ਕੂਲਪੈਡ ਨੇ ਕੀਤੀ ਵਾਪਸੀ, ਲਾਂਚ ਕੀਤਾ ਇਹ ਸਸਤਾ ਸਮਾਰਟਫੋਨ

Wednesday, Jun 15, 2022 - 01:36 PM (IST)

ਕੂਲਪੈਡ ਨੇ ਕੀਤੀ ਵਾਪਸੀ, ਲਾਂਚ ਕੀਤਾ ਇਹ ਸਸਤਾ ਸਮਾਰਟਫੋਨ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਕੂਲਪੈਡ ਨੇ ਘਰੇਲੂ ਬਾਜ਼ਾਰ ’ਚ ਆਪਣੇ ਨਵੇਂ 5ਜੀ ਫੋਨ Coolpad Cool 20s 5G ਨੂੰ ਲਾਂਚ ਕੀਤਾ ਹੈ। Coolpad Cool 20s 5G ਇਕ ਕਿਫਾਇਤੀ 5ਜੀ ਫੋਨ ਹੈ ਜਿਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 4500mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ।

Coolpad Cool 20s 5G ਦੀ ਕੀਮਤ
Coolpad Cool 20s 5G ਲਈ ਚੀਨ ’ਚ ਪ੍ਰੀ-ਆਰਡਰ ਸ਼ੁਰੂ ਹੋ ਗਿਆ ਹੈ। ਫੋਨ ਦੀ ਸ਼ੁਰੂਆਤੀ ਕੀਮਤ 999 ਯੁਆਨ (ਕਰੀਬ 11,500 ਰੁਪਏ) ਹੈ। ਇਸਦੀ ਪਹਿਲੀ ਸੇਲ 17 ਜੂਨ ਨੂੰ ਹੋਵੇਗੀ। ਫੋਨ ਨੂੰ 8 ਜੀ.ਬੀ. ਤਕ ਰੈਮ ਨਾਲ ਖਰੀਦਿਆ ਜਾ ਸਕੇਗਾ। ਇਸਦੀ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ।

Coolpad Cool 20s 5G ਦੇ ਫੀਚਰਜ਼
Coolpad Cool 20s 5G ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ’ਚ ਗ੍ਰਾਫਿਕਸ ਲਈ Mali G57 GPU ਹੈ ਅਤੇ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਐਂਡਰਾਇਡ 11 ਆਧਾਰਿਤ CoolOS 20 ਦਿੱਤਾ ਗਿਆ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਕੂਲਪੈਡ ਨੇ ਆਪਣੇ ਇਸ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ।

ਫੋਨ ’ਚ 4500mAh ਦੀ ਬੈਟਰੀ ਹੈ ਜਿਸਦੇ ਨਾਲ 18W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਸਦਾ ਭਾਰ 180 ਗ੍ਰਾਮ ਹੈ। ਫੋਨ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ V5.1, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਦੇ ਨਾਲ ਡਿਊਲ ਸਟੀਰੀਓ ਸਪੀਕਰ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।


author

Rakesh

Content Editor

Related News