3 ਤੋਂ ਵੀ ਜ਼ਿਆਦਾ ਲੈਪਟਾਪ ਨਾਲ ਕੁਨੈਕਟ ਹੁੰਦੇ ਹਨ ਇਹ ਵਾਇਰਲੈੱਸ ਮਾਊਸ

Monday, Jul 02, 2018 - 12:21 AM (IST)

3 ਤੋਂ ਵੀ ਜ਼ਿਆਦਾ ਲੈਪਟਾਪ ਨਾਲ ਕੁਨੈਕਟ ਹੁੰਦੇ ਹਨ ਇਹ ਵਾਇਰਲੈੱਸ ਮਾਊਸ

ਜਲੰਧਰ—ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਨੇ ਹਾਲ ਹੀ 'ਚ Mi Wireless Mouse ਯੂਥ ਐਡੀਸ਼ਨ ਨੂੰ ਲਾਂਚ ਕੀਤਾ ਸੀ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ 4 ਵਾਇਰਲੈੱਸ ਮਾਊਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ 10 ਮੀਟਰ ਤੱਕ ਦੀ ਦੂਰੀ ਤੋਂ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਮਾਊਸ ਇਕ ਵਾਰ 'ਚ ਕਈ ਡਿਵਾਈਸ ਨਾਲ ਕੰਟਰੋਲ ਹੋ ਸਕਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਮਾਊਸ ਦੇ ਫੀਚਰਸ ਅਤੇ ਨਾਂ ਬਾਰੇ ਦੱਸਾਂਗੇ।

Logitech MX Master 2S
ਲਾਜੀਟੈੱਕ ਦੇ ਇਸ ਵਾਇਰਲੈੱਸ ਮਾਊਸ ਦਾ ਸੈਂਸਰ ਕਾਫੀ ਵਧੀਆ ਹੈ। ਤੁਸੀਂ ਇਸ ਨੂੰ ਕਿਸੇ ਵੀ ਦਿਸ਼ਾਂ ਤੋਂ ਇਸਤੇਮਾਲ ਕਰਕੇ ਆਪਣੇ ਕੰਪਿਊਟਰ ਨੂੰ ਕਮਾਂਡ ਦੇ ਸਕਦੇ ਹੋ। ਮਾਊਸ ਨੂੰ ਤੁਸੀਂ ਇਕ ਵਾਰ ਤਿੰਨ ਡਿਵਾਈਸ ਨਾਲ ਕੁਨੈਕਟ ਕਰ ਸਕਦੇ ਹੋ। ਮਾਊਸ 'ਚ ਬੈਟਰੀ ਦਾ ਘੱਟ ਇਸਤੇਮਾਲ ਹੁੰਦਾ ਹੈ। ਇਸ ਲਈ ਇਕ ਵਾਰ ਬੈਟਰੀ ਲਗਾਉਣ ਨਾਲ ਇਹ 40 ਤੋਂ 70 ਦਿਨਾਂ ਤੱਕ ਦਾ ਕੰਮ ਕਰਦਾ ਹੈ।

PunjabKesari
VicTsing PC140A
ਇਹ ਇਕ ਪੋਰਟੇਬਲ ਮਾਊਸ ਹੈ ਜੋ ਛੋਟੇ ਯੂ.ਐੱਸ.ਬੀ. ਰਿਸੀਵਰ ਨਾਲ ਆਉਂਦਾ ਹੈ। ਡਿਵਾਈਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਕਿਸੇ ਵੀ ਡਰਾਈਵ ਦੀ ਜ਼ਰੂਰਤ ਨਹੀਂ ਪੈਂਦੀ ਹੈ। ਤੁਸੀਂ ਇਸ ਨੂੰ ਸਿੱਧੇ ਲੈਪਟਾਪ ਜਾਂ ਪੀ.ਸੀ. ਨਾਲ ਕੁਨੈਕਟ ਕਰਕੇ ਇਸਤੇਮਾਲ ਕਰ ਸਕਦੇ ਹੋ। ਮਾਊਸ 800, 1200,1600 ਡੀ.ਪੀ.ਆਈ. ਵਿਕਲਪ ਨਾਲ ਆਉਂਦੇ ਹਨ। ਮਾਊਸ ਨਾਲ ਤੁਸੀਂ 10 ਮੀਟਰ ਦੂਰ ਸਿਸਮਟ ਨੂੰ ਕਮਾਂਡ ਦੇ ਸਕਦੇ ਹੋ। ਮਾਊਸ 'ਚ ਲਗੀ ਬੈਟਰੀ 12 ਮਹੀਨਿਆਂ ਤਕ ਕੰਮ ਕਰ ਸਕਦੀ ਹੈ। ਮਾਊਸ ਨੂੰ ਇਸ ਤਰ੍ਹਾਂ ਨਾਲ ਡਿਜਾਈਨ ਕੀਤਾ ਗਿਆ ਹੈ ਕਿ ਤੁਸੀਂ ਇਸ ਨੂੰ ਦੋਵਾਂ ਹੱਥਾਂ ਨਾਲ ਇਸਤੇਮਾਲ ਕਰ ਸਕਦੇ ਹੋ। 

PunjabKesari

Logitech M510
ਮਾਊਸ ਦਾ ਰਿਸੀਵਰ ਕਾਫੀ ਸ਼ਾਨਦਾਰ ਕੰਮ ਕਰਦਾ ਹੈ। ਕੰਪਨੀ ਦੇ ਦਾਅਵੇ ਮੁਤਾਬਕ ਮਾਊਸ 'ਚ ਲਗੀ ਬੈਟਰੀ ਦੋ ਸਾਲ ਤੱਕ ਕੰਮ ਕਰ ਸਕਦੀ ਹੈ। ਮਾਊਸ ਦੀ ਸਭ ਤੋਂ ਵੱਡੀ ਖਾਸੀਅਤਾਂ ਚੋਂ ਇਕ ਇਸ ਦਾ ਕਿਸੇ ਵੀ ਜਗ੍ਹਾ 'ਤੇ ਆਸਾਨੀ ਨਾਲ ਕੰਮ ਕਰਨਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੀ ਯਾਤਰਾ ਦੌਰਾਨ ਮਾਊਸ ਲੈ ਜਾਣਾ ਭੁੱਲ ਜਾਓ ਤਾਂ ਤੁਸੀਂ ਬਿਨ੍ਹਾਂ ਮਾਊਸ ਪੈਡ ਦੇ ਵੀ ਇਸ ਨੂੰ ਇਸਤੇਮਾਲ ਕਰ ਸਕਦੇ ਹੋ। ਯੂ.ਐੱਸ. ਬੀ. ਰਿਸੀਵਰ ਦੀ ਮਦਦ ਨਾਲ ਤੁਸੀਂ ਇਕ ਵਾਰ 'ਚ 6 ਡਿਵਾਈਸ ਨਾਲ ਮਾਊਸ ਨੂੰ ਕੁਨੈਕਟ ਕਰ ਸਕਦੇ ਹੋ।

PunjabKesari

Razer Lancehead
ਗੇਮਰਸ ਲਈ ਇਹ ਇਕ ਬਿਹਤਰੀਨ ਮਾਊਸ ਹੈ। ਵਾਇਰਲੈੱਸ ਫੀਚਰਸ ਨਾਲ ਮਾਊਸ 'ਚ ਕੰਮ ਦੌਰਾਨ ਚਾਰਜ ਹੋਣ ਦਾ ਵੀ ਫੀਚਰ ਦਿੱਤਾ ਗਿਆ ਹੈ। ਜੇਕਰ ਤੁਸੀਂ ਮਾਊਸ ਦਾ ਜ਼ਿਆਦਾ ਦੇਰ ਤੱਕ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਲਈ ਇਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ।

PunjabKesari


Related News