Good News : ਪੰਜਾਬ ''ਚ ਆ ਰਿਹਾ ਵੱਡਾ ਪ੍ਰਾਜੈਕਟ! ਜ਼ਮੀਨਾਂ ਵਾਲਿਆਂ ਦੀ ਹੋਵੇਗੀ ਬੱਲੇ-ਬੱਲੇ

Monday, Jan 13, 2025 - 11:23 AM (IST)

Good News : ਪੰਜਾਬ ''ਚ ਆ ਰਿਹਾ ਵੱਡਾ ਪ੍ਰਾਜੈਕਟ! ਜ਼ਮੀਨਾਂ ਵਾਲਿਆਂ ਦੀ ਹੋਵੇਗੀ ਬੱਲੇ-ਬੱਲੇ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਦਰਅਸਲ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਰੇਲਵੇ ਲਾਈਨ ਪੰਜਾਬ ਵਿੱਚੋਂ ਦੀ ਹੋ ਕੇ ਲੰਘੇਗੀ, ਜਿਸ ਕਾਰਨ ਜਿੱਥੇ ਆਵਾਜਾਈ ਦਾ ਬੋਝ ਘਟੇਗਾ, ਉੱਥੇ ਹੀ ਜ਼ਮੀਨਾਂ ਦੇ ਭਾਅ ਵੀ ਦੁੱਗਣੇ ਹੋ ਜਾਣਗੇ। ਜਾਣਕਾਰੀ ਮੁਤਾਬਕ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ 'ਤੇ ਆਵਾਜਾਈ ਦੇ ਬੋਝ ਨੂੰ ਘਟਾਉਣ ਅਤੇ ਰੇਲਗੱਡੀਆਂ ਦੀ ਗਤੀ ਵਧਾਉਣ ਲਈ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੇ ਯਤਨ ਸ਼ੁਰੂ ਹੋ ਗਏ ਹਨ। ਨਵੀਂ ਰੇਲਵੇ ਲਾਈਨ ਲਈ ਸਰਵੇਖਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਰੇਲਵੇ ਦੇ ਸੂਤਰਾਂ ਮੁਤਾਬਕ ਦਿੱਲੀ ਤੋਂ ਅੰਬਾਲਾ ਤੱਕ 2 ਰੇਲਵੇ ਲਾਈਨਾਂ ਅਤੇ ਅੰਬਾਲਾ ਤੋਂ ਜੰਮੂ ਤੱਕ 1 ਰੇਲਵੇ ਲਾਈਨ ਵਿਛਾਈ ਜਾਵੇਗੀ।

ਇਹ ਵੀ ਪੜ੍ਹੋ : ਸਕੂਲਾਂ ਨੂੰ ਜਾਰੀ ਹੋ ਗਈ Last Warning, ਹੋਣ ਜਾ ਰਹੀ ਵੱਡੀ ਕਾਰਵਾਈ
ਕੀਤਾ ਜਾ ਰਿਹਾ ਸਰਵੇਖਣ
ਨਵੀਂ ਦਿੱਲੀ ਤੋਂ ਜੰਮੂ ਤੱਕ ਵਿਛਾਈ ਜਾਣ ਵਾਲੀ ਪ੍ਰਸਤਾਵਿਤ ਰੇਲਵੇ ਲਾਈਨ ਦੇ ਸਰਵੇਖਣ ਦੀ ਨਿਗਰਾਨੀ ਦੀ ਜ਼ਿੰਮੇਵਾਰੀ 3 ਰੇਲਵੇ ਡਵੀਜ਼ਨਾਂ ਨੂੰ ਸੌਂਪੀ ਗਈ ਹੈ। ਇਹ ਸਰਵੇਖਣ ਨਿੱਜੀ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਦਿੱਲੀ ਡਵੀਜ਼ਨ ਨੂੰ ਅੰਬਾਲਾ ਤੱਕ 200 ਕਿਲੋਮੀਟਰ ਰੇਲ ਸੈਕਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੰਬਾਲਾ ਡਵੀਜ਼ਨ ਨੂੰ ਅੰਬਾਲਾ ਛਾਉਣੀ ਤੋਂ ਜਲੰਧਰ ਤੱਕ 200 ਕਿਲੋਮੀਟਰ ਰੇਲ ਸੈਕਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਫਿਰੋਜ਼ਪੁਰ ਡਵੀਜ਼ਨ ਨੂੰ ਜਲੰਧਰ ਤੋਂ ਜੰਮੂ ਸੈਕਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਣ ਬਾਰੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਇਸ ਵੇਲੇ ਇਸ ਰੇਲ ਰੂਟ ’ਤੇ ਸਿਰਫ਼ 2 ਟਰੈਕ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇੱਕ ਰੇਲਗੱਡੀ ਨੂੰ ਲੰਘਣ ਦੇਣ ਲਈ, ਦੂਜੀ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਯਾਤਰੀਆਂ ਨੂੰ ਯਾਤਰਾ ਕਰਨ ’ਚ ਵਧੇਰੇ ਸਮਾਂ ਲੱਗਦਾ ਹੈ। ਇਸ ਰੇਲਵੇ ਲਾਈਨ ਦੀ ਸਰਵੇਖਣ ਰਿਪੋਰਟ ਰੇਲਵੇ ਬੋਰਡ ਨੂੰ ਭੇਜੀ ਜਾਵੇਗੀ। ਇਸ ਪ੍ਰਾਜੈਕਟ ’ਤੇ ਰੇਲਵੇ ਬੋਰਡ ਦੀ ਇੱਕ ਕਮੇਟੀ ਫ਼ੈਸਲਾ ਲਵੇਗੀ। ਇਹ ਪਤਾ ਲਾਉਣ ਲਈ ਹੁਣ ਸਰਵੇਖਣ ਕੀਤੇ ਜਾ ਰਹੇ ਹਨ ਕਿ ਇਹ ਲਾਈਨ ਕਿੱਥੇ ਸਥਿਤ ਹੋ ਸਕਦੀ ਹੈ। ਜਿੱਥੇ ਪੁਲ ਬਣਾਉਣਾ ਪੈ ਸਕਦਾ ਹੈ ਅਤੇ ਜਿੱਥੇ ਜ਼ਮੀਨ ਪ੍ਰਾਪਤ ਕਰਨੀ ਪੈ ਸਕਦੀ ਹੈ। ਫਿਲਹਾਲ ਰੇਲਵੇ ਵਲੋਂ ਸਬੰਧੀ ਅਧਿਕਾਰਤ ਤੌਰ 'ਤੇ ਅਜੇ ਕੁੱਝ ਵੀ ਨਹੀਂ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News