ਫਿੰਗਰਪ੍ਰਿੰਟ ਸਕੈਨਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ
Friday, May 06, 2016 - 05:08 PM (IST)

ਜਲੰਧਰ— ਚਾਈਨੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਭਾਰਤ ''ਚ ਆਪਣੇ ਨੋਟ 3 ਹੈਂਡਸੈੱਟ ਦਾ ਨਵਾਂ ਵੇਰਿਅੰਟ ਨੋਟ 3ਪਲਸ ਲਾਂਚ ਕੀਤਾ ਹੈ। ਨਵਾਂ ਕੂਲਪੈਡ ਨੋਟ 3 ਪਲਸ ਸਮਾਰਟਫੋਨ 13 ਮਈ ਤੋਂ ਈ-ਕਾਮਰਸ ਸਾਈਟ ਐਮਾਜ਼ਾਨ ''ਤੇ ਉਪਲੱਬਧ ਹੋਵੇਗਾ। ਕੂਲਪੈਡ 3ਪਲਸ ਹੈਂਡਸੈੱਟ ਦੀ ਕੀਮਤ 8,999 ਹੈ । ਕੂਲਪੈਡ ਨੋਟ 3 ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ''ਚ ਇਸੇ ਕੀਮਤ ''ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2016 ''ਚ ਹੈਂਡਸੈੱਟ ਦਾ ਲਾਈਟ ਵੇਰਿਅੰਟ ਪੇਸ਼ ਕੀਤਾ ਗਿਆ।
ਸਪੈਸੀਫਿਕੇਸ਼ਨ
ਕੂਲਪੈਡ ਨੋਟ 3 ਪਲਸ ''ਚ 5.5 ਇੰਚ ਦੀ ਫੁੱਲ-ਐੱਚ. ਡੀ (1080X1920 ਪਿਕਸਲ) ਆਈ. ਪੀ.ਐੱਸ ਡਿਸਪਲੇ ਅਤੇ 1.3 ਗੀਗਾਹਰਟਜ਼ ਆਕਟਾ-ਕੋਰ ਐੱਮ. ਟੀ6753 ਮੀਡੀਆਟੈੱਕ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਆਰ. ਐੱਮ ਮਾਲੀ ਟੀ-720 ਇੰਟੀਗ੍ਰੇਟਡ ਹੈ। ਇਸ ਕੂਲਪੈਡ 3 ਪਲਸ ਮਲਟੀਟਾਸਕਿੰਗ ਲਈ 3 ਜੀ.ਬੀ ਰੈਮ ਉਪਲੱਬਧ ਹੈ ਅਤੇ ਡਾਟਾ ਸਟੋਰੇਜ਼ ਲਈ ਇਨ-ਬਿਲਟ ਸਟੋਰੇਜ 16 ਜੀ.ਬੀ ਹੈ ਅਤੇ ਯੂਜ਼ਰ 64 ਜੀ.ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਸਕਦੇ ਹਨ।
ਇਸ ਹੈਂਡਸੈੱਟ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਸੈਲਫੀ ਸੌਕੀਨਾਂ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਨੋਟ 3 ਪਲਸ ਵੀ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। 4ਜੀ ਤੋਂ ਇਲਾਵਾ ਜੀ. ਪੀ. ਆਰ. ਐੱਸ/ ਐੱਜ਼, ਬਲੂਟੁੱਥ 4.0, ਏ-ਜੀ. ਪੀ. ਐੱਸ, ਐੱਫ. ਐੱਮ ਰੇਡੀਓ ਅਤੇ ਹੋਰ ਆਮ ਕੁਨੈੱਕਟੀਵਿਟੀ ਫੀਚਰ ਇਸ ਹੈਂਡਸੇਟ ਦਾ ਹਿੱਸਾ ਹਨ। ਹੈਂਡਸੈੱਟ ''ਚ 3000 mAh ਦੀ ਬੈਟਰੀ ਮੌਜੂਦ ਹੈ, ਜਿਸ ਦੇ ਬਾਰੇ ''ਚ 400 ਘੰਟੇ ਦਾ ਸਟੈਂਡ-ਬਾਏ ਟਾਈਮ ਅਤੇ 15 ਘੰਟੇ ਤੱਕ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ ।ਨਵੇਂ ਵੇਰਿਅੰਟ ਦਾ ਭਾਰ 168 ਗ੍ਰਾਮ ਹੈ ।ਇਹ ਹੈਂਡਸੈੱਟ ਵਾਈਟ ਅਤੇ ਗੋਲਡ ਕਲਰ ਵੇਰਿਅੰਟ ''ਚ ਉਪਲੱਬਧ ਹੋਵੇਗਾ।