''ਮੋਬਾਇਲ ਬ੍ਰਾਊਜ਼ਰਾਂ ''ਚ ਕ੍ਰੋਮ ਦੁਨੀਆ ਦਾ ਨੰਬਰ ਵਨ, ਭਾਰਤ ''ਚ ਪਹਿਲੇ ਸਥਾਨ ''ਤੇ UC''
Thursday, May 12, 2016 - 11:11 AM (IST)
ਜਲੰਧਰ— ਮੋਬਾਇਲ ''ਤੇ ਇੰਟਰਨੈੱਟ ਦੀ ਵੱਧਦੀ ਵਰਤੋਂ ਕਾਰਨ ਖਾਸ ਕਰਕੇ ਏਸ਼ੀਆਈ ਦੇਸ਼ਾਂ ''ਚ ਲੋਕਾਂ ਵਿਚ ਮੋਬਾਇਲ ਬ੍ਰਾਊਜ਼ਰ ਦੀ ਵਰਤੋਂ ਵਧੀ ਹੈ।
ਵੈੱਬ ਸੰਬੰਧੀ ਅੰਕੜੇ ਹਾਸਲ ਕਰਨ ਵਾਲੀ ਸੁਤੰਤਰ ਇਕਾਈ ਸਟੈਟਕਾਊਂਟਰ ਦੇ ਮੁਤਾਬਕ, ਗੂਗਲ ਦਾ ''ਕ੍ਰੋਮ'' ਦੁਨੀਆ ''ਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਮੋਬਾਇਲ ਬ੍ਰਾਊਜ਼ਰ ਹੈ ਅਤੇ ਏਸ਼ੀਆ ਦੇ 3 ਵੱਡੀ ਆਬਾਦੀ ਵਾਲੇ ਦੇਸ਼ ਭਾਰਤ, ਚੀਨ ਅਤੇ ਇੰਡੋਨੇਸ਼ੀਆ ''ਚ ਅਲੀਬਾਬਾ ਗਰੁੱਪ ਦੀ ਕੰਪਨੀ ਦਾ ''ਯੂ. ਸੀ.'' ਬ੍ਰਾਊਜ਼ਰ ਭਾਰਤ ''ਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਮੋਬਾਇਲ ਬ੍ਰਾਊਜ਼ਰ ਹੈ।'''' ਉਥੇ ਏਸ਼ੀਆ ''ਚ ਯੂ. ਸੀ. ਬ੍ਰਾਊਜ਼ਰ ਦੀ ਹਿੱਸੇਦਾਰੀ 33 ਫੀਸਦੀ ਹੈ। ਯੂਰਪ ਦਾ ਪ੍ਰਮੁੱਖ ਬ੍ਰਾਊਜ਼ਰ ''ਓਪੇਰਾ'' ਚੀਨ ਦੇ ਇਕ ਕੰਸੋਰਟਿਯਮ ਵਲੋਂ ਪ੍ਰਾਪਤ ਕਰਨ ਸੰਬੰਧੀ ਬੋਲੀ ਸਵੀਕਾਰ ਕਰਨ ਦੀ ਤਿਆਰੀ ''ਚ ਹੈ, ਜਿਸ ਦੇ ਬਾਅਦ ਬ੍ਰਾਊਜ਼ਰ ਬਾਜ਼ਾਰ ''ਚ ਵੱਡੀ ਤਬਦੀਲੀ ਹੋਵੇਗੀ ਅਤੇ ਚੀਨ ਕੇਂਦਰੀ ਭੂਮਿਕਾ ''ਚ ਆ ਜਾਵੇਗਾ।
