ਹੁਣ ਰੈਨਸਮਵੇਅਰ ਕਰ ਰਿਹੈ ਐਂਡਰਾਇਡ ਫੋਨ ''ਤੇ ਹਮਲਾ, ਇਸ ਤਰ੍ਹਾਂ ਕਰੋ ਬਚਾਅ

Thursday, Jun 15, 2017 - 07:02 PM (IST)

ਹੁਣ ਰੈਨਸਮਵੇਅਰ ਕਰ ਰਿਹੈ ਐਂਡਰਾਇਡ ਫੋਨ ''ਤੇ ਹਮਲਾ, ਇਸ ਤਰ੍ਹਾਂ ਕਰੋ ਬਚਾਅ

ਜਲੰਧਰ- ਚੀਨ ਦੇ ਹੈਕਰਜ਼ ਨੇ WannaCry ਵਾਇਰਸ ਦਾ ਡੁਪਲੀਕੇਟ ਐਂਡਰਾਇਡ ਰੈਨਸਮਵੇਅਰ ਬਣਾਇਆ ਹੈ। ਇਸ ਵਿਚ WannaCry ਦੀ ਹੀ ਤਰ੍ਹਾਂ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਯੂਜ਼ਰਜ਼ ਤੋਂ ਫਿਰੌਤੀ ਮਤਲਬ ਕਿ ਰੈਨਸਮ ਲੈਣ ਲਈ ਟ੍ਰਿਕ ਇਸਤੇਮਾਲ ਕਰਦਾ ਹੈ। ਜਾਣਕਾਰੀ ਮੁਤਾਬਕ ਡੁਪਲੀਕੇਟ ਰੈਨਸਮਵੇਅਰ ਦਾ ਨਾਂ WannaLocker ਰੱਖਿਆ ਗਿਆ ਹੈ। ਹੈਕਰਜ਼ ਇਸ ਵਾਇਰਸ ਨੂੰ ਚਾਈਨੀਜ਼ ਗੇਮਿੰਗ ਫੋਰਮ ਰਾਹੀਂ ਫੈਲਾ ਰਹੇ ਹਨ। ਇਨ੍ਹਾਂ 'ਚ ਰੈਨਸਮਵੇਅਰ ਨੂੰ ਕਿੰਗ ਆਫ ਗਲੋਰੀ ਦਿਖਾਇਆ ਗਿਆ ਹੈ ਜਿਸ ਨਾਲ ਯੂਜ਼ਰਜ਼ ਇਸ ਨੂੰ ਪਛਾਣ ਨਾ ਸਕਣ। ਇਹ ਗੇਮ ਇਨੀਂ ਦਿਨੀਂ ਚੀਨ 'ਚ ਕਾਫੀ ਲੋਕਪ੍ਰਿਅ ਹੈ। 

ਕਿਵੇਂ ਕਰਦਾ ਹੈ ਕੰਮ
ਇਹ ਸਭ ਤੋਂ ਪਹਿਲਾਂ ਆਪਣੇ ਆਈਕਨ ਨੂੰ ਲੁਕਾਉਣ ਦਾ ਕੰਮ ਕਰਦਾ ਹੈ। ਇਸ ਤੋਂ ਬਾਅਦ anime ਈਮੇਜ ਨਾਲ ਮੇਨ ਵਾਲਪੇਪਰ ਨੂੰ ਬਦਲਦਾ ਹੈ। ਇਸ ਤੋਂ ਬਾਅਦ ਇਹ ਸਮਾਰਟਫੋਨ ਦੀ ਐਕਸਟਰਨਲ ਸਟੋਰੇਜ 'ਚ ਐਨਕ੍ਰਿਪਟਿਡ ਫਾਈਲਾਂ ਨੂੰ ਸਟੋਰ ਕਰਨ ਦਾ ਕੰਮ ਸ਼ੁਰੂ ਕਰਦਾ ਹੈ। ਇਸ ਤੋਂ ਬਾਅਦ WannaCry ਦੀ ਹੀ ਤਰ੍ਹਾਂ ਇਹ ਯੂਜ਼ਰ ਦੇ ਕੋਲ ਇਕ ਰੈਨਸਮ ਮੈਸੇਜ ਭੇਜਦਾ ਹੈ ਅਤੇ ਯੂਜ਼ਰਜ਼ ਤੋਂ 40 ਚੀਨੀ ਯੁਆਨ (ਕਰੀਬ 378 ਰੁਪਏ) ਦੀ ਮੰਗ ਕਰਦਾ ਹੈ। ਯੂਜ਼ਰਜ਼ ਨੂੰ ਇਹ ਪੈਸਾ QQ, Alipay ਜਾਂ We3hat ਰਾਹੀਂ ਪੇ ਕਰਨੇ ਪੈਂਦੇ ਹਨ। 
ਉਥੇ ਹੀ ਕੁਝ ਰਿਪੋਰਟਾਂ ਅਜਿਹੀਆਂ ਵੀ ਆਈਆਂ ਹਨ ਜਿਨ੍ਹਾਂ 'ਚ ਇਹ ਕਿਹਾ ਗਿਆ ਹੈ ਕਿ ਅਸਲੀ WannaCry ਹੈਕਰਜ਼ ਵੀ ਚੀਨ ਤੋਂ ਹੀ ਹੋ ਸਕਦੇ ਹਨ। ਹਾਲਾਂਕਿ, ਇਸ ਦੀਆਂ ਜ਼ਿਆਦਾ ਸੰਭਾਵਨਾਵਾਂ ਨਹੀਂ ਹਨ ਕਿਉਂਕਿ ਚੀਨ ਦਾ ਰੈਨਸਮਵੇਅਰ ਨਿਰਮਾਤਾ ਨਾਲ ਫਿਲਹਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ। 

ਫੋਨ 'ਚ ਆਉਣ ਵਾਲਾ ਰੈਨਸਮਵੇਅਰ ਘੱਟ ਖਤਰਨਾਕ
ਡੁਪਲੀਕੇਟ ਰੈਨਸਮਵੇਅਰ 'ਚ ਮੰਗੀ ਜਾਣ ਵਾਲੀ ਫਿਰੌਤੀ ਦਾ ਤਰੀਕਾ ਗੈਰਪੇਸ਼ੇਵਰ ਕਿਹਾ ਜਾ ਸਕਦਾ ਹੈ ਪਰ ਰੈਨਸਮ ਲਈ ਐਨਕ੍ਰਿਪਸ਼ਨ ਦਾ ਇਸਤੇਮਾਲ ਕਰਨਾ ਇਕ ਮਜਬੂਤ ਕਦਮ ਕਿਹਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਦੂਜੇ ਐਂਡਰਾਇਡ ਰੈਨਸਮਵੇਅਰ ਸਿਰਫ ਡਿਵਾਈਸ ਦੀ ਸਕਰੀਨ ਨੂੰ ਲਾਕ ਕਰਦੇ ਹਨ ਪਰ ਅਸਲੀ ਰੈਨਸਮਵੇਅਰ ਫਾਈਲਾਂ ਨੂੰ ਪੂਰੀ ਤਰ੍ਹਾਂ ਐਨਕ੍ਰਿਪਟ ਕਰ ਦਿੰਦਾ ਹੈ। ਡੁਪਲੀਕੇਟ ਰੈਨਸਮਵੇਅਰ ਸਿਰਫ 10 ਕੇ.ਬੀ. ਤੱਕ ਦੀਆਂ ਫਾਈਲਾਂ ਨੂੰ ਐਨਕ੍ਰਿਪਟ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਸਿਰਫ ਫੋਨ ਦੀ ਐਕਸਟਰਨਲ ਸਟੋਰੇਜ 'ਚ ਸੇਵ ਫਾਈਲਾਂ ਨੂੰ ਹੀ ਐਨਕ੍ਰਿਪਟ ਕਰ ਸਕਦਾਹੈ। ਅਜਿਹੇ 'ਚ ਫੋਨ ਦੀ ਇੰਟਰਨਲ ਸਟੋਰੇਜ ਦੀਆਂ ਫਾਈਲਾਂ ਅਤੇ ਐਪਸ ਸੁਰੱਖਿਅਤ ਰਹਿੰਦੀਆਂ ਹਨ। 

ਇਸ ਤਰ੍ਹਾਂ ਕਰੋ ਬਚਾਅ
1. ਕਿੰਗ ਆਫਰ ਗਲੋਰੀ ਗੇਮਜ਼ ਨੂੰ ਆਪਣੇ ਸਮਾਰਟਫੋਨ 'ਚ ਡਾਊਨਲੋਡ ਨਾ ਕਰੋ।

2. ਆਪਣੀਆਂ ਸਾਰੀਆਂ ਨਿਜੀ ਅਤੇ ਜ਼ਰੂਰੀ ਫਾਈਲਾਂ ਨੂੰ ਫੋਨ ਦੀ ਇੰਟਰਨਲ ਮੈਮਰੀ 'ਚ ਸੇਵ ਕਰੋ। 

3. ਜੇਕਰ ਇਹ ਗੇਮ ਤੁਸੀਂ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਤੁਰੰਤ ਡਿਲੀਟ ਕਰੋ।


Related News