ਘਰ ਬੈਠੇ ਆਬਜੈਕਟ 'ਤੇ ਮਨਚਾਹਿਆ ਡਿਜ਼ਾਈਨ ਬਣਾਏਗਾ Cobiio

08/22/2017 11:30:01 AM

ਜਲੰਧਰ : ਦੁਨੀਆ ਭਰ ਵਿਚ ਲੱਕੜੀ ਅਤੇ ਮੈਟਲ 'ਤੇ ਡਿਜ਼ਾਈਨ ਬਣਾਉਣ ਲਈ ਲੇਜ਼ਰ ਐਨਗ੍ਰੇਵਰਸ ਦੀ ਵਰਤੋਂ ਹੁੰਦੀ ਹੈ ਪਰ ਇਹ ਸਾਈਜ਼ ਵਿਚ ਕਾਫੀ ਵੱਡੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਨਾਲ ਲੈ ਕੇ ਜਾਣਾ ਕਾਫੀ ਮੁਸ਼ਕਿਲ ਹੈ। ਲੇਜ਼ਰ ਐਨਗ੍ਰੇਵਰਸ ਨੂੰ ਛੋਟਾ ਤੇ ਪੋਰਟੇਬਲ ਬਣਾਉਣ ਦੇ ਟੀਚੇ ਨੂੰ ਲੈ ਕੇ ਤਾਈਵਾਨ ਦੀ ਸਟਾਰਟਅਪ ਕੰਪਨੀ ਮੁਲਹਰਜ਼ ਨੇ ਹਥੇਲੀ ਜਿੰਨੇ ਸਾਈਜ਼ ਦਾ ਇਕ ਅਜਿਹਾ ਲੇਜ਼ਰ ਐਨਗ੍ਰੇਵਰ ਬਣਾਇਆ ਹੈ, ਜੋ ਲੈਦਰ, ਲੱਕੜੀ ਅਤੇ ਮੈਟਲ 'ਤੇ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਨੂੰ ਆਸਾਨੀ ਨਾਲ ਬਣਾ ਸਕਦਾ ਹੈ। ਕੁਬੀਓ ਨਾਂ ਦੀ ਇਸ ਡਿਵਾਈਸ ਨਾਲ ਸਮਾਰਟਫੋਨ ਕਵਰ 'ਤੇ ਤਸਵੀਰ ਬਣਾਉਣ ਦੇ ਨਾਲ ਲੱਕੜੀ ਨਾਲ ਬਣਾਏ ਗਏ ਸ਼ੂ ਰੈਕ 'ਤੇ ਕਿਸ ਥਾਂ ਕਿਹੜਾ ਪੇਅਰ ਰੱਖਣਾ ਹੈ, ਉਸਦਾ ਸਾਈਜ਼ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਇਹ ਕਾਗਜ਼ ਦੇ ਪਤਲੇ ਟੁਕੜੇ, ਗੱਤਾ ਅਤੇ ਕੱਪੜੇ ਨੂੰ ਵੀ ਕੱਟਣ ਵਿਚ ਮਦਦ ਕਰਦਾ ਹੈ। ਫਿਲਹਾਲ ਇਸ ਡਿਵਾਈਸ ਨੂੰ ਸਿਰਫ ਇਕ ਕਿਕਸਟਾਰ ਦੇ ਤੌਰ 'ਤੇ ਬਣਾਇਆ ਗਿਆ ਹੈ। ਇਸਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਜੇ ਸਭ ਕੁਝ ਪਲਾਨ ਮੁਤਾਬਕ ਚਲਦਾ ਰਿਹਾ ਤਾਂ ਇਸ ਨੂੰ ਛੇਤੀ ਹੀ 499 ਡਾਲਰ (ਲਗਭਗ 28760) ਵਿਚ ਮੁਹੱਈਆ ਕੀਤਾ ਜਾ ਸਕੇਗਾ।

