ਕੱਪੜੇ ਵਰਗਾ ਮਟੀਰੀਅਲ ਜੋ ਸੂਰਜ ਦੀ ਰੌਸ਼ਨੀ ਨਾਲ ਹੋਵੇਗਾ ਚਾਰਜ

Monday, Jan 11, 2016 - 12:24 PM (IST)

ਕੱਪੜੇ ਵਰਗਾ ਮਟੀਰੀਅਲ ਜੋ ਸੂਰਜ ਦੀ ਰੌਸ਼ਨੀ ਨਾਲ ਹੋਵੇਗਾ ਚਾਰਜ

ਜਲੰਧਰ : ਸੋਲਰ ਪਾਵਰ ਐਨਰਜੀ ਕਦੇ ਖਤਮ ਨਾ ਹੋ ਸਕਣ ਵਾਲਾ ਭੰਡਾਰ ਹੈ ਅਤੇ ਵਿਗਿਆਨੀ ਲਗਾਤਾਰ ਸੋਲਰ ਪਾਵਰ ਨੂੰ ਬਚਾਉਣ ਅਤੇ ਇਸ ਨੂੰ ਬਾਅਦ ਵਿਚ ਇਸਤੇਮਾਲ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਹੁਣ ਵਿਗਿਆਨੀਆਂ ਨੇ ਇਕ ਅਜਿਹਾ ਮਟੀਰੀਅਲ ਵਿਕਸਿਤ ਕੀਤਾ ਹੈ, ਜੋ ਸੋਲਰ ਪਾਵਰ ਨੂੰ ਸਟੋਰ ਕਰਨ ਦਾ ਕੰਮ ਕਰਦਾ ਹੈ ਅਤੇ ਜ਼ਰੂਰਤ ਪੈਣ ''ਤੇ ਗਰਮੀ ਦੇਣ ਲਈ ਇਸ ਪਾਵਰ ਨੂੰ ਇਸਤੇਮਾਲ ਕਰਦਾ ਹੈ । 

ਐੱਮ. ਆਈ. ਟੀ. ਦੀ ਟੀਮ ਨੇ ਟਰਾਂਸਪੇਰੈਂਟ ਪਾਲੀਮਰ ਫਿਲਮ ਨੂੰ ਵਿਕਸਿਤ ਕੀਤਾ ਹੈ, ਜੋ ਬਹੁਤ ਸਾਰੇ ਸਰਫੇਸ ਉੱਤੇ ਇਸਤੇਮਾਲ ਹੋ ਸਕਦੀ ਹੈ, ਜਿਸ ਵਿਚ ਕੱਚ ਦੇ ਨਾਲ-ਨਾਲ ਕੱਪੜੇ ਵੀ ਸ਼ਾਮਿਲ ਹਨ। ਹੁਣ ਅੰਦਾਜ਼ਾ ਲਗਾਓ ਕਿ ਕਿਵੇਂ ਰਹੇਗਾ ਬਿਨਾਂ ਕਿਸੇ ਹੀਟਿੰਗ ਡਿਵਾਈਸ ਦੇ ਸਿਰਫ ਕੱਪੜੇ ਨਾਲ ਹੀ ਗਰਮੀ ਦਾ ਅਹਿਸਾਸ ਹੋਣਾ ਜਾਂ ਫਿਰ ਇਕ ਅਜਿਹੀ ਪਰਤ ਜੋ ਤੁਹਾਡੀ ਕਾਰ ਦੇ ਉੱਤੇ ਚੜ੍ਹੀ ਹੋਵੇ ਅਤੇ ਤੁਹਾਡੇ ਉੱਠਣ ਤੋਂ ਪਹਿਲਾਂ ਹੀ ਕਾਰ ਉੱਤੇ ਜੰਮੀ ਬਰਫ ਦੀ ਤਹਿ ਨੂੰ ਪਿਘਲਾ ਦੇਵੇ ।  
ਇਸ ਮਟੀਰੀਅਲ ਦੇ ਕੰਮ ਕਰਨ ਦਾ ਤਰੀਕਾ ਅਜਿਹਾ ਹੈ ਕਿ ਇਸ ਵਿਚ ਦੋ ਵਿਚੋਂ ਇਕ ਕਨਫਿਗ੍ਰੇਸ਼ਨ ਵਿਚ ਇਕ ਮਾਲੀਕਿਊਲ ਸੈੱਟ ਹੁੰਦਾ ਹੈ, ਜਦੋਂ ਇਸ ਮਟੀਰੀਅਲ ਉੱਤੇ ਸੂਰਜ ਦੀ ਕਿਰਨ ਪੈਂਦੀ ਹੈ ਤਾਂ ਇਹ ਚਾਰਜ ਹੋ ਜਾਂਦੇ ਹਨ ਅਤੇ ਇਸ ਮਾਲੀਕਿਊਲਸ ਦਾ ਪ੍ਰਯੋਗ ਬਾਅਦ ਵਿਚ ਗਰਮੀ, ਰੌਸ਼ਨੀ ਅਤੇ ਬਿਜਲੀ ਲਈ ਕੀਤਾ ਜਾ ਸਕਦਾ ਹੈ । 
ਸੋਲਰ ਥਰਮਲ ਫਿਊਲ (ਐੱਸ. ਟੀ. ਐੱਫ.) ਨੂੰ ਪਹਿਲਾਂ ਵੀ ਡਿਵੈਲਪ ਕੀਤਾ ਜਾ ਚੁੱਕਿਆ ਹੈ ਪਰ ਇਹ ਪਹਿਲਾ ਮਟੀਰੀਅਲ ਹੈ, ਜੋ ਸਾਲਿਡ ਸਟੇਟ ਉੱਤੇ ਆਧਾਰਿਤ ਹੈ, ਨਾ ਕਿ ਤਰਲ ਪਦਾਰਥ ''ਤੇ । ਇਸ ਦੇ ਨਾਲ ਇਹ ਮਟੀਰੀਅਲ ਸਸਤਾ ਵੀ ਹੈ । ਸ਼ੋਧਕਰਤਾ ਇਸ ਮਟੀਰੀਅਲ ਉੱਤੇ ਲਗਾਤਾਰ ਕੰਮ ਕਰ ਰਹੇ ਹਨ ਤਾਂ ਕਿ ਪਾਲੀਮਰ ਵਿਚ ਹਲਕੀ ਜਿਹੀ ਪੀਲੀ ਰੰਗਤ ਨੂੰ ਖਤਮ ਕੀਤਾ ਜਾ ਸਕੇ, ਜਿਸ ਨਾਲ ਇਸ ਦਾ ਹੀਟ ਲੈਵਲ ਵਧ ਕੇ 10 ਤੋਂ 20 ਡਿਗਰੀ ਸੈਲਸੀਅਸ ਤਕ ਹੋ ਸਕੇ। ਇਸ ਤੋਂ ਤਿਆਰ ਮਟੀਰੀਅਲ ਨੂੰ ਸਭ ਤੋਂ ਪਹਿਲਾਂ ਇਲੈਕਟਰਿਕ ਕਾਰਾਂ ਵਿਚ ਪ੍ਰਯੋਗ ਕੀਤਾ ਜਾਵੇਗਾ, ਜਿਨ੍ਹਾਂ ਨੂੰ ਠੰਡੇ ਇਲਾਕਿਆਂ ਵਿਚ ਜ਼ਿਆਦਾ ਹੀਟ ਅਤੇ ਐਨਰਜੀ ਦੀ ਜ਼ਰੂਰਤ ਪੈਂਦੀ ਹੈ।


Related News