Clip Jam: ਲਾਈਟਵੇਟ ਅਤੇ ਵਧੀਆ ਬੈਟਰੀ ਬੈਕਅਪ ਵਾਲਾ ਮਿਊਜ਼ਿਕ ਪਲੇਅਰ
Monday, Jun 20, 2016 - 10:03 AM (IST)

ਜਲੰਧਰ : ਸਮਾਰਟਫੋਨਸ ਨੇ ਐੱਮ. ਪੀ. 3 ਪਲੇਅਰ ਨੂੰ ਰਿਪਲੇਸ ਕਰ ਦਿੱਤਾ ਹੈ ਪਰ ਜੇਕਰ ਤੁਸੀਂ ਸਮਾਰਟਫੋਨ ਦਾ ਇਸਤੇਮਾਲ ਮਿਊਜ਼ਿਕ ਡਿਵਾਇਸ ਦੇ ਤੌਰ ''ਤੇ ਕਰਦੇ ਹੋ ਅਤੇ ਇਸ ਕਾਰਨ ਇਕ ਐੱਮ. ਪੀ. 3 ਪਲੇਅਰ ਖਰੀਦਣ ਦੇ ਬਾਰੇ ਵਿਚ ਸੋਚ ਰਹੇ ਹੋ ਤਾਂ ਸੈਨਡਿਸਕ ਦੇ ਇਸ ਐੱਮ. ਪੀ. 3 ਪਲੇਅਰ ਦੇ ਵੱਲ ਆਪਣਾ ਰੁੱਖ ਕਰ ਸਕਦੇ ਹਨ। ਮੈਮੋਰੀ ਚਿਪ ਬਣਾਉਣ ਵਾਲੀ ਅਮਰੀਕੀ ਕੰਪਨੀ ਦਾ ''ਕਲਿੱਪ ਜੈਮ'' ਇਕ ਲਾਈਟਵੇਟ ਮੀਡੀਆ ਪਲੇਅਰ ਹੈ ਜਿਸ ਨੂੰ ਵਰਕ-ਆਊਟ, ਜਿਮ, ਸਾਈਕਲਿੰਗ ਅਤੇ ਦੌੜ ਲਾਉਂਦੇ ਸਮੇਂ ਇਸਤੇਮਾਲ ਕਰ ਸਕਦੇ ਹੋ ।
ਸਟੋਰੇਜ - ਇਸ ਵਿਚ ਇਕ ਫੀਚਰ ਦਿੱਤਾ ਗਿਆ ਹੈ ਜੋ ਤੁਹਾਨੂੰ ਐਪਲ ਆਈਪੈਡ ਵਿਚ ਵੀ ਦੇਖਣ ਨੂੰ ਨਹੀਂ ਮਿਲੇਗਾ ਅਤੇ ਉਹ ਹੈ ਇਸ ਵਿਚ ਦਿੱਤੀ ਗਈ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਸਹੂਲਤ। ਇਸ ਦੀ ਮਦਦ ਨਾਲ ਕਲਿੱਪ ਜੈਮ ਦੀ 8 ਜੀ. ਬੀ. ਇੰਟਰਨਲ ਸਟੋਰੇਜ ਨੂੰ 64 ਜੀ. ਬੀ. ਤੱਕ ਵਧਾ ਸਕਦੇ ਹੋ।
ਡਿਜ਼ਾਈਨ- ਕਲਿੱਪ ਜੈਮ ਦਾ ਡਿਜ਼ਾਈਨ ਤਾਂ ਸਧਾਰਨ ਹੈ ਪਰ ਦੇਖਣ ''ਚ ਵਧੀਆ ਲਗਦਾ ਹੈ । ਇਸ ਵਿਚ ਮੀਡੀਆ ਬ੍ਰਾਊਜ਼ਿੰਗ ਲਈ 0.96 ਇੰਚ ਦੀ ਡਿਜੀਟਲ ਸਕ੍ਰੀਨ ਲੱਗੀ ਹੈ ਜਿਸ ਦੇ ਹੇਠਾਂ ਗਾਣਿਆਂ ਨੂੰ ਅੱਗੇ-ਪਿੱਛੇ ਕਰਨ ਲਈ ਬਟਨ ਲੱਗੇ ਹਨ। ਇਸ ਦੇ ਇਕ ਸਾਈਡ ਉੱਤੇ ਵਾਲਿਊਮ ਬਟਨ ਤਾਂ ਦੂਜੇ ਪਾਸੇ 3.5 ਐੱਮ. ਐੱਮ. ਹੈੱਡਫੋਨ ਜੈੱਕ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਦੀ ਜਗ੍ਹਾ ਹੈ। ਇਸ ਦਾ ਭਾਰ ਸਿਰਫ਼ 18 ਗ੍ਰਾਮ ਹੈ ।
ਇਨ੍ਹਾਂ ਫਾਈਲਾਂ ਨੂੰ ਕਰਦਾ ਹੈ ਸਪੋਰਟ