ਸਟੂਡੀਓ 'ਚ ਕੰਮ ਕਰਨ ਵਾਲਿਆਂ ਲਈ ਖਾਸ ਹੈ ਕੁਬੀਓ
ਇਸ ਡਿਵਾਈਸ ਨੂੰ ਸਟੂਡੀਓ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ, ਕਿਉਂਕਿ ਇਹ ਆਬਜੈਕਟ 'ਤੇ ਡਿਜ਼ਾਈਨ ਬਣਾਉਣ ਵਿਚ ਤਾਂ ਮਦਦ ਕਰੇਗਾ ਹੀ, ਨਾਲ ਹੀ ਫੋਟੋ ਫ੍ਰੇਮਸ 'ਤੇ ਨਾਂ ਲਿਖਣ ਵਿਚ ਵੀ ਕਾਫੀ ਮਦਦਗਾਰ ਸਾਬਤ ਹੋਵੇਗਾ। ਇਸ ਤੋਂ ਇਲਾਵਾ ਇਹ ਇਕ ਪੋਰਟੇਬਲ ਡਿਵਾਈਸ ਹੈ, ਮਤਲਬ ਚਾਰਜਰ ਨਾਲ ਕੰਮ ਕਰਨ ਵਾਲੇ ਕੁਬੀਓ ਨੂੰ ਕਿਤੇ ਵੀ ਲਿਜਾ ਕੇ ਆਬਜੈਕਟ 'ਤੇ ਡਿਜ਼ਾਈਨ ਬਣਾਏ ਜਾ ਸਕਦੇ ਹਨ।

ਡਿਵਾਈਸ ਵਿਚ ਲੱਗੀ ਹੈ ORSAM ਬਲੂ ਕਲਰ ਲੇਜ਼ਰ
ਇਸ ਡਿਵਾਈਸ ਵਿਚ OSRAM ਸੈਮੀਕੰਡਕਟਰ ਬਲੂ ਕਲਰ ਲੇਜ਼ਰ ਲੱਗੀ ਹੈ, ਜੋ 100 ਵੱਖ-ਵੱਖ ਲੈਵਲਸ 'ਤੇ ਆਊਟਪੁਟ ਦੇ ਕੇ ਆਬਜੈਕਟ 'ਤੇ ਡਿਜ਼ਾਈਨ ਬਣਾਉਣ ਵਿਚ ਮਦਦ ਕਰਦੀ ਹੈ। ਇਹ ਲੇਜ਼ਰ 150 ਤੋਂ 160 ਐੱਮ. ਐੱਮ. ਦੀ ਦੂਰੀ 'ਤੇ ਆਬਜੈਕਟ ਨੂੰ ਡ੍ਰਾ ਕਰਨ ਵਿਚ ਸਮਰੱਥ ਹੈ ਅਤੇ ਇਹ 10*10 ਸੈਂਟੀਮੀਟਰ ਏਰੀਆ ਵਿਚ ਸਭ ਤੋਂ ਬਿਹਤਰੀਨ ਰਿਜ਼ਲਟ ਸ ਨੂੰ ਸ਼ੋਅ ਕਰਦੀ ਹੈ। ਇਸਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਲੇਜ਼ਰ 10000 ਘੰਟਿਆਂ ਤੱਕ ਆਸਾਨੀ ਨਾਲ ਕੰਮ ਕਰੇਗੀ। ਕੁਬੀਓ ਵਿਚ ਦੋ ਮੋਟਰਸ ਲੱਗੀਆਂ ਹਨ, ਜੋ ਲੇਜ਼ਰ ਬੀਮ ਨੂੰ X ਅਤੇ Y ਐਕਸਿਸ ਮਤਲਬ ਉੱਪਰ ਅਤੇ ਸਾਈਡ ਵੱਲ ਮੂਵ ਕਰਨ ਵਿਚ ਮਦਦ ਕਰਦੀ ਹੈ, ਜਿਸ ਨਾਲ ਮਨਚਾਹੀ ਤਸਵੀਰ ਆਬਜੈਕਟ 'ਤੇ ਡ੍ਰਾ ਹੋ ਜਾਂਦੀ ਹੈ।PunjabKesari

ਖਾਸ ਸਮਾਰਟਫੋਨ ਐਪ
ਕੁਬੀਓ ਨੂੰ ਬਲੂਟੁਥ ਅਤੇ ਇਕ ਸਮਾਰਟਫੋਨ ਐਪ ਦੀ ਮਦਦ ਨਾਲ ਵਾਇਰਲੈੱਸਲੀ ਕੰਟਰੋਲ ਕੀਤਾ ਜਾਂਦਾ ਹੈ। ਆਬਜੈਕਟ 'ਤੇ ਡਿਜ਼ਾਈਨ ਬਣਾਉਣ ਲਈ ਯੂਜ਼ਰ ਨੂੰ ਆਬਜੈਕਟ ਦੇ ਸਾਹਮਣੇ ਕੁਬੀਓ ਨੂੰ ਰੱਖਣਾ ਹੋਵੇਗਾ, ਜਿਸ ਤੋਂ ਬਾਅਦ ਬਸ ਫੋਨ ਐਪ 'ਤੇ ਸਟਾਰਟ ਦਾ ਬਟਨ ਦਬਾਉਣ ਨਾਲ ਇਹ ਕੰਮ ਸ਼ੁਰੂ ਕਰ ਦੇਵੇਗਾ। ਐਪ ਦੀ ਖਾਸੀਅਤ ਹੈ ਕਿ ਇਸ ਵਿਚ ਪ੍ਰੀਵਿਊ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਤਸਵੀਰ ਨੂੰ ਆਬਜੈਕਟ 'ਤੇ ਡ੍ਰਾ ਕਰਨ ਤੋਂ ਪਹਿਲਾਂ ਇਹ ਕਿਹੋ ਜਿਹਾ ਲੱਗੇਗਾ ਤੁਸੀਂ ਦੇਖ ਸਕਦੇ ਹੋ। ਇਸ ਡਿਵਾਈਸ ਵਿਚ ਇਕ ਬੈਂਚ ਫੰਕਸ਼ਨ ਵੀ ਦਿੱਤਾ ਗਿਆ ਹੈ, ਜੋ ਸਟੂਡੀਓ ਵਿਚ ਲਗਾਤਾਰ ਤਸਵੀਰਾਂ 'ਤੇ ਡਿਜ਼ਾਈਨ ਬਣਾਉਣ ਅਤੇ ਉਸ ਨੂੰ ਰਿਪੀਟ ਕਰਨ ਵਿਚ ਮਦਦ ਕਰੇਗਾ।

ਸੁਰੱਖਿਆ ਦਾ ਰੱਖਿਆ ਗਿਆ ਖਾਸ ਖਿਆਲ
ਲੇਜ਼ਰ ਨਾਲ ਬਣਾਈ ਜਾਣ ਵਾਲੀ ਕਿਸੇ ਵੀ ਡਿਵਾਈਸ ਲਈ ਇਹ ਜ਼ਰੂਰੀ ਹੈ ਕਿ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਕੁਬੀਓ ਨੂੰ ਉਪਯੋਗ ਵਿਚ ਲਿਆਉਣ ਲਈ ਕੰਪਨੀ ਨੇ ਖਾਸ ਗਾਗਲਸ ਬਣਾਈਆਂ ਹਨ ਤਾਂ ਕਿ ਲੇਜ਼ਰ ਦਾ ਯੂਜ਼ਰ ਦੀਆਂ ਅੱਖਾਂ 'ਤੇ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਪਾਸਵਰਡ ਲਾਕ ਦੀ ਵੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਬਿਨਾਂ ਇਜਾਜ਼ਤ ਦੇ ਕੋਈ ਇਸ ਨੂੰ ਚਲਾ ਨਾ ਸਕੇ।PunjabKesari

ਮੋਸ਼ਨ ਡਿਟੈਕਟਰ
ਇਸ ਡਿਵਾਈਸ ਵਿਚ 3 ਐਕਸਿਸ 'ਤੇ ਕੰਮ ਕਰਨ ਵਾਲਾ ਐਸਲੈਰੋਮੀਟਰ ਲੱਗਾ ਹੈ, ਜੋ ਇਸਦੇ ਕੰਮ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਹੋਣ 'ਤੇ ਇਸ ਨੂੰ ਆਟੋਮੈਟੀਕਲੀ ਬੰਦ ਕਰ ਦੇਵੇਗਾ, ਜਿਸ ਨਾਲ ਆਬਜੈਕਟ 'ਤੇ ਇਮੇਜ ਖਰਾਬ ਹੋਣ ਤੋਂ ਬਚ ਜਾਵੇਗੀ। ਇਸ ਤੋਂ ਇਲਾਵਾ ਇਸ ਵਿਚ ਓਵਰਹੀਟ ਸ਼ਟਡਾਊਨ ਫੀਚਰ ਵੀ ਦਿੱਤਾ ਗਿਆ ਹੈ, ਜੋ ਇਸਦੇ ਲੋੜ ਤੋਂ ਵੱਧ ਗਰਮ ਹੋਣ 'ਤੇ ਇਸ ਨੂੰ ਆਪਣੇ-ਆਪ ਬੰਦ ਕਰ ਦੇਵੇਗਾ, ਜਿਸ ਨਾਲ ਇਸਦੇ ਖਰਾਬ ਹੋਣ ਦਾ ਡਰ ਨਹੀਂ ਰਹੇਗਾ।


Related News