ਟਿਕਟਾਕ ਵਰਗੇ ''ਚਿੰਗਾਰੀ ਐਪ'' ''ਤੇ ਲੱਗਾ ਅਸ਼ਲੀਲ ਕੰਟੈਂਟ ਵੇਚਣ ਦਾ ਦੋਸ਼, ਕੰਪਨੀ ਨੇ ਆਖ਼ੀ ਇਹ ਗੱਲ

06/28/2023 12:41:33 PM

ਗੈਜੇਟ ਡੈਸਕ- ਟੀਕਟਾ ਵਰਗੇ ਸ਼ਾਰਟ ਵੀਡੀਓ ਮੇਕਿੰਗ ਐਪ 'ਚਿੰਗਾਰੀ' 'ਤੇ ਅਸ਼ਲੀਲ ਕੰਟੈਂਟ ਵੇਚਣ ਦਾ ਦੋਸ਼ ਲੱਗਾ ਹੈ। ਕੰਪਨੀ 'ਤੇ ਆਪਣੇ ਨਵੇਂ 1-ਆਨ-1 ਵੀਡੀਓ ਕਾਲ ਫੀਚਰ ਨੂੰ ਲੈ ਕੇ 18+ ਕੰਟੈਂਟ ਨੂੰ ਵੇਚਣ ਦਾ ਦੋਸ਼ ਹੈ। ਹੁਣ ਕੰਪਨੀ ਵੱਲੋਂ ਵੀ ਇਸ 'ਤੇ ਸਪਸ਼ਟੀਕਰਨ ਆ ਗਿਆ ਹੈ। ਪਲੇਟਫਾਰਮ ਨੇ ਇਨ੍ਹਾਂ ਦਾਵਿਆਂ ਦਾ ਖੰਡਨ ਕੀਤਾ ਹੈ। ਦੱਸ ਦੇਈਏ ਕਿ ਸ਼ਾਰਟ-ਵੀਡੀਓ ਮੇਕਿੰਗ ਐਪ ਟਿਕਟਾਕ ਨੂੰ ਪਹਿਲਾਂ ਹੀ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ।

ਕੰਪਨੀ 'ਤੇ ਅਸ਼ਲੀਲ ਕੰਟੈਂਟ ਵੇਚਣ ਦਾ ਦੋਸ਼

ਦੱਸ ਦੇਈਏ ਕਿ ਸ਼ਾਰਟ ਵੀਡੀਓ ਮੇਕਿੰਗ ਐਪ ਨੇ ਹਾਲ ਹੀ 'ਚ ਨਵੇਂ 1-ਆਨ-1 ਵੀਡੀਓ ਕਾਲ ਫੀਚਰ ਨੂੰ ਜਾਰੀ ਕੀਤਾ ਹੈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਇਸ ਫੀਚਰ ਨੂੰ 18 ਪਲੱਸ ਯੂਜ਼ਰਜ਼ ਨੂੰ ਟਾਰਗੇਟ ਕਰਦੇ ਹੋਏ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਲੈ ਕੇ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵੀ ਐਪ ਦੇ ਐਡਵਰਟਾਈਜ਼ ਅਤੇ ਵੀਡੀਓ ਕੰਟੈਂਟ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਕੰਪਨੀ 'ਤੇ ਇਸੇ ਐਪ ਦੀ ਮਦਦ ਨਾਲ 18 ਪਲੱਸ ਯੂਜ਼ਰਜ਼ ਨੂੰ ਟਾਰਗੇਟ ਕਰਨ ਅਤੇ ਅਸ਼ਲੀਲ ਕੰਟੈਂਟ ਪਰੋਸਨ ਦਾ ਦੋਸ਼ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ, ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਨਵੇਂ ਫੀਚਰ ਅਤੇ ਮੋਨੇਟਾਈਜੇਸ਼ਨ ਮਾਡਲ ਬਾਰੇ ਸਵਾਲ ਕੀਤਾ ਗਿਆ ਤਾਂ ਚਿੰਗਾਰੀ ਨੇ ਗੂਗਲ ਪਲੇਅ ਸਟੋਰ 'ਤੇ ਆਪਣੇ ਐਪ ਦੀ ਪੈਰੇਂਟਲ ਰੇਟਿੰਗ ਨੂੰ ਬਦਲ ਕੇ 18+ ਕਰ ਦਿੱਤਾ। ਹਾਲਾਂਕਿ, ਪੈਰੇਂਟਰ ਰੇਟਿੰਗ 'ਚ ਬਦਲਾਅ ਤੋਂ ਪਤਾ ਚਲਦਾ ਹੈ ਕਿ ਪਰਸਨਲ ਵੀਡੀਓ ਕਾਲ ਫੀਚਰਜ਼ ਨੂੰ ਅਸਲ 'ਚ ਅਪ੍ਰੈਲ 'ਚ ਪੇਸ਼ ਕੀਤਾ ਗਿਆ ਸੀ। 

ਕੰਪਨੀ ਨੇ ਦਿੱਤੀ ਸਫਾਈ

ਚਿੰਗਾਰੀ ਐਪ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਨੇ ਯੂਜ਼ਰਜ਼ ਨੂੰ ਵੀਡੀਓ ਮੋਡ ਦਾ ਇਸਤੇਮਾਲ ਕਰਕੇ ਨਿੱਜੀ ਸੁਵਿਧਾ ਦਿੱਤੀ ਹੈ ਤਾਂ ਜੋ ਉਹ ਇਕ-ਦੂਜੇ ਦੇ ਨਾਲ ਗੱਲਬਾਤ ਕਰ ਸਕਣਗੇ। ਕੰਪਨੀ ਨੇ ਕਿਹਾ ਕਿ ਇਹ ਇੰਟਰੈਕਟਿਵ ਹੈ, ਜੋ ਵਿਊਅਰਜ਼ ਨੂੰ ਸਟਰੀਮ ਦੌਰਾਨ ਕੁਮੈਂਟ ਕਰਨ, ਸਵਾਲ ਪੁੱਛਣ ਅਤੇ ਵਰਚੁਅਲ ਗਿਫਟ ਭੇਜਣ 'ਚ ਸਮਰੱਥ ਬਣਾਉਂਦਾ ਹੈ। ਇਸਨੇ ਕ੍ਰਿਏਟਰਾਂ ਨੂੰ ਆਪਣੇ ਟਾਈਮ ਨੂੰ ਮੋਨੇਟਾਈਜ਼ ਕਰਨ 'ਚ ਸਮਰੱਥ ਬਣਾਇਆ ਹੈ। ਕੰਪਨੀ ਨੇ ਕਿਹਾ ਕਿ ਚਿੰਗਾਰੀ ਦੀ ਪੇਡ ਲਾਈਵ 1-ਆਨ-1 ਕ੍ਰਿਏਟਰਜ਼ ਅਤੇ ਯੂਜ਼ਰਜ਼ ਦੇ ਵਿਚ ਕਾਲ ਨੂੰ ਲੈ ਕੇ ਅਸ਼ਲੀਲ ਕੰਟੈਂਟ ਦਾ ਦਾਅਵਾ ਝੂਠਾ ਹੈ। 


Rakesh

Content Editor

Related News