ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਬਲੂਟੁੱਥ ਕਾਲਿੰਗ ਵਾਲੀ ਸਮਾਰਟਵਾਚ, ਜਾਣੋ ਕੀਮਤ

Wednesday, Jan 18, 2023 - 05:41 PM (IST)

ਗੈਜੇਟ ਡੈਸਕ– ਘਰੇਲੂ ਕੰਪਨੀ Compaq ਨੇ ਸਮਾਰਟਵਾਚ ਬਾਜ਼ਾਰ ’ਚ ਐਂਟਰੀ ਕਰ ਲਈ ਹੈ। ਕੰਪਨੀ ਲੰਬੇ ਸਮੇਂ ਤੋਂ ਸਮਾਰਟ ਟੀਵੀ ਪੇਸ਼ ਕਰ ਰਹੀ ਹੈ। Compaq QWatch ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋ ਗਈ ਹੈ। ਕੰਪਨੀ ਨੇ Compaq QWatch ਦੀ ਤਿੰਨ ਸੀਰੀਜ਼ ਪੇਸ਼ ਕੀਤੀ ਹੈ ਜਿਨ੍ਹਾਂ ’ਚ  X-Breed, Dimension ਅਤੇ Balance ਸ਼ਾਮਲ ਹਨ। ਇਨ੍ਹਾਂ ’ਚੋਂ Compaq QWatch X-Breed ਸੀਰੀਜ਼ ਪ੍ਰੀਮੀਅਮ ਵਾਚ ਹੈ, ਜਦਕਿ Dimension ਸੀਰੀਜ਼ ਨੂੰ ਨੌਜਵਾਨਾਂ ਲਈ ਪੇਸ਼ ਕੀਤਾ ਗਿਆ ਹੈ ਅਤੇ Balance ਸੀਰੀਜ਼ ਸਾਰਿਆਂ ਲਈ ਹੈ। 

Compaq QWatches ਸੀਰੀਜ਼ ਦੀਆਂ ਇਨ੍ਹਾਂ ਵਾਚਿਸ ਦੇ ਨਾਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। Compaq QWatchesਸੀਰੀਜ਼ ਦੀ ਵਾਚ ਦੀ ਡਿਸਪਲੇਅ ਨੂੰ ਲੈ ਕੇ ਬਿਹਤਰ ਕਲਰ, ਹਾਈ ਬ੍ਰਾਈਟਨੈੱਸ ਦਾ ਦਾਅਵਾ ਕੀਤਾ ਗਿਆ ਹੈ। ਡਿਸਪਲੇਅ ਦਾ ਸਟਾਈਲ ਕਰਵਡ ਹੈ। Compaq QWatches ’ਚ ਬਲੂਟੁੱਥ ਕਾਲਿੰਗ, ਮੈਟਲ ਬਾਡੀ 100+ ਵਾਚ ਫੇਸਿਜ਼, ਵਾਇਰਲੈੱਸ ਚਾਰਜਿੰਗ, ਵੌਇਸ ਅਸਿਸਟੈਂਟ ਅਤੇ ਇੰਸਟੈਂਟ ਮੈਸੇਜਿੰਗ ਨੋਟੀਫਿਕੇਸ਼ਨ ਵਰਗੇ ਫੀਚਰਜ਼ ਹਨ। 

ਵਾਚ ਨਾਲ ਤੁਸੀਂ ਫੋਨ ’ਚ ਪਲੇਅ ਹੋ ਰਹੇ ਮੀਡੀਆ ਨੂੰ ਵੀ ਕੰਟਰੋਲ ਕਰ ਸਕਦੇ ਹੋ। ਸਾਰੀਆਂ ਘੜੀਆਂ ਦੇ ਨਾਲ ਕੰਪਨੀ ਨੇ ਫਰਮਵੇਅਰ ਅਪਡੇਟ ਦਾ ਦਾਅਵਾ ਕੀਤਾ ਹੈ। Compaq QWatches 9H ਹਾਰਡ ਗਲਾਸ ਦੇ ਨਾਲ ਆਉਂਦੀ ਹੈ ਜਿਸ ਨੂੰ ਲੈ ਕੇ ਸਕ੍ਰੈਚਪਰੂਫ ਦਾ ਦਾਅਵਾ ਹੈ। ਵਾਚ ਦੇ ਨਾਲ ਬਲੱਡ ਆਕਸੀਜਨ ਟ੍ਰੈਕਰ, ਹਾਰਟ ਰੇਟ ਮਾਨੀਟਰਿੰਗ, ਸਲੀਪ ਮਾਨੀਟਰਿੰਗ ਅਤੇ 120+ ਸਪੋਰਟਸ ਮੋਡ ਹਨ। 

Compaq QWatches ਦੀ ਕੀਮਤ ਅਤੇ ਉਪਲੱਬਧਤਾ

Compaq QWatches ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਰਾਹੀਂ ਵੇਚਿਆ ਜਾ ਰਿਹਾ ਹੈ। ਇਸ ਸਮਾਰਟਵਾਚ ਸੀਰੀਜ਼ ਦੀ ਕੀਮਤ ਐਮਾਜ਼ੋਨ ’ਤੇ 2,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਕੰਪਨੀ ਇਸ ਸਮਾਰਟਵਾਚ ਸੀਰੀਜ਼ ’ਤੇ ਬੈਂਕ ਡਿਸਕਾਊਂਟ ਵੀ ਦੇ ਰਹੀ ਹੈ। 


Rakesh

Content Editor

Related News