ। ਪਿਛਲੀ ਵਾਰ ਜਦ ਸਰਕਾਰ ਨੇ ਲਾਕਡਾਊਨ ਦਾ ਐਲਾਨ ਕੀਤਾ ਸੀ ਤਾਂ ਕੰਪਨੀਆਂ ਨੇ ਵੀ ਯੂਜ਼ਰਸ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਪ੍ਰੀਪੇਡ ਪਲਾਨ ਦੀ ਮਿਆਦ ਨੂੰ 17 ਅਪ੍ਰੈਲ ਤਕ ਲਈ ਵਧਾਇਆ ਸੀ।

ਏਅਰਟੈੱਲ ਦੇ ਰਿਹਾ ਫ੍ਰੀ ਇਨਕਮਿੰਗ ਕਾਲ
ਏਅਰਟੈੱਲ ਨੇ ਆਪਣੀ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਲਾਕਡਾਊਨ ਕਾਰਣ ਉਸ ਦੇ ਲਗਭਗ 3 ਕਰੋੜ ਯੂਜ਼ਰਸ ਆਪਣੇ ਪ੍ਰੀਪੇਡ ਨੰਬਰ ਰਿਚਾਰਜ ਨਹੀਂ ਕਰਵਾ ਸਦਕੇ ਹਨ। ਅਜਿਹੇ 'ਚ ਇਨ੍ਹਾਂ ਯੂਜ਼ਰਸ ਨੂੰ ਆਪਣੇ ਕਰੀਬੀ ਲੋਕਾਂ ਨਾਲ ਕਨੈਕਟ ਰਹਿਣ 'ਚ ਪ੍ਰੇਸ਼ਾਨੀ ਨਾ ਹੋਵੇ ਇਸ ਦੇ ਲਈ ਕੰਪਨੀ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ 3 ਮਈ 2020 ਤਕ ਵਧਾ ਰਹੀ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਸ ਦੇ ਮੋਬਾਇਲ 'ਤੇ 3 ਮਈ ਤਕ ਬਿਨਾਂ ਰਿਚਾਰਜ ਕਰਵਾਏ ਵੀ ਇਨਕਮਿੰਗ ਕਾਲਸ ਆਉਂਦੀਆਂ ਰਹਿਣੀਆਂ।

ਵੋਡਾਫੋਨ ਦੇ 9 ਕਰੋੜ ਯੂਜ਼ਰਸ ਨੂੰ ਵੱਡੀ ਰਾਹਤ
ਲਾਕਡਾਊਨ ਦੌਰਾਨ ਆਪਣੇ 9 ਕਰੋੜ ਯੂਜ਼ਰਸ ਨੂੰ ਵੱਡੀ ਰਾਹਤ ਦਿੰਦੇ ਹੋਏ ਵੋਡਾਫੋਨ ਨੇ ਵੀ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਵਧਾ ਕੇ 3 ਮਈ 2020 ਕਰ ਦਿੱਤਾ ਹੈ। ਲਾਕਡਾਊਨ ਵਧਾਏ ਜਾਣ ਦੀ ਖਬਰ ਆਉਣ ਤੋਂ ਪਹਿਲਾਂ ਤਕ ਕਪੰਨੀ ਨੇ 17 ਅਪ੍ਰੈਲ ਤਕ ਦੀ ਐਕਸਟੈਂਡੇਡ ਮਿਆਦ ਦੇਣ ਦਾ ਐਲਾਨ ਕੀਤਾ ਸੀ। ਵੋਡਾਫੋਨ ਨੇ ਕਿਹਾ ਕਿ ਵਧੀ ਹੋਈ ਮਿਆਦ ਰਾਹੀਂ ਯੂਜ਼ਰਸ ਆਪਣੇ ਫ੍ਰੈਂਡਸ ਅਤੇ ਫੈਮਿਲੀ ਨਾਲ ਲਾਕਡਾਊਨ ਪੀਰੀਅਡ ਵਿਚਾਲੇ ਵੀ ਜੁੜੇ ਰਹਿਣਗੇ। ਹਾਲ ਹੀ 'ਚ ਟਰਾਈ ਨੇ ਵੀ ਟੈਲੀਕਾਮ ਆਪਰੇਟਰਸ ਅਤੇ COAI ਨਾਲ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਵਧਾਉਣ ਦਾ ਇੱਛਾ ਜ਼ਾਹਿਰ ਕੀਤੀ ਸੀ।


Karan Kumar

Content Editor

Related News