ਕ੍ਰੋਮਬੁੱਕ ''ਚ ਆਏਗਾ ਇਹ ਕੰਮ ਦਾ ਫੀਚਰ, ਯੂਜ਼ਰਜ਼ ਚਲਾ ਸਕਣਗੇ ਮੋਬਾਇਲ ਐਪਸ

Monday, Apr 25, 2016 - 12:40 PM (IST)

ਕ੍ਰੋਮਬੁੱਕ ''ਚ ਆਏਗਾ ਇਹ ਕੰਮ ਦਾ ਫੀਚਰ, ਯੂਜ਼ਰਜ਼ ਚਲਾ ਸਕਣਗੇ ਮੋਬਾਇਲ ਐਪਸ
ਜਲੰਧਰ— ਲਗਦਾ ਹੈ ਕਿ ਗੂਗਲ ਆਪਣੇ ਮੋਬਾਇਲ ਆਪਰੇਟਿੰਗ ਸਿਸਟਮ ਐਂਡ੍ਰਾਇਡ ਅਤੇ ਕ੍ਰੋਮ ਓ.ਐੱਸ. ਨੂੰ ਜੋੜਨ ਦੀ ਤਿਆਰੀ ਕਰ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਨਾਲ ਕ੍ਰੋਮ ਯੂਜ਼ਰਜ਼ ਗੂਗਲ ਪਲੇਅ ਸਟੋਰ ਤੋਂ ਐਂਡ੍ਰਾਇਡ ਐਪਸ ਨੂੰ ਇੰਸਟਾਲ ਕਰ ਸਕਣਗੇ। ਰੇਡਿਟ ਯੂਜ਼ਰ ਦੀ ਰਿਪੋਰਟ ਮੁਤਾਬਕ ਕ੍ਰੋਮਬੁੱਕਸ ''ਚ ਚੱਲਣ ਵਾਲੇ ਕ੍ਰੋਮ ਓ.ਐੱਸ. ਵਰਜਨ 51 ''ਚ ਇਨੇਬਲ ਐਂਡ੍ਰਾਇਡ ਐਪਸ ਦਾ ਬਾਕਸ ਦੇਖਿਆ ਗਿਆ ਹੈ। ਇਹ ਆਪਸ਼ਨ ਛੇਤੀ ਹੀ ਦਿਸਣੀ ਬੰਦ ਹੋ ਗਈ ਪਰ ਕ੍ਰੋਮ ਓ.ਐੱਸ. ਸੋਰਸ ਕੋਰਡ ''ਚ ਇਸ ਬਾਰੇ ''ਚ ਪਤਾ ਲੱਗਾ ਹੈ। 
ਕ੍ਰੋਮ ਓ.ਐੱਸ. ਦਾ ਇਹ ਸਪੈਸ਼ਨ ਵਰਜਨ ਫਿਲਹਾਲ ਡਿਵੈੱਲਪਰ ਵਰਜਨ ਲਈ ਹੀ ਹੈ ਪਰ ਅਗਲੇ ਮਹੀਨੇ ਹੋਣ ਵਾਲੀ ਗੂਗਲ ਦੀ ਆਈ/ਓ. ਕਾਨਫਰੰਸ ''ਚ ਇਸ ਬਾਰੇ ਜਾਣਕਾਰੀ ਮਿਲ ਸਕਦੀ ਹੈ। ਕ੍ਰੋਮ ਓ.ਐੱਸ. ''ਚ ਐਂਡ੍ਰਾਇਡ ਐਪਸ ਚੱਲਣ ਨਾਲ ਯੂਜ਼ਰਜ਼ ਲੱਖਾਂ ਐਪਸ ਅਤੇ ਗੇਮਜ਼ ਨੂੰ ਆਪਣੇ ਕ੍ਰੋਮ ਬੁੱਕ ''ਚ ਇਸਤੇਮਾਲ ਕਰ ਸਕਣਗੇ। 
 
ਮਾਈਕ੍ਰੋਸਾਫਟ ਦੀ ਵਿੰਡੋਜ਼ 10 ਨਾਲ ਮਿਲਦਾ ਹੈ ਇਹ ਫੀਚਰ
ਜਿਸ ਤਰ੍ਹਾਂ ਮਾਈਕ੍ਰੋਸਾਫਟ ਨੇ ਵਿੰਡੋਜ਼ 10 ਦੇ ਨਾਲ ਮੋਬਾਇਲ ਅਤੇ ਕੰਪਿਊਟਰ ਨੂੰ ਇਕ ਪਲੈਟਫਾਰਮ ''ਤੇ ਲਿਆ ਦਿੱਤਾ ਹੈ ਅਤੇ ਪੀ.ਸੀ. ''ਚ ਮੋਬਾਇਲ ਐਪਸ ਸਟੋਰ ਕੀਤੇ ਜਾ ਸਕਦੇ ਹਨ ਇਹ ਫੀਚਰ ਵੀ ਅਜਿਹਾ ਹੀ ਹੈ। ਇਸ ਵਿਚ ਗੂਗਲ ਆਪਣੇ ਕ੍ਰੋਮ ਓ.ਐੱਸ. ਅਤੇ ਐਂਡ੍ਰਾਇਡ ਓ.ਐੱਸ. ਨੂੰ ਇਕੱਠਾ ਕਰ ਰਹੀ ਹੈ ਜਿਸ ਨਾਲ ਕ੍ਰੋਮ ਓ.ਐੱਸ. ਯੂਜ਼ਰ ਐਂਡ੍ਰਾਇਡ ਫੋਨ ''ਚ ਚੱਲਣ ਵਾਲੇ ਐਪਸ ਨੂੰ ਕ੍ਰੋਮਬੁੱਕ ''ਚ ਵੀ ਚਲਾ ਸਕਣ।
 

Related News