ਭਾਰਤ ''ਚ ਲਾਂਚ ਹੋਏ ਕੂਲਪੈਡ ਨੋਟ 3S ਅਤੇ MG3 ਸਮਾਰਟਫੋਨ
Wednesday, Nov 30, 2016 - 03:54 PM (IST)

ਜਲੰਧਰ— ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਭਾਰਤ ''ਚ ਆਪਣੇ ਦੋ ਨਵੇਂ ਸਮਾਰਟਫੋਨ MG3 ਅਤੇ ਨੋਟ 3S ਸਮਾਰਟਫੋਨ 9,999 ਰੁਪਏ ''ਚ ਮਿਲੇਗਾ। ਇਹ ਸਮਾਰਟਫੋਨ ਐੱਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਮਿਲਣਗੇ।
ਕੂਲਪੈਡ MG3-
ਕੂਲਪੈਡ MG3 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5.5 ਇੰਚ ਦਾ ਐੱਚ. ਡੀ. (1280x720 ਪਿਕਸਲ) ਆਈ. ਪੀ. ਐੱਸ. ਡਿਸਪਲੇ, 1.25 ਗੀਗਾਹਟਰਜ਼ ਕਵਾਰਡ-ਕੋਰ ਐੱਮ. ਟੀ. 6737 ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਮਲਟੀਟਾਸਕਿੰਗ ਲਈ ਮੌਜੂਦ ਹੈ 2GBਰੈਮ ਅਤੇ 16GB ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਜ਼ਰੂਰਤ ਪੈਣ ''ਤੇ 64GB ਤੱਕ ਦੇ ਮਾਈਕ੍ਰੋ ਐੱਸ. ਡੀ ਕਾਰਡ ਦੇ ਰਾਹੀ ਵਧਾਇਆ ਜਾ ਸਕੇਗਾ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਹੈਂਡਸੈੱਟ ''ਚ ਇਕ/2.2 ਅਪਰਚਰ ਵਾਲੇ 8MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਕੂਲਪੈਡ ਨੋਟ 3S-
ਕੂਲਪੈਡ ਨੋਟ 3S ''ਚ 5.5 ਇੰਚ ਦੀ ਆਈ. ਪੀ. ਐੱਸ. ਐੱਚ. ਡੀ. ਡਿਸਪਲੇ ਵਾਲਾ ਇਹ ਫੋਨ ਸਪੈਸੀਫਿਕੇਸ਼ਨ ਦੇ ਲਿਹਾਜ ਨਾਲ GB3 ਤੋਂ ਜ਼ਿਆਦਾ ਪਾਵਰਫੁੱਲ ਨਜ਼ਰ ਆਉਂਦਾ ਹੈ।
ਇਸ ''ਚ ਕੰਪਨੀ ਨੇ 1.36 ਗੀਗਾਹਟਰਜ਼ ਆਕਟਾ-ਕੋਰ ਐੱਮ. ਐੱਸ. ਐੱਮ. 8929 ਚਿੱਪਸੈੱਟ ਨਾਲ 3GB ਰੈਮ ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ 32GB ਹੈ ਅਤੇ ਯੂਜ਼ਰ 32GB ਤੱਕ ਦਾ ਮਾਈਕ੍ਰੋ ਐੱਸ. ਡੀ. ਦਾ ਵੀ ਇਸਤੇਮਾਲ ਕਰ ਸਕਣਗੇ। ਇਹ ਡਿਊਲ ਸਿਮ ਫੋਨ ਐਂਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਕੂਲ ਯੂਆਈ 8.0 ''ਤੇ ਚੱਲੇਗਾ।
ਕੂਲਪੈਡ ਨੋਟ 3S ''ਚ 13MP ਦਾ ਆਟੋਫੋਕਸ ਰਿਅਰ ਕੈਮਰਾ ਹੈ ਅਤੇ ਸੈਲਫੀ ਦੇ ਦੀਵਾਨਾਂ ਲਈ 5MP ਦਾ ਸੈਸਰ ਦਿੱਤਾ ਗਿਆ ਹੈ। ਫਿੰਗਰਪਿੰਟ ਸੈਂਸਰ ਨਾਲ ਲੈਸ ਇਸ ਫੋਨ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਯੂ. ਐੱਸ. ਬੀ-ਓ. ਟੀ. ਜੀ. ਅਤੇ 4ਜੀ ਓ. ਐੱਲ. ਟੀ. ਈ. ਕਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ।