ਅੰਗਾਂ ਦੇ ਡਿਸਟਰੀਬਿਊਸ਼ਨ ''ਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ ਇਹ ਡ੍ਰੋਨ

Saturday, May 07, 2016 - 01:43 PM (IST)

ਅੰਗਾਂ ਦੇ ਡਿਸਟਰੀਬਿਊਸ਼ਨ ''ਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ ਇਹ ਡ੍ਰੋਨ
ਜਲੰਧਰ— ਇਕ ਚਾਈਨੀਜ਼ ਕੰਪਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਇਕ ਅਮਰੀਕੀ ਕੰਪਨੀ ਨਾਲ ਮਿਲ ਕੇ 1,000 ਡ੍ਰੋਨਜ਼ ਵਿਕਸਿਤ ਅਤੇ ਖਰੀਦੇਗੀ ਜਿਸ ਨਾਲ ਆਟੋਮੈਟਿਕ ਅਤੇ ਅੰਗ ਡਿਸਟਰੀਬਿਊਸ਼ਨ ''ਚ ਕ੍ਰਾਂਤੀਕਾਰੀ ਬਦਲਾਅ ਆ ਸਕੇਗਾ। 
ਚੀਨੀ ਹਵਾਈ ਟੈਕਨਾਲੋਜੀ ਕੰਪਨੀ EHang Holding Limited ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਕੰਪਨੀ Lung Biotechology  ਨਾਲ ਸਾਂਝੇਦਾਰੀ ਕਰਕੇ EHang 184 (ਲੋਕਾਂ ਨੂੰ ਲੈ ਕੇ ਜਾਣ ਵਾਲਾ ਆਟੋਨੋਮਸ ਡ੍ਰੋਨ) ਦਾ ਮੋਡਿਫਾਈ ਵਰਜਨ ਵਿਕਸਿਤ ਕਰੇਗੀ ਤਾਂ ਜੋ ਇਸ ਦੀ ਵਰਤੋਂ ਅੰਗਾਂ ਦੀ ਸਪਲਾਈ ਲਈ ਕੀਤੀ ਜਾ ਸਕੇ। ਦੋਵੇਂ ਕੰਪਨੀਆਂ ਇਕ-ਦੂਜੇ ਨਾਲ ਅਗਲੇ 15 ਸਾਲਾਂ ਤੱਕ ਇਸ ਪ੍ਰੋਗਰਾਮ ਦੇ ਤਹਿਤ ਕੰਮ ਕਰਨਗੀਆਂ ਜਿਸ ਨੂੰ ਮੈਨੂਫੈਕਚਰਡ ਆਰਗਨ ਟ੍ਰਾਂਸਪੋਰਟ ਹੈਲੀਕਾਪਟਰ (ਐੱਮ.ਓ.ਟੀ.ਐੱਚ) ਸਿਸਟਮ ਦਾ ਨਾਂ ਦਿੱਤਾ ਗਿਆ ਹੈ। 
58ang 184 ਆਟੋਨੋਮਸ ਡ੍ਰੋਨ ਨੂੰ ਐਪ ਦੀ ਮਦਦ ਨਾਲ ਕੰਟਰੋਲ ਕਰਕੇ ਪੈਸੰਜਰ ਬਿਠਾ ਕੇ 16 ਕਿਲੋਮੀਟਰ ਤੱਕ ਦਾ ਸਫਰ ਹੋ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 105 ਕਿਲੋਮੀਟਰ ਪ੍ਰਤੀ ਘੰਟਾ ਹੈ।
 

Related News