ਡਿਊਲ ਕੈਮਰੇ ਅਤੇ ਐਂਡਰਾਇਡ ਓਰੀਓ ਨਾਲ ਲਾਂਚ ਹੋਇਆ Comio X1 ਸਮਾਰਟਫੋਨ
Tuesday, May 22, 2018 - 03:37 PM (IST)

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਕਾਮਿਓ (Comio) ਨੇ ਇਕ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ ਜੋ ਕਿ ਕੋਮੀਓ ਐਕਸ1 (Comio X1) ਨਾਂ ਨਾਲ ਆਉਂਦਾ ਹੈ। ਇਹ ਸਮਾਰਟਫੋਨ ਰਾਇਲ ਬਲੂ ਅਤੇ ਸਨਰਾਈਜ਼ ਗੋਲਡ ਦੋ ਕਲਰ ਵੇਰੀਐਂਟ 'ਚ ਪੇਸ਼ ਹੋਵੇਗਾ।
ਕੀਮਤ ਅਤੇ ਉਪਲੱਬਧਤਾ-
ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ। ਇਹ ਸਮਾਰਟਫੋਨ ਭਾਰਤ ਦੇ ਰਿਟੇਲ ਸਟੋਰਾਂ ਤੋਂ ਇਲਾਵਾ ਅਮੇਜ਼ਨ, ਫਲਿੱਪਕਾਰਟ, ਪੇ. ਟੀ. ਐੱਮ. ਸਨੈਪਡੀਲ ਅਤੇ ਸ਼ਾਪਕਲੂਸ ਵਰਗੇ ਆਨਲਾਈਨ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਫੀਚਰਸ-
ਕਾਮਿਓ X1 ਸਮਾਰਟਫੋਨ 'ਚ 6 ਇੰਚ ਫੁੱਲ ਐੱਫ. ਐੱਚ. ਡੀ. ਪਲੱਸ ਡਿਸਪਲੇਅ ਨਾਲ 2.5ਡੀ ਕਵਰਡ ਗਲਾਸ ਡਿਸਪਲੇਅ ਦਿੱਤਾ ਗਿਆ ਹੈ। ਸਮਾਰਟਫੋਨ 4ਜੀ ਵੀ. ਓ. ਐੱਲ. ਟੀ. ਈ (VOLTE) ਡਿਊਲ ਸਿਮ ਦੇ ਨਾਲ 1.45Ghz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 2,900 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਕੈਮਰੇ ਲਈ ਸਮਾਰਟਫੋਨ 'ਚ ਫਰੰਟ 'ਤੇ 8 ਮੈਗਾਪਿਕਸਲ ਕੈਮਰੇ ਨਾਲ ਐੱਲ. ਈ. ਡੀ. ਫਲੈਸ਼ ਵੀ ਮੌਜੂਦ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 13 ਐੱਮ. ਪੀ +5 ਐੱਮ ਪੀ ਆਟੋਫੋਕਸ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ।
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਐਂਡਰਾਇਡ ਓਰੀਓ ਨਾਲ ਪਿਕਚਰ ਇਨ ਪਿਕਚਰ (ਮਲਟੀਪਲ ਐਪਸ) ਸਮਾਰਟ ਬੈਟਰੀ , 2X ਫਾਸਟ ਇੰਟਰਫੇਸ, 60 ਤੋਂ ਵੱਧ ਇਮੋਜੀ ਆਦਿ ਫੀਚਰਸ ਸ਼ਾਮਿਲ ਹਨ। ਕੰਪਨੀ ਮੁਤਾਬਕ ਇਹ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਫੀਚਰ ਦਿੱਤਾ ਗਿਆ ਹੈ, ਜਿਸ ਨਾਲ 0.15 ਸੈਕਿੰਡ 'ਚ ਸਮਾਰਟਫੋਨ ਅਨਲਾਕ ਹੋ ਜਾਂਦਾ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਆਫਰ-
ਕਾਮਿਓ ਆਪਣੇ ਇਸ ਸਮਾਰਟਫੋਨ ਦੇ ਨਾਲ ਸ਼ਾਨਦਾਰ ਆਫਰ ਵੀ ਦੇ ਰਹੀਂ ਹੈ, ਜਿਸ 'ਚ ਇਹ ਸਮਾਰਟਫੋਨ ਖਰੀਦਣ 'ਤੇ ਇੱਕ ਸਾਲ/100 ਦਿਨਾਂ ਤੱਕ ਵਾਰੰਟੀ ਦੇ ਨਾਲ 30 ਦਿਨਾਂ ਤੱਕ ਰੀਪਲੇਸਮੈਂਟ ਕਵਰੇਜ ਦੇਵੇਗੀ, ਜਿਸ 'ਚ ਯੂਜ਼ਰਸ ਨੂੰ ਪੁਰਾਣੇ ਡਿਵਾਈਸ ਐਕਸਚੇਂਜ ਕਰਵਾਉਣ ਅਤੇ ਵਨ-ਟਾਇਮ ਸਕਰੀਨ ਬ੍ਰੇਕਜ਼ ਵਾਰੰਟੀ ਵੀ ਮਿਲ ਰਹੀਂ ਹੈ।
ਇਸ ਤੋਂ ਇਲਾਵਾ ਕਾਮਿਓ ਨੇ ਰਿਲਾਇੰਸ ਜਿਓ ਨਾਲ ਪਾਰਟਨਰਸ਼ਿਪ ਕਰਕੇ ਵੀ ਕੈਸ਼ਬੈਕ ਆਫਰ ਦੇਵੇਗੀ, ਜਿਸ ਦੇ ਤਹਿਤ ਯੂਜ਼ਰਸ ਨੂੰ 198/299 ਰੁਪਏ ਦੇ ਰਿਚਾਰਜ 'ਤੇ 44 ਵਾਊਚਰ 50 ਰੁਪਏ ਦੇ ਮਿਲਣਗੇ। ਇਸ ਨਾਲ ਯੂਜ਼ਰਸ ਨੂੰ 2,200 ਰੁਪਏ ਦਾ ਕੈਸ਼ਬੈਕ ਵਾਪਿਸ ਮਿਲੇਗਾ। ਇਹ ਕੈਸ਼ਬੈਕ ਆਫਰ ਮਾਈ ਜਿਓ ਐਪ 'ਚ ''ਮਾਈ ਵਾਊਚਰ'' ਦੇ ਰਾਹੀਂ ਮਿਲੇਗਾ। ਇਸ ਨਾਲ ਸਮਾਰਟਫੋਨ ਦੀ ਕੀਮਤ 7,799 ਰੁਪਏ ਹੋ ਜਾਵੇਗੀ।