ਕੂਲਪੈਡ ਨੇ ਭਾਰਤ ''ਚ ਲਾਂਚ ਕੀਤੇ ਬਜਟ ਸੈਗਮੈਂਟ ਤਿੰਨ ਸਮਾਰਟਫੋਨ

Thursday, Dec 20, 2018 - 04:14 PM (IST)

ਕੂਲਪੈਡ ਨੇ ਭਾਰਤ ''ਚ ਲਾਂਚ ਕੀਤੇ ਬਜਟ ਸੈਗਮੈਂਟ ਤਿੰਨ ਸਮਾਰਟਫੋਨ

ਗੈਜੇਟ ਡੈਸਕ- ਕੂਲਪੈਡ ਇੰਡੀਆ ਨੇ ਭਾਰਤ 'ਚ ਆਪਣੇ ਤਿੰਨ ਨਵੇਂ ਬਜਟ ਸਮਾਰਟਫੋਨਜ਼ ਮੈਗਾ 5, ਮੈਗਾ 5M ਤੇ ਮੈਗਾ 5C ਨੂੰ ਪੇਸ਼ ਕਰ ਦਿੱਤਾ ਹੈ। ਕੂਲਪੈਡ ਮੈਗਾ 5 ਸਮਾਰਟਫੋਨ ਬਲੂ, ਗੋਲਡ ਤੇ ਡਾਰਕ ਗ੍ਰੇ ਕਲਰ ਆਪਸ਼ਨ ਦੇ ਨਾਲ ਆਉਂਦਾ ਹੈ ਤੇ ਇਸ ਦੀ ਕੀਮਤ 6,999 ਰੁਪਏ ਹੈ। ਕੂਲਪੈਡ ਮੈਗਾ 5C ਦੀ ਕੀਮਤ 4499 ਰੁਪਏ ਹੈ ਜਦ ਕਿ ਮੈਗਾ 5M ਦੀ ਕੀਮਤ 3,999 ਰੁਪਏ ਹੈ। ਇਹ ਸਮਾਰਟਫੋਨਜ਼ ਆਫਲਾਈਨ ਸਟੋਰਸ ਦੇ ਰਾਹੀਂ ਦੇਸ਼ ਭਰ 'ਚ ਵਿਕਰੀ ਲਈ ਉਪਲੱਬਧ ਹੋਣਗੇ।

ਕੂਲਪੈਡ ਮੈਗਾ 5

ਸਮਾਰਟਫੋਨ 'ਚ 5.7-ਇੰਚ ਫੁੱਲ HD ਵਿਜ਼ਨ ਡਿਸਪਲੇਅ ਹੈ, ਜਿਸ ਦਾ ਸਕ੍ਰੀਨ ਰੇਸ਼ਿਓ 18:9 ਹੈ। ਇਸ ਸਮਾਰਟਫੋਨ 'ਚ 13MP+0.3MP ਦਾ ਡਿਊਲ ਰੀਅਰ ਕੈਮਰਾ ਹੈ ਤੇ ਸੈਲਫੀ ਲਈ 5-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 3000mAh ਦੀ ਬੈਟਰੀ ਹੈ। ਇਸ ਡਿਵਾਈਸ 'ਚ 3GB ਰੈਮ ਤੇ 32GB ਇੰਟਰਨਲ ਸਟੋਰੇਜ ਮਿਲੇਗੀ। ਇਹ ਸਮਾਰਟਫੋਨ 1.5GHz ਕਵਾਡ-ਕੋਰ ਮੀਡੀਆਟੈੱਕ  MT6739 64-bit ਪ੍ਰੋਸੈਸਰ 'ਤੇ ਚੱਲਦਾ ਹੈ। ਕੂਲਪੈਡ ਮੈਗਾ 5 'ਚ ਚਿਹਰੇ ਨਾਲ ਡਿਵਾਈਸ ਅਨਲਾਕ ਕਰਨ ਲਈ ਫੇਸ ਅਨਲਾਕ ਦੀ ਸਹੂਲਤ ਹੈ ਤੇ ਫਿੰਗਰਪ੍ਰਿੰਟ ਸਕੈਨਰ ਦੀ ਵੀ ਸਹੂਲਤ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਸਮਾਰਟਫੋਨ 'ਚ ਡਿਊਲ ਸਿਮ ਤੇ ਇਕ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ ਵੀ ਹੈ।PunjabKesari

ਕੂਲਪੈਡ ਮੈਗਾ 5M
ਕੂਲਪੈਡ ਮੇਗਾ 5M 'ਚ 5-ਇੰਚ ਦੀ ਫੁੱਲ HD ਡਿਸਪਲੇਅ ਹੈ। ਇਸ ਸਮਾਰਟਫੋਨ 'ਚ ਸਿਰਫ 5 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਸਮਾਰਟਫੋਨ 1. 2GHz ਕਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਕੰਪਨੀ ਨੇ ਇਸ ਡਿਵਾਈਸ 'ਚ 1GB ਰੈਮ ਤੇ 16GB ਇੰਟਰਨਲ ਸਟੋਰੇਜ ਦਿੱਤੀ ਹੈ। ਇਸ ਡਿਵਾਇਸ 'ਚ 2000mAh ਦੀ ਬੈਟਰੀ ਹੈ। ਕੂਲਪੈਡ ਮੈਗਾ 5M 'ਚ ਵੀ ਤੁਤੁਹਾਨੂੰ ਡੈਡੀਕੇਟਿਡ ਡਿਊਲ ਸਿਮ ਸਲਾਟ ਮਿਲੇਗਾ।PunjabKesari ਕੂਲਪੈਡ ਮੈਗਾ 5C
ਕੂਲਪੈਡ ਮੈਗਾ 5C 'ਚ 5.45-ਇੰਚ ਦਾ ਫੁੱਲ ਨਿਜ਼ਨ ਡਿਸਪਲੇਅ ਹੈ ਜਿਸ ਦੀ ਸਕ੍ਰੀਨ ਅਸਪੈਕਟ ਰੇਸ਼ਿਓ 18:9 ਹੈ। ਇਹ ਸਮਾਰਟਫੋਨ 1.3GHz ਕੁਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ ਵੀ ਕੰਪਨੀ ਨੇ ਸਿਰਫ 5 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਇਸ 'ਚ ਵੀ ਕੰਪਨੀ ਨੇ 1GB ਰੈਮ ਤੇ 16GB ਇੰਟਰਨਲ ਸਟੋਰੇਜ ਦਿੱਤੀ ਹੈ। ਇਸ ਸਮਾਰਟਫੋਨ 'ਚ 2500mah ਦੀ ਬੈਟਰੀ ਹੈ ਤੇ ਇਸ 'ਚ ਸਿਮ ਤੇ ਮਾਈਕ੍ਰੋ ਐੱਸ. ਡੀ ਕਾਰਡ ਲਈ ਟ੍ਰਿਪਲ ਸਲਾਟ ਦਿੱਤਾ ਗਿਆ ਹੈ।PunjabKesari


Related